ਥਾਈਲੈਂਡ ''ਚ ਹੋਏ ਦੋ ਬੰਬ ਧਮਾਕੇ, ਇਕ ਦੀ ਮੌਤ ਅਤੇ ਹੋਰ 30 ਜ਼ਖਮੀ

08/24/2016 10:11:32 AM

ਬੈਂਕਾਕ— ਥਾਈਲੈਂਡ ਦੇ ਦੱਖਣੀ ਸ਼ਹਿਰ ਪੱਟਾਨੀ ਵਿਚ ਮੰਗਲਵਾਰ ਦੇਰ ਰਾਤ ਨੂੰ ਇਕ ਹੋਟਲ ਨੇੜੇ 2 ਬੰਬ ਧਮਾਕੇ ਹੋਏ । ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਅਤੇ ਹੋਰ 30 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਦੇ ਲੈਫਟੀਨੈਂਟ ਕਰਨਲ ਨੇ ਦੱਸਿਆ ਕਿ ਪਹਿਲਾ ਧਮਾਕਾ ਹੋਟਲ ਦੀ ਪਾਰਕਿੰਗ ਵਿਚ ਹੋਇਆ। ਇਸ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ। ਇਸ ਮਗਰੋਂ ਦੂਜਾ ਧਮਾਕਾ ਹੋਟਲ ਦੇ ਮੁੱਖ ਦਰਵਾਜ਼ੇ ਕੋਲ ਖੜੇ ਇਕ ਟਰੱਕ ਵਿਚ ਹੋਇਆ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਵਿਅਕਤੀ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਲਗਭਗ ਦੋ ਹਫਤੇ ਪਹਿਲਾਂ ਹੀ ਥਾਈਲੈਂਡ ਦੇ ਲੋਕਪ੍ਰਿਯ ਸੈਲਾਨੀ ਰਿਜ਼ਾਰਟ ਅਤੇ ਦੇਸ਼ ਦੇ ਇਕ ਦੱਖਣੀ ਸ਼ਹਿਰ ਵਿਚ ਲੜੀਵਾਰ ਬੰਬ ਧਮਾਕੇ ਹੋਏ ਸਨ ਜਿਸ ਵਿਚ 4 ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਹੋਰ ਲੋਕ ਜ਼ਖਮੀ ਹੋਏ ਸਨ।
ਜ਼ਿਕਰਯੋਗ ਹੈ ਕਿ 2004 ਤੋਂ ਹੁਣ ਤਕ ਲਗਭਗ 6500 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ। ਅੱਤਵਾਦੀਆਂ ਨੇ ਕਦੇ ਵੀ ਹਮਲੇ ਦੀ ਜ਼ਿੰਮੇਵਰੀ ਨਹੀਂ ਲਈ।

Related News