550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਵੀਨੀਓ ਵਿਚ ਦੋ ਦਿਨਾਂ ਧਾਰਮਿਕ ਸਮਾਗਮ

Friday, Nov 29, 2019 - 06:06 PM (IST)

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਵੀਨੀਓ ਵਿਚ ਦੋ ਦਿਨਾਂ ਧਾਰਮਿਕ ਸਮਾਗਮ

ਮਿਲਾਨ (ਇਟਲੀ)(ਸਾਬੀ ਚੀਨੀਆ)- ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆ ਨੂੰ ਮਨਾਉਂਦੇ ਹੋਏ 2 ਦਿਨਾਂ ਧਾਰਮਿਕ ਸਮਾਗਮ 30 ਨਵੰਬਰ ਤੇ 1 ਦਸੰਬਰ ਐਤਵਾਰ ਨੂੰ ਕਰਵਾਏ ਜਾ ਰਹੇ ਹਨ ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਦਿਨ ਖੁੱਲ੍ਹੇ ਦੀਵਾਨ ਹਾਲ ਸਜਾਏ ਜਾਣਗੇ, ਜਿਹਨਾਂ ਵਿਚ ਜੋਗੇ ਵਾਲੇ ਸਿੰਘਾਂ ਦਾ ਕਵੀਸ਼ਰੀ ਜੱਥਾ ਤੇ ਪ੍ਰਸਿੱਧ ਰਾਗੀ ਭਾਈ ਸੁਖਵਿੰਦਰ ਸਿੰਘ ਨਰਾਇਣਗੜ੍ਹ ਵਾਲਿਆ ਦੇ ਜੱਥਿਆ ਵਲੋਂ ਆਈਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸਬੰਧਤ ਗੌਰਵਮਈ ਇਤਿਹਾਸ ਸਰਵਣ ਕਰਵਾਇਆ ਜਾਵੇਗਾ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।


author

Baljit Singh

Content Editor

Related News