ਟਵਿੱਟਰ ਦੀ ਵੱਡੀ ਕਾਰਵਾਈ, ਨਿਊਯਾਰਕ ਟਾਈਮਜ਼ ਦੇ ਅਕਾਊਂਟ ਤੋਂ ਹਟਾਇਆ 'ਬਲੂ ਟਿੱਕ'
Monday, Apr 03, 2023 - 05:45 AM (IST)
ਇੰਟਰਨੈਸ਼ਨਲ ਡੈਸਕ : ਉਦਯੋਗਪਤੀ ਐਲਨ ਮਸਕ ਦੀ ਅਗਵਾਈ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਅਖ਼ਬਾਰ 'ਦਿ ਨਿਊਯਾਰਕ ਟਾਈਮਜ਼' ਦੇ ਪ੍ਰਮੁੱਖ ਅਕਾਊਂਟ ਤੋਂ 'ਬਲੂ ਟਿੱਕ' ਹਟਾ ਦਿੱਤਾ ਹੈ। ਟਵਿੱਟਰ ਦਾ 'ਬਲੂ ਟਿੱਕ' ਕਿਸੇ ਵਿਅਕਤੀ ਜਾਂ ਸੰਸਥਾ ਦੇ ਖਾਤੇ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਦਾ ਹੈ। ਟਵਿੱਟਰ ਦੇ ਮਾਲਕ ਮਸਕ ਨੇ ਸੇਵਾ ਨੂੰ ਚਾਲੂ ਰੱਖਣ ਲਈ ਭੁਗਤਾਨ ਕਰਨ ਲਈ 'ਬਲੂ ਟਿੱਕ' ਵਾਲੇ ਉਪਭੋਗਤਾਵਾਂ ਲਈ ਸ਼ਨੀਵਾਰ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ।
ਇਹ ਵੀ ਪੜ੍ਹੋ : ਕੈਨੇਡਾ-ਅਮਰੀਕਾ ਸਰਹੱਦ ਨੇੜੇ ਮਿਲੇ 2 ਵਿਅਕਤੀਆਂ ਦੀਆਂ ਲਾਸ਼ਾਂ ਦੀ ਹੋਈ ਪਛਾਣ, ਭਾਰਤੀਆਂ ਦੀ ਸ਼ਨਾਖਤ ਬਾਕੀ
ਇਸ ਤਹਿਤ ਸੇਵਾ ਲਈ ਭੁਗਤਾਨ ਨਾ ਕਰਨ ਦੀ ਸੂਰਤ 'ਚ 'ਬਲੂ ਟਿੱਕ' ਹਟਾ ਦਿੱਤਾ ਜਾਵੇਗਾ। 'ਦਿ ਨਿਊਯਾਰਕ ਟਾਈਮਜ਼' ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਸੰਸਥਾਗਤ ਖਾਤਿਆਂ ਦੀ ਪੁਸ਼ਟੀ ਕਰਨ ਲਈ ਟਵਿੱਟਰ ਨੂੰ ਭੁਗਤਾਨ ਨਹੀਂ ਕਰੇਗਾ। ਇਸ ਤੋਂ ਪਹਿਲਾਂ ਮਸਕ ਨੇ ਟਵੀਟ ਕੀਤਾ ਸੀ ਕਿ ਨਿਊਯਾਰਕ ਟਾਈਮਜ਼ ਦਾ 'ਬਲੂ ਟਿੱਕ' ਹਟਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਜਬ-ਗਜ਼ਬ : ਜਾਓ ਤੇ ਰੋਮਾਂਸ ਕਰੋ... ਇਸ ਦੇਸ਼ ਨੇ ਛੁੱਟੀਆਂ 'ਚ ਵਿਦਿਆਰਥੀਆਂ ਨੂੰ ਦਿੱਤਾ ਅਨੋਖਾ ਹੋਮਵਰਕ
ਭਾਰਤ 'ਚ 900 ਰੁਪਏ ਹੈ ਬਲੂ ਸਬਸਕ੍ਰਿਪਸ਼ਨ ਦੀ ਕੀਮਤ
ਭਾਰਤ 'ਚ ਟਵਿੱਟਰ ਦੇ ਐਂਡਰਾਇਡ ਅਤੇ iOS ਯੂਜ਼ਰਸ ਲਈ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਕੀਮਤ 900 ਰੁਪਏ ਹੈ, ਜਦੋਂ ਕਿ ਵੈੱਬ ਯੂਜ਼ਰਸ ਲਈ ਇਸ ਦੀ ਕੀਮਤ 650 ਰੁਪਏ ਹੈ। ਸਾਲਾਨਾ ਸਬਸਕ੍ਰਿਪਸ਼ਨ 6 ਹਜ਼ਾਰ 800 ਰੁਪਏ ਵਿੱਚ ਮਿਲ ਸਕਦਾ ਹੈ। ਪਹਿਲਾਂ ਟਵਿੱਟਰ ਬਲੂ ਟਿੱਕ ਸਿਰਫ ਮਸ਼ਹੂਰ ਲੋਕਾਂ ਨੂੰ ਦਿੱਤਾ ਜਾਂਦਾ ਸੀ। ਇਸ ਵਿੱਚ ਨੇਤਾ, ਸਮਾਜ ਸੇਵਕ, ਮਸ਼ਹੂਰ ਹਸਤੀਆਂ, ਵਿਗਿਆਨੀ ਆਦਿ ਸ਼ਾਮਲ ਹੁੰਦੇ ਸਨ ਪਰ ਹੁਣ ਕੋਈ ਵੀ ਵਿਅਕਤੀ ਪੈਸੇ ਦੇ ਕੇ ਬਲੂ ਟਿੱਕ ਪ੍ਰਾਪਤ ਕਰ ਸਕਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।