ਟਵਿੱਟਰ ਨੇ ਫਿਰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟਵੀਟ ''ਤੇ ਲਗਾਈ ਚਿਤਾਵਨੀ

06/20/2020 1:07:28 AM

ਵਾਸ਼ਿੰਗਟਨ- ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵੀਟ 'ਤੇ ਫਿਰ 'ਮੈਨਿਪੂਲੇਟਿਡ ਮੀਡੀਆ' ਦੀ ਚਿਤਾਵਨੀ ਲਗਾ ਦਿੱਤੀ ਹੈ। ਮਾਈਕ੍ਰੋ ਬਲਾਗਿੰਗ ਸਾਈਟ ਨੇ ਇਸ ਵਾਰ ਇਹ ਚਿਤਾਵਨੀ ਟਰੰਪ ਵਲੋਂ ਕੀਤੇ ਗਏ ਇਕ ਟਵੀਟ 'ਰੇਸਿਸਟ ਬੇਬੀ' ਵੀਡੀਓ 'ਤੇ ਲਗਾਈ ਹੈ। ਇਸ ਤੋਂ ਪਹਿਲਾਂ ਮਾਰਚ ਵਿਚ ਟਰੰਪ ਦੇ ਉਸ ਵੀਡੀਓ ਨਾਲ 'ਮੈਨਿਪੁਲੇਟਿਡ ਮੀਡੀਆ' ਦੀ ਚਿਤਾਵਨੀ ਜਾਰੀ ਕੀਤੀ ਸੀ ਜੋ ਉਨ੍ਹਾਂ ਦੇ ਸਿਆਸੀ ਵਿਰੋਧੀ ਬੀਡੇਨ ਨਾਲ ਸਬੰਧਿਤ ਸੀ।

ਟਰੰਪ ਨੇ ਵੀਰਵਾਰ ਨੂੰ ਇਹ ਵੀਡੀਓ ਟਵੀਟ ਕੀਤੀ। ਇਸ ਵਿਚ ਇਕ ਗੈਰ-ਗੋਰੇ ਬੱਚੇ ਦੇ ਪਿੱਛੇ ਗੋਰਾ ਬੱਚਾ ਭੱਜਦਾ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਲਿਖਿਆ ਗਿਆ ਸੀ ਕਿ ਜਾਤੀਵਾਦੀ ਬੱਚੇ ਤੋਂ ਭੱਜਦਾ ਹੋਇਆ ਡਰਿਆ ਹੋਇਆ ਬੱਚਾ। ਇਸ ਤੋਂ ਬਾਅਦ ਸੀ.ਐੱਨ.ਐੱਨ. ਦੇ ਅਸਲੀ ਵੀਡੀਓ ਨੂੰ ਦਿਖਾਇਆ ਗਿਆ, ਜਿਸ ਵਿਚ ਦੋਵੇਂ ਬੱਚੇ ਖੇਡ ਰਹੇ ਹਨ ਤੇ ਆਪਸ ਵਿਚ ਗਲੇ ਮਿਲ ਰਹੇ ਹਨ ਤੇ ਅਖੀਰ ਵਿਚ ਇਸ ਸੰਦੇਸ਼ ਪ੍ਰਸਾਰਿਤ ਹੁੰਦ ਹੈ ਕਿ ਸਮੱਸਿਆ ਅਮਰੀਕਾ ਨਹੀਂ ਫੇਕ ਨਿਊਜ਼ ਹੈ। ਸੀ.ਐੱਨ.ਐੱਨ. ਨੇ ਮੂਲ ਵੀਡੀਓ ਦੀ ਵਰਤੋਂ ਬੱਚਿਆਂ ਦੀ ਦੋਸਤੀ ਨਾਲ ਸਬੰਧਿਤ ਇਕ ਨਿਊਜ਼ ਵਿਚ ਕੀਤੀ ਸੀ।

ਟਵਿੱਟਰ ਨੇ ਇਸ ਖਿਲਾਫ ਕਦਮ ਚੁੱਕਦਿਆਂ ਟਰੰਪ ਦੇ ਇਸ ਟਵੀਟ ਨਾਲ ਛੇੜਛਾੜ ਕਰ ਬਣਾਏ ਜਾਣ ਦੀ ਚਿਤਾਵਨੀ ਜੋੜ ਦਿੱਤੀ ਤੇ ਉਸ ਦੇ ਨਾਲ ਇਕ ਲਿੰਕ ਸ਼ਾਮਲ ਕਰ ਦਿੱਤਾ ਗਿਆ ਜੋ ਯੂਜ਼ਰ ਨੂੰ ਉਸ ਪੇਜ ਤੱਕ ਲੈ ਜਾਂਦਾ ਹੈ, ਜਿਥੇ ਕਈ ਪੱਤਰਕਾਰ ਵੀਡੀਓ ਨੂੰ ਸੰਪਾਦਨ ਦੇ ਰਾਹੀਂ ਸੀ.ਐੱਨ.ਐੱਨ. ਜਿਹਾ ਬਣਾਏ ਜਾਣ ਦੀ ਗੱਲ ਕਹਿੰਦੇ ਹਨ। ਹਾਲਾਂਕਿ, ਇਹ ਵੀਡੀਓ ਟਰੰਪ ਦੀ ਟਾਈਮਲਾਈਨ 'ਤੇ ਹੁਣ ਵੀ ਦਿਖਾਈ ਦੇ ਰਿਹਾ ਹੈ। ਵੀਡੀਓ ਨੂੰ ਟਰੰਪ ਕਾਰਪ ਡੋਂਕਟਮ ਨੇ ਪ੍ਰੋਡਿਯੂਜ਼ ਕੀਤਾ ਹੈ, ਜਿਨ੍ਹਾਂ ਨੂੰ ਪਿਛਲੇ ਸਾਲ ਟਵਿੱਟਰ ਨੇ ਨਿਯਮਾਂ ਦੇ ਉਲੰਘਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਸੀ। ਟਵਿੱਟਰ ਵਲੋਂ ਪਿਛਲੇ ਮਹੀਨੇ ਆਪਣੇ ਦੋ ਟਵੀਟਾਂ 'ਤੇ ਫੈਕਟ ਚੈੱਕ ਚਿਤਾਵਨੀ ਲਾਏ ਜਾਣ ਤੋਂ ਬਾਅਦ ਟਰੰਪ ਸੋਸ਼ਲ ਮੀਡੀਆ ਵੈੱਬਸਾਈਟ 'ਤੇ ਜਮ ਕੇ ਵਰ੍ਹੇ ਸਨ। ਉਨ੍ਹਾਂ ਸੋਸ਼ਲ ਮੀਡੀਆ ਕੰਪਨੀਆਂ ਦੇ ਲਈ ਨਵੀਂ ਰੈਗੂਲੇਟਰੀ ਲਿਆਉਣ ਦੀ ਚਿਤਾਵਨੀ ਦਿੱਤੀ ਸੀ।


Baljit Singh

Content Editor

Related News