ਟਵਿੱਟਰ ਨੇ ਜਲਵਾਯੂ ਪਰਿਵਰਤਨ ''ਤੇ ਵਿਗਿਆਨ ਦਾ ਖੰਡਨ ਕਰਨ ਵਾਲੇ ਵਿਗਿਆਪਨਾਂ ''ਤੇ ਲਾਈ ਰੋਕ

Saturday, Apr 23, 2022 - 06:42 PM (IST)

ਟਵਿੱਟਰ ਨੇ ਜਲਵਾਯੂ ਪਰਿਵਰਤਨ ''ਤੇ ਵਿਗਿਆਨ ਦਾ ਖੰਡਨ ਕਰਨ ਵਾਲੇ ਵਿਗਿਆਪਨਾਂ ''ਤੇ ਲਾਈ ਰੋਕ

ਬਰਲਿਨ-ਟਵਿੱਟਰ ਨੇ ਕਿਹਾ ਕਿ ਉਹ ਹੁਣ ਆਪਣੀ ਸਾਈਟ 'ਤੇ ਅਜਿਹੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਇਜਾਜ਼ਤ ਨਹੀਂ ਦੇਵੇਗਾ ਜੋ ਜਲਵਾਯੂ ਪਰਿਵਰਤਨ 'ਤੇ ਵਿਗਿਆਨਕ ਰਾਏ ਨਾਲ ਅਸਹਿਮਤ ਹਨ। ਮਾਈਕ੍ਰੋਬਲਾਗਿੰਗ ਸਾਈਟ ਨੇ ਗੂਗਲ ਦੀ ਨੀਤੀ ਦੀ ਤਰਜ਼ 'ਤੇ ਇਹ ਫੈਸਲਾ ਲਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਆਪਣੀ ਨੀਤੀ ਨੂੰ ਰੇਖਾਂਕਿਤ ਕਰਦੇ ਹੋਏ ਇਕ ਬਿਆਨ 'ਚ ਕਿਹਾ ਕਿ ਵਿਗਿਆਪਨਾਂ ਨੂੰ ਜਲਵਾਯੂ ਸੰਕਟ ਦੇ ਬਾਰੇ 'ਚ ਮਹੱਤਵਪੂਰਨ ਚਰਚਾ ਤੋਂ ਵੱਖ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ : ਦੀਵਾਲੀ ਤੱਕ ਪੂਰਾ ਹੋ ਸਕਦਾ ਹੈ ਭਾਰਤ ਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤਾ, PM ਬੋਰਿਸ ਜਾਨਸਨ ਨੇ ਦਿੱਤੇ ਸੰਕੇਤ

ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਕੀ ਇਹ ਬਦਲਾਅ ਸੋਸ਼ਲ ਮੀਡੀਆ ਸਾਈਟ 'ਤੇ ਉਪਭੋਗਤਾਵਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਨੂੰ ਪ੍ਰਭਾਵਿਤ ਕਰੇਗਾ। ਟਵਿੱਟਰ ਅਤੇ ਫੇਸਬੁੱਕ ਨੂੰ ਅਜਿਹੇ ਸਮੂਹਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਜਲਵਾਯੂ ਪਰਿਵਰਤਨ ਦੇ ਬਾਰੇ 'ਚ ਗੁੰਮਰਾਹਕੁੰਨ ਦਾਅਵਿਆਂ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰਦੇ ਹਨ।

ਇਹ ਵੀ ਪੜ੍ਹੋ : ਅਗਲੇ ਹਫ਼ਤੇ ਕੀਵ 'ਚ ਆਪਣਾ ਦੂਤਘਰ ਮੁੜ ਖੋਲ੍ਹੇਗਾ ਬ੍ਰਿਟੇਨ : PM ਜਾਨਸਨ

ਇਹ ਐਲਾਨ ਧਰਤੀ ਦਿਵਸ ਦੇ ਮੌਕੇ 'ਤੇ ਯੂਰਪੀਅਨ ਯੂਨੀਅਨ ਦੇ ਉਸ ਸਮਝੌਤੇ 'ਤੇ ਸਹਿਮਤ ਹੋਣ ਤੋਂ ਕੁਝ ਘੰਟੇ ਪਹਿਲਾਂ ਕੀਤਾ ਗਿਆ, ਜਿਸ 'ਚ ਵੱਡੀਆਂ ਤਕਨਾਲੋਜੀ ਕੰਪਨੀਆਂ ਲਈ ਨਫ਼ਰਤੀ ਭਾਸ਼ਾ, ਕੂੜਪ੍ਰਚਾਰ ਅਤੇ ਹੋਰ ਨੁਕਸਾਨਦੇਹ ਸਮਰੱਗਰੀ ਨੂੰ ਲੈ ਕੇ ਆਪਣੀ ਸਾਈਟ 'ਤੇ ਹੋਰ ਵਧੇਰੇ ਨੇੜਿਓਂ ਨਜ਼ਰ ਰੱਖਣ ਦੀ ਲੋੜ ਦੱਸੀ ਗਈ ਹੈ। ਟਵਿੱਟਰ ਨੇ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ 'ਚ ਇਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਪ੍ਰਦਾਨ ਕਰੇਗਾ ਕਿ ਉਹ ਆਪਣੇ ਉਪਭੋਗਤਾਵਾਂ ਅਤੇ ਜਲਵਾਯੂ ਪਰਿਵਰਤਨ 'ਤੇ ਅੰਤਰ ਸਰਕਾਰੀ ਕਮੇਟੀ ਦੇ ਸੰਦਰਭ 'ਚ 'ਜਲਵਾਯੂ ਗੱਲਬਾਤ ਲਈ ਭਰੋਸੇਯੋਗ, ਪ੍ਰਮਾਣਿਕ ਹਵਾਲਾ' ਪ੍ਰਦਾਨ ਕਰਨ ਦੀ ਉਸ ਦੀ ਕੀ ਯੋਜਨਾ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਸਾਬਕਾ CM ਚੰਨੀ ਦੇ ਪਰਿਵਾਰ ਸਮੇਤ ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ਲਈ ਵਾਪਸ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News