ਖ਼ੁਸ਼ਖ਼ਬਰੀ: ਬੱਚਿਆਂ ਲਈ ਕੋਰੋਨਾ ਦੇ 2 ਟੀਕੇ ਸ਼ੁਰੂਆਤੀ ਪ੍ਰੀਖਣ ’ਚ ਦਿਖੇ ਕਾਰਗਰ
Thursday, Jun 17, 2021 - 09:58 AM (IST)
ਨਿਊਯਾਰਕ : ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦਾ ਬੱਚਿਆਂ ’ਤੇ ਖ਼ਤਰਾ ਵੱਧਣ ਦੀਆਂ ਚੇਤਾਵਨੀਆਂ ਦਰਮਿਆਨ ਇਕ ਚੰਗੀ ਖ਼ਬਰ ਹੈ। ਦਰਅਸਲ ਮਾਡਰਨਾ ਦਾ ਕੋਰੋਨਾ ਟੀਕਾ ਅਤੇ ਪ੍ਰੋਟੀਨ ਆਧਾਰਿਤ ਇਕ ਹੋਰ ਪ੍ਰਾਯੋਗਿਕ ਟੀਕੇ ਨੇ ਸ਼ੁਰੂਆਤੀ ਪ੍ਰੀਖਣਾਂ ਵਿਚ ਚੰਗੇ ਨਤੀਜੇ ਦਿਖਾਏ ਹਨ। ਬਾਂਦਰ ਦੀ ਇਕ ਪ੍ਰਜਾਤੀ ਰੀਸਸ ਮੈਕਾਕ (ਅਫਰੀਕੀ ਲੰਗੂਰ) ਦੇ ਬੱਚਿਆਂ ’ਤੇ ਕੀਤੇ ਗਏ ਸ਼ੁਰੂਆਤੀ ਪ੍ਰੀਖਣ ਵਿਚ ਇਹ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਰੀਰ ਵਿਚ ਸਾਰਸ-ਕੋਵ-2 ਵਾਇਰਸ ਨਾਲ ਲੜਨ ਵਿਚ ਕਾਰਗਰ ਐਂਟੀਬਾਡੀ ਵਧਾਉਣ ਵਿਚ ਸਫ਼ਲ ਰਹੇ ਹਨ।
ਅਧਿਐਨ ਮੁਤਾਬਕ ਰੀਸਸ ਮੈਕਾਕ ਪ੍ਰਜਾਤੀ ਦੇ 16 ਛੋਟੇ ਬਾਂਦਰਾਂ ਵਿਚ ਟੀਕੇ ਦੀ ਵਜ੍ਹਾ ਨਾਲ ਵਾਇਰਸ ਨਾਲ ਲੜਨ ਦੀ ਸਮਰਥਾ 22 ਹਫ਼ਤਿਆਂ ਤੱਕ ਬਣੀ ਰਹੀ। ਅਮਰੀਕਾ ਸਥਿਤ ਨਿਊਯਾਰਕ-ਪ੍ਰੇਸਬਿਟੇਰੀਅਲ ਕਾਮਨ ਸਕਾਈ ਚਿਲਡਰਨ ਹਸਪਤਾਲ ਦੀ ਸੇਲੀ ਪਰਮਰ ਨੇ ਕਿਹਾ, ਘੱਟ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵੀ ਟੀਕੇ ਨਾਲ ਕੋਰੋਨਾ ਦੇ ਪ੍ਰਸਾਰ ਨੂੰ ਸੀਮਤ ਕਰਨ ਵਿਚ ਮਦਦ ਮਿਲੇਗੀ। ਕਿਉਂਕਿ ਅਸੀਂ ਜਾਣਦੇ ਹਾਂ ਕਿ ਭਾਂਵੇਂ ਹੀ ਬੱਚੇ ਸਾਰਸ-ਕੋਵ-2 ਦੇ ਇੰਫੈਕਸ਼ਨ ਨਾਲ ਬੀਮਾਰ ਹੋਣ ਜਾਂ ਬਿਨਾਂ ਲੱਛਣ ਵਾਲੇ ਹੋਣ, ਉਹ ਇਸ ਵਾਇਰਸ ਦਾ ਦੂਜਿਆਂ ਵਿਚ ਪ੍ਰਸਾਰ ਕਰ ਸਕਦੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨੀ ਸੰਸਦ ’ਚ ਹੰਗਾਮਾ, 7 ਐੱਮ.ਪੀ. ਹਾਊਸ ’ਚੋਂ ਮੁਅੱਤਲ
ਅਮਰੀਕਾ ਦੀ ਯੂਨੀਵਰਸਿਟੀ ਆਫ ਨਾਰਥ ਕੈਰੋਲਿਨ ਦੀ ਪ੍ਰੋਫੈਸਰ ਕ੍ਰਿਸਟਿਨਾ ਡੀ ਪੈਰਿਸ ਮੁਤਾਬਕ ਮੈਕਾਕ ਦੇ ਬੱਚਿਆਂ ਵਿਚ ਵੀ ਐਂਟੀਬਾਡੀ ਦਾ ਪੱਧਰ ਬਾਲਗ ਬਾਂਦਰਾਂ ਵਰਗਾ ਹੀ ਦਿਖਾਈ ਦਿੱਤਾ ਹੈ। ਹਾਲਾਂਕਿ ਬਾਲਗਾਂ ਦੀ 100 ਮਾਈਕ੍ਰੋਗ੍ਰਾਮ ਖ਼ੁਰਾਕ ਦੇ ਮੁਕਾਬਲੇ ਬੱਚਿਆਂ ਨੂੰ ਸਿਰਫ਼ 30 ਮਾਈਕ੍ਰੋਗ੍ਰਾਮ ਹੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ 'ਚ ਡੁੱਬਣ ਨਾਲ ਮੌਤ
