ਆਕਸਫੋਰਡ ਦੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੁਰਾਕ ਲੈਣ ''ਤੇ ਸਾਈਫ ਇਫੈਕਟ

Friday, Mar 05, 2021 - 12:05 AM (IST)

ਲੰਡਨ-ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਸਾਈਡ ਇਫੈਕਟਸ ਦੇ ਮਾਮਲੇ ਵੱਡੇ ਪੱਧਰ 'ਤੇ ਸਾਹਮਣੇ ਆਏ ਹਨ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੋਵਿਡ-19 ਵੈਕਸੀਨ ਐਸਟ੍ਰਾਜੇਨੇਕਾ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਦੂਜੀ ਖੁਰਾਕ ਲੈਣ 'ਤੇ ਸਾਈਡ ਇਫੈਕਟ ਦੇ ਮਾਮਲੇ ਸਾਹਮਣੇ ਆ ਰਹੇ ਹਨ।ਮਾਹਰਾਂ ਦਾ ਦਾਅਵਾ ਹੈ ਕਿ ਆਕਸਫੋਰਡ ਵੈਕਸੀਨ ਲੈਣ ਵਾਲੇ 10 ਚੋਂ 3 ਤੋਂ ਵਧੇਰਿਆਂ ਨੂੰ ਸਾਈਡ ਇਫੈਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਇਸ ਦੀ ਤੁਲਨਾ 'ਚ ਫਾਈਜ਼ਰ ਕੰਪਨੀ ਦੀ ਵੈਕਸੀਨ ਦੀ ਦੂਜੀ ਖੁਰਾਕ ਲੈਣ 'ਤੇ ਸਾਈਡ ਇਫੈਕਟ ਘਟ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ -ਤੁਰਕੀ 'ਚ ਹੈਲੀਕਾਪਟਰ ਹਾਦਸਾਗ੍ਰਸਤ, 9 ਦੀ ਮੌਤ ਤੇ 4 ਜ਼ਖਮੀ

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਬ੍ਰਿਟੇਨ 'ਚ ਫਾਈਜ਼ਰ-ਬਾਇਓਨਟੈੱਕ ਅਤੇ ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦਿੱਤੇ ਜਾ ਰਹੇ ਹਨ। ਕੋਵਿਡ-19 ਦੇ ਲੱਛਣ ਟ੍ਰੈਕਿੰਗ ਅਧਿਐਨ ਦੇ ਡਾਟਾ 'ਚ ਪਾਇਆ ਗਿਆ ਹੈ ਕਿ ਬ੍ਰਿਟੇਨ ਦੇ 30 ਫੀਸਦੀ ਲੋਕਾਂ ਨੇ ਆਪਣੇ ਹੀ ਦੇਸ਼ 'ਚ ਵਿਕਸਿਤ ਵੈਕਸੀਨ ਲਈ ਹੈ ਜਿਸ ਤੋਂ ਬਾਅਦ ਉਨ੍ਹਾਂ 'ਚ ਸਿਰਦਰਦ, ਥਕਾਵਟ ਅਤੇ ਬੁਖਾਰ ਸਮੇਤ ਹਲਕੇ ਲੱਛਣ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ -ਈਰਾਕ 'ਚ ਏਅਰਬੇਸ ਹਮਲੇ 'ਤੇ ਅਮਰੀਕਾ ਸਖਤ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ

ਇਸ ਦੀ ਤੁਲਨਾ ਲਗਭਗ 15 ਫੀਸਦੀ ਉਨ੍ਹਾਂ ਲੋਕਾਂ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਫਾਈਜ਼ਰ ਵੈਕਸੀਨ ਲੈਣ ਤੋਂ ਬਾਅਦ ਦੇ ਦਿਨਾਂ ਅਤੇ ਹਫਤਿਆਂ 'ਚ ਸਾਈਡ ਇਫੈਕਟ ਦੀ ਸੂਚਨਾ ਦਿੱਤੀ।ਅਧਿਐਨ ਕਰਨ ਵਾਲੇ ਲੰਡਨ ਦੇ ਕਿੰਗਸ ਕਾਲਜ ਦੇ ਖੋਜਕਰਤਾਵਾਂ ਨੇ ਕਿਹਾ ਕਿ ਹਲਕੇ ਸਾਈਡ ਇਫੈਕਟਸ