ਡਕੈਤੀ ਦੀ ਕੋਸ਼ਿਸ਼ ਕਰਨ ਦੇ ਦੋਸ਼ ''ਚ 2 ਭਾਰਤੀ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

03/19/2024 2:00:48 PM

ਕਾਠਮੰਡੂ (ਭਾਸ਼ਾ)- ਦੱਖਣੀ ਨੇਪਾਲ ਵਿਚ ਡਕੈਤੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਅਧਿਕਾਰੀਆਂ ਨੇ 2 ਭਾਰਤੀ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਦੋਵਾਂ ਅਪਰਾਧੀਆਂ ਨੂੰ ਦੱਖਣੀ ਨੇਪਾਲ ਦੇ ਸਰਲਾਹੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜ਼ਿਲ੍ਹਾ ਪੁਲਸ ਦਫ਼ਤਰ ਸਰਲਾਹੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਮੋਤੀਹਾਰੀ ਵਾਸੀ ਜਤਿੰਦਰ ਰਾਉਤ ਅਤੇ ਉਸ ਦੇ ਸਾਥੀ ਸ਼ਨੀ ਸਿੰਘ ਵਜੋਂ ਹੋਈ ਹੈ। ਸੋਮਵਾਰ ਨੂੰ ਪੁਲਸ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਡਕੈਤੀ ਦੀ ਕੋਸ਼ਿਸ਼ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ: ਸ਼ਰਮਨਾਕ; ਘਰ ’ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਧੀ ਦੀ ਮੌਤ, ਮਾਂ ਨੂੰ ਹੋਈ ਉਮਰ ਕੈਦ

ਪੁਲਸ ਨੂੰ ਦੇਖ ਕੇ ਅਪਰਾਧੀ ਭੱਜਣ ਦੀ ਫਿਰਾਕ ਵਿਚ ਸਨ ਪਰ ਪੁਲਸ ਨੂੰ ਉਨ੍ਹਾਂ ਨੂੰ ਫੜਨ ਲਈ ਗੋਲੀ ਚਲਾਉਣੀ ਪਈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰੀ ਦੌਰਾਨ ਪੁਲਸ ਦੀ ਗੋਲੀ ਨਾਲ ਰਾਊਤ ਦਾ ਗੋਡਾ ਜ਼ਖਮੀ ਹੋ ਗਿਆ। ਉਹ ਇਸ ਸਮੇਂ ਮਲੰਗਵਾ ਦੇ ਸੂਬਾਈ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲਸ ਅਨੁਸਾਰ ਫੜੇ ਗਏ ਮੁਲਜ਼ਮ ਭਾਰਤ ਵਿੱਚ ਅਗਵਾ ਅਤੇ ਲੁੱਟ-ਖੋਹ ਦੇ ਇੱਕ ਦਰਜਨ ਦੇ ਕਰੀਬ ਮਾਮਲਿਆਂ ਵਿੱਚ ਲੋੜੀਂਦੇ ਸਨ। ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: ਅਮਰੀਕਾ ’ਚ ਭਾਰਤੀਆਂ ਨੇ PM ਮੋਦੀ ਦੀ ਜਿੱਤ ਲਈ ਕੀਤਾ ਹਵਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News