ਗ੍ਰੀਸ 'ਚ ਪ੍ਰਵਾਸੀਆਂ ਨੂੰ ਲਿਜਾ ਰਹੀਆਂ ਦੋ ਕਿਸ਼ਤੀਆਂ ਡੁੱਬੀਆਂ, ਘੱਟੋ-ਘੱਟ 15 ਮੌਤਾਂ
Thursday, Oct 06, 2022 - 10:41 AM (IST)
ਏਥਨਜ਼ (ਭਾਸ਼ਾ)- ਗ੍ਰੀਸ ਵਿੱਚ ਬੁੱਧਵਾਰ ਨੂੰ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਦੇ ਡੁੱਬਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਕੋਸਟ ਗਾਰਡ ਨੇ ਕਿਹਾ ਕਿ ਲੇਸਬੋਸ ਦੇ ਪੂਰਬੀ ਟਾਪੂ 'ਤੇ ਲਗਭਗ 40 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਡਿੰਗੀ (ਛੋਟੀ ਕਿਸ਼ਤੀ) ਦੇ ਡੁੱਬਣ ਤੋਂ ਬਾਅਦ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਟਰੂਡੋ ਨੇ ਤੂਫਾਨ 'ਫਿਓਨਾ' ਤੋਂ ਪ੍ਰਭਾਵਿਤ ਲੋਕਾਂ ਲਈ 300 ਮਿਲੀਅਨ ਡਾਲਰ ਫੰਡ ਦਾ ਕੀਤਾ ਐਲਾਨ
ਉਨ੍ਹਾਂ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਤਿੰਨ ਹੋਰ ਦੀ ਨੇੜੇ ਹੀ ਇਕ ਚੱਟਾਨ 'ਤੇ ਹੋਣ ਦੀ ਸੂਚਨਾ ਮਿਲੀ ਹੈ। ਉੱਥੇ ਪੱਛਮ ਵਿਚ ਕਿਥਿਰਾ ਟਾਪੂ ਨੇੜੇ 100 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਬੁੱਧਵਾਰ ਦੇਰ ਰਾਤ ਚੱਟਾਨਾਂ ਨਾਲ ਟਕਰਾਉਣ ਤੋਂ ਬਾਅਦ ਡੁੱਬ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 30 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।