ਦੁੱਖਦਾਇਕ ਖ਼ਬਰ : UAE 'ਚ ਵੱਖ-ਵੱਖ ਹਾਦਸਿਆਂ 'ਚ ਦੋ ਭਾਰਤੀ ਪ੍ਰਵਾਸੀਆਂ ਦੀ ਮੌਤ

Monday, Apr 24, 2023 - 03:16 PM (IST)

ਦੁਬਈ (ਏਜੰਸੀ)- ਸੰਯੁਕਤ ਅਰਬ ਅਮੀਰਾਤ 'ਚ ਈਦ-ਉਲ-ਫਿਤਰ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਟਰਾਂਸਪੋਰਟ ਹਾਦਸਿਆਂ 'ਚ ਦੋ ਭਾਰਤੀ ਪ੍ਰਵਾਸੀਆਂ ਦੀ ਮੌਤ ਹੋ ਗਈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਖਲੀਜ ਟਾਈਮਜ਼ ਅਖ਼ਬਾਰ ਨੇ ਦੱਸਿਆ ਕਿ ਸ਼ਾਰਜਾਹ ਦਾ ਅਭਿਲਾਸ਼ (38) ਆਪਣੇ ਸਾਥੀਆਂ ਨਾਲ ਖੋਰ ਫੱਕਨ ਵਿੱਚ ਕਿਸ਼ਤੀ ਸੈਰ 'ਤੇ ਗਿਆ ਸੀ, ਜਿੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸ਼ਾਰਜਾਹ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਹਾਦਸੇ ਵਿੱਚ ਇੱਕ ਬੱਚੇ ਸਮੇਤ ਤਿੰਨ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਦੀ ਹਾਲਤ ਗੰਭੀਰ ਹੈ। ਹਾਦਸੇ ਦੇ ਸਮੇਂ ਕਿਸ਼ਤੀ 'ਤੇ 16 ਯਾਤਰੀ ਸਵਾਰ ਸਨ ਅਤੇ ਰਿਪੋਰਟ ਵਿਚ ਹਾਦਸੇ ਦੀ ਸਹੀ ਮਿਤੀ ਜਾਂ ਸਮੇਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।ਅਭਿਲਾਸ਼ ਦੀ ਲਾਸ਼ ਨੂੰ ਫਿਲਹਾਲ ਖੋਰ ਫੱਕਨ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਧੀ ਛੱਡ ਗਿਆ ਹੈ।

ਇਕ ਹੋਰ ਵਾਪਰੇ ਹਾਦਸੇ ਵਿਚ ਕੇਰਲਾ ਦੇ 35 ਸਾਲਾ ਸੁਬੀਸ਼ ਚੋਜਿਆਮਪਰਮਬਥ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਦੋਂ ਆਬੂ ਧਾਬੀ ਦੇ ਅਲ ਮਫਰਕ ਖੇਤਰ ਵਿਚ ਇਕ ਕਾਰ, ਜਿਸ ਵਿਚ ਉਹ ਯਾਤਰਾ ਕਰ ਰਹੇ ਸਨ, ਹਾਦਸਾਗ੍ਰਸਤ ਹੋ ਗਈ। ਪਲੱਕੜ ਦਾ ਰਹਿਣ ਵਾਲਾ ਸੁਬੀਸ਼ ਈਦ ਦੀ ਖਰੀਦਦਾਰੀ ਲਈ ਅਲ ਸਮਹਾ ਤੋਂ ਮੁਸਾਫਾਹ ਜਾ ਰਿਹਾ ਸੀ ਜਦੋਂ 20 ਅਪ੍ਰੈਲ ਨੂੰ ਹਾਦਸਾ ਵਾਪਰਿਆ। ਪਿਛਲੇ ਦੋ ਸਾਲਾਂ ਤੋਂ ਅਬੂ ਧਾਬੀ ਨਿਵਾਸੀ ਸੁਬੀਸ਼ ਇੱਕ ਲੈਂਡਸਕੇਪਿੰਗ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ 36 ਸਾਲ ਦੀ ਉਮਰ ਵਿੱਚ ਪਹੁੰਚਣ ਤੋਂ ਠੀਕ ਇੱਕ ਮਹੀਨਾ ਪਹਿਲਾਂ ਉਸਦੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ, ਹਵਾਈ ਅੱਡੇ ਤੋਂ 20 ਮਿਲੀਅਨ ਡਾਲਰ ਦਾ 'ਸੋਨਾ' ਚੋਰੀ

ਉਸ ਦੇ ਚਚੇਰੇ ਭਰਾ ਨੇ ਖਲੀਜ ਟਾਈਮਜ਼ ਨੂੰ ਦੱਸਿਆ ਕਿ ਇਹ ਅਲ ਮਫਰਕ ਖੇਤਰ ਵਿੱਚ ਇੱਕ ਮਲਟੀਪਲ ਕਾਰ ਹਾਦਸਾ ਸੀ। ਸੁਬੀਸ਼ ਨਾਲ ਦੋ ਹੋਰ ਲੋਕ ਪਿਛਲੀ ਸੀਟ 'ਤੇ ਬੈਠੇ ਸਨ। ਸੁਬੀਸ਼ ਨਾਲ ਯਾਤਰਾ ਕਰ ਰਹੇ ਦੋ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇੱਕ ਰਿਸ਼ਤੇਦਾਰ ਨੇ ਦੱਸਿਆ ਕਿ "ਸੁਬੀਸ਼ ਦੀ ਮੰਗਣੀ ਹੋ ਚੁੱਕੀ ਸੀ। ਉਹ ਇਸ ਸਾਲ ਦੇ ਅਖੀਰ ਵਿੱਚ ਵਾਪਸ ਆਉਣ ਤੋਂ ਬਾਅਦ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਸੀ,"। ਰਿਸ਼ਤੇਦਾਰ ਮੁਤਾਬਕ ਭਾਰਤੀ ਦੂਤਘਰ ਨੇ ਉਨ੍ਹਾਂ ਦੀ ਵਾਪਸੀ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਮਦਦ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News