ਉਥੇ ਹੀ ਤੀਜੀ ਲਹਿਰ ਵਿਚ ਬੱਚਿਆਂ ਨੂੰ ਜ਼ਿਆਦਾ ਖ਼ਤਰੇ ਦੇ ਖ਼ਦਸ਼ੇ ਦਰਮਿਆਨ ਰੂਸ ਨੇ 8 ਤੋਂ 12 ਸਾਲ ਤੱਕ ਦੇ ਬੱਚਿਆਂ ਲਈ ਆਪਣੀ ਕੋਰੋਨਾ ਵੈਕਸੀਨ ਸਪੂਤਨਿਕ-ਵੀ ਦੇ ਨੈਜ਼ਲ ਸਪ੍ਰੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਬੱਚਿਆਂ ਦੀ ਨੱਕ ਵਿਚ ਦਵਾਈ ਦੀ ਸਪ੍ਰੇ ਕਰਕੇ ਉਨ੍ਹਾਂ ਨੂੰ ਡੋਜ਼ ਦਿੱਤੀ ਜਾਏਗੀ। ਰੂਸ ਦੇ ਗਮਲੇਯਾ ਰਿਸਰਚ ਇੰਸਟੀਚਿਊਟ ਆਫ ਐਪੀਡੈਮਿਓਲਾਜੀ ਐਂਡ ਮਾਈਕ੍ਰੋਬਾਓਲਾਜੀ ਦੇ ਪ੍ਰਮੁੱਖ ਅਲੈਕਜੈਂਡਰ ਗਿੰਟਸਬਰਗ ਨੇ ਕਿਹਾ ਕਿ ਬੱਚਿਆਂ ਲਈ ਉਹ ਆਪਣੀ ਕੋਵਿਡ-19 ਵੈਕਸੀਨ ਦਾ ਨੈਜ਼ਲ ਸਪ੍ਰੇ ਤਿਆਰ ਕਰ ਰਿਹਾ ਹੈ। ਇਹ 15 ਸਤੰਬਰ ਤੱਕ ਤਿਆਰ ਹੋ ਜਾਏਗਾ।
ਇਕ ਅਨੁਮਾਨ ਮੁਤਾਬਕ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਨੂੰ ਨਿਸ਼ਾਨਾ ਬਣਾਏਗੀ। ਜਦੋਂਕਿ ਦੂਜੇ ਅਨੁਮਾਨ ਮੁਤਾਬਕ ਤੀਜੀ ਲਹਿਰ ਦਾ ਬੱਚਿਆਂ ’ਤੇ ਜ਼ਿਆਦਾ ਅਸਰ ਨਹੀਂ ਹੋਵੇਗਾ। ਇਕ ਰਿਪੋਰਟ ਮੁਤਾਬਕ ਕੋਰੋਨਾ ਪੀੜਤ ਹੋਣ ਵਾਲੇ ਜ਼ਿਆਦਾ ਬੱਚਿਆਂ ਵਿਚ ਬੁਖ਼ਾਰ, ਜ਼ੁਕਾਮ ਜਾਂ ਡਾਈਰੀਆ ਦੇ ਲੱਛਣ ਜਿਵੇਂ ਢਿੱਡ ਦਰਦ, ਉਲਟੀ ਦੇ ਲੱਛਣ ਦੇਖਣ ਨੂੰ ਮਿਲਣਗੇ। ਅਜਿਹੇ ਮਾਮਲਿਆਂ ਵਿਚ ਬਿਨਾਂ ਘਬਰਾਏ ਡਾਕਟਰਾਂ ਦੀ ਸਲਾਹ ਮੰਨੋਂ ਤਾਂ ਬੱਚੇ ਜਲਦ ਹੀ ਘਰ ਵਿਚ ਹੀ ਸਿਹਤਮੰਦ ਹੋ ਜਾਣਗੇ। ਇਸ ਵਿਚ ਵੀ 10 ਤੋਂ ਘੱਟ ਉਮਰ ਵਾਲੇ ਬੱਚਿਆਂ ਵਿਚ ਇੰਫੈਕਸ਼ਨ ਦਾ ਖ਼ਤਰਾ ਜ਼ਿਆਦਾ ਉਮਰ ਵਾਲਿਆਂ ਦੀ ਤੁਲਨਾ ਵਿਚ ਘੱਟ ਹੀ ਹੋਵੇਗਾ।
ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮੰਗੇਤਰ ਨੂੰ ਦਿੱਤੀ ਦਰਦਨਾਕ ਮੌਤ, ਸ਼ਖ਼ਸ ਨੇ ਕੁਹਾੜੀ ਨਾਲ ਕੀਤੇ 83 ਵਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।