ਦਰਦਨਾਕ ਘਟਨਾ: ਈ-ਬਾਈਕ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 2 ਬੱਚੇ
Tuesday, Apr 11, 2023 - 01:36 PM (IST)
ਨਿਊਯਾਰਕ (ਭਾਸ਼ਾ)- ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਸੋਮਵਾਰ ਨੂੰ ਲਿਥੀਅਮ ਆਇਨ ਬੈਟਰੀ ਨਾਲ ਚੱਲਣ ਵਾਲੀ ਇੱਕ ਇਲੈਕਟ੍ਰਿਕ ਬਾਈਕ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ 2 ਬੱਚਿਆਂ ਦੀ ਮੌਤ ਹੋ ਗਈ। ਨਿਊਯਾਰਕ ਵਿੱਚ ਈ-ਬਾਈਕ ਨੂੰ ਅੱਗ ਲੱਗਣ ਦੀ ਇਹ ਤਾਜ਼ਾ ਘਟਨਾ ਹੈ। ਨਿਊਯਾਰਕ ਦੇ ਫਾਇਰ ਡਿਪਾਰਟਮੈਂਟ (FDNY) ਦੇ ਚੀਫ਼ ਜੌਨ ਹੋਜੰਸ ਨੇ ਕਿਹਾ ਕਿ ਇਹ ਘਟਨਾ ਕਵੀਂਸ ਹੋਮ ਦੇ ਅਸਟੋਰੀਆ ਵਿੱਚ ਵਾਪਰੀ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਘਟਨਾ ਸਥਾਨ ਤੱਕ ਪਹੁੰਚਣ ਵਿੱਚ ਸਿਰਫ਼ 3 ਮਿੰਟ ਲੱਗੇ।
ਘਰ ਦੇ ਪ੍ਰਵੇਸ਼ ਦੁਆਰ ਦੇ ਬਿਲਕੁਲ ਸਾਹਮਣੇ ਬਾਈਕ ਨੂੰ ਚਾਰਜ ਕੀਤਾ ਜਾ ਰਿਹਾ ਸੀ ਅਤੇ ਈ-ਬਾਈਕ ਵਿੱਚ ਲੱਗੀ ਅੱਗ ਨੇ ਜਲਦ ਹੀ ਭਿਆਨਕ ਰੂਪ ਲੈ ਲਿਆ, ਜਿਸ ਨਾਲ ਪੀੜਤਾਂ ਨੂੰ ਇਮਾਰਤ ਵਿਚੋਂ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਅੱਗ ਜਲਦੀ ਹੀ ਅਪਾਰਟਮੈਂਟ ਦੀ ਦੂਜੀ ਮੰਜ਼ਿਲ ਤੋਂ ਪੌੜੀਆਂ ਤੱਕ ਫੈਲ ਗਈ। ਹੋਜੇਂਸ ਨੇ ਕਿਹਾ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਵਾਪਰੀ, ਜਿਸ ਵਿਚ 2 ਬੱਚਿਆਂ ਦੀ ਮੌਤ ਹੋ ਗਈ। ਹਾਲਾਂਕਿ ਘਟਨਾ ਦੇ ਸਮੇਂ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਮੌਜੂਦ ਇੱਕ ਵਿਅਕਤੀ ਅਤੇ ਉਸ ਦੇ ਤਿੰਨ ਬੱਚੇ ਅਪਾਰਟਮੈਂਟ ਦੀ ਖਿੜਕੀ ਤੋਂ ਛਾਲ ਮਾਰਨ ਕਾਰਨ ਜ਼ਖ਼ਮੀ ਹੋ ਗਏ। ਘਟਨਾ ਸਮੇਂ ਬੱਚਿਆਂ ਦੀ ਮਾਂ ਉੱਥੇ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 791 ਖਾਲ੍ਹੀ ਸਰਕਾਰੀ ਕੋਠੀਆਂ, 140 ਬਣ ਚੁੱਕੀਆਂ ਹਨ ਖੰਡਰ, ਇਸ ਕਾਰਨ ਕੁਆਰਟਰ ਪਏ ਹਨ ਖਾਲ੍ਹੀ
ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ''ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਅਜਿਹੇ ਯੰਤਰਾਂ ਪ੍ਰਤੀ ਸਾਵਧਾਨੀ ਵਰਤੋ ਅਤੇ ਇਨ੍ਹਾਂ ਦੇ ਖ਼ਤਰਿਆਂ ਤੋਂ ਸੁਚੇਤ ਰਹੋ।'' ਉਨ੍ਹਾਂ ਕਿਹਾ ਕਿ ਸੋਮਵਾਰ ਦੀ ਘਟਨਾ ਸਮੇਤ ਇਸ ਸਾਲ ਈ-ਬਾਈਕ 'ਚ ਅੱਗ ਲੱਗਣ ਦੀਆਂ ਹੁਣ ਤੱਕ 59 ਘਟਨਾਵਾਂ ਹੋ ਚੁੱਕੀਆਂ ਹਨ। ਨਿਊਯਾਰਕ ਸਿਟੀ ਫਾਇਰ ਕਮਿਸ਼ਨਰ ਲੌਰਾ ਕੈਵਾਨੌਗ ਨੇ ਵਸਨੀਕਾਂ ਨੂੰ ਈ-ਬਾਈਕ ਸਬੰਧੀ ਬਾਈਕ ਨਿਰਮਾਤਾਵਾਂ ਦੀਆਂ ਸਾਰੀਆਂ ਸੁਰੱਖਿਆ ਹਦਾਇਤਾਂ ਅਤੇ ਸਿਫ਼ਾਰਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਹੁਣ ਇਸ ਇਨਫੈਕਸ਼ਨ ਨੇ ਵਧਾਈ ਅਮਰੀਕਾ ਦੀ ਚਿੰਤਾ, ਤੇਜ਼ੀ ਨਾਲ ਵਧ ਰਹੀ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।