ਜਰਮਨੀ ''ਚ ਗਸ਼ਤ ਕਰ ਰਹੇ 2 ਪੁਲਸ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ

Monday, Jan 31, 2022 - 06:00 PM (IST)

ਜਰਮਨੀ ''ਚ ਗਸ਼ਤ ਕਰ ਰਹੇ 2 ਪੁਲਸ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ

ਬਰਲਿਨ (ਭਾਸ਼ਾ)- ਪੱਛਮੀ ਜਰਮਨੀ ਵਿਚ ਸੋਮਵਾਰ ਤੜਕੇ ਨਿਯਮਤ ਗਸ਼ਤ ਕਰ ਰਹੇ 2 ਪੁਲਸ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੈਸਰਸਲਾਉਤੇਮ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਸੋਮਵਾਰ ਤੜਕੇ 4:20 ਵਜੇ ਕੁਸੇਲ ਨੇੜੇ ਵਾਹਨਾਂ ਦੀ ਜਾਂਚ ਦੌਰਾਨ ਵਾਪਰੀ।

ਪੁਲਸ ਬੁਲਾਰੇ ਬਰਨਹਾਰਡ ਕ੍ਰਿਸਚੀਅਨ ਅਰਫੋਰਟ ਨੇ ਐਨ-ਟੀਵੀ ਟੈਲੀਵਿਜ਼ਨ ਨੂੰ ਦੱਸਿਆ ਕਿ ਇਕ 24 ਸਾਲਾ ਮਹਿਲਾ ਪੁਲਸ ਅਧਿਕਾਰੀ ਅਤੇ ਇਕ 29 ਸਾਲਾ ਪੁਰਸ਼ ਪੁਲਸ ਅਧਿਕਾਰੀ ਨੂੰ ਗੋਲੀ ਮਾਰੀ ਗਈ ਹੈ। ਪੁਲਸ ਨੇ ਦੱਸਿਆ ਕਿ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਪੁਲਸ ਕੋਲ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿਸ ਵਾਹਨ ਵਿਚ ਆਏ ਜਾਂ ਕਿਸ ਦਿਸ਼ਾ ਵਿਚ ਭੱਜ ਗਏ। ਪੁਲਸ ਨੇ ਕੁਸੇਲ ਖੇਤਰ ਵਿਚ ਡਰਾਈਵਰਾਂ ਨੂੰ ਕਿਸੇ ਲਈ ਵੀ ਵਾਹਨ ਨਾ ਰੋਕਣ ਲਈ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਘੱਟੋ-ਘੱਟ ਇਕ ਸ਼ੱਕੀ ਕੋਲ ਹਥਿਆਰ ਹੈ।


author

cherry

Content Editor

Related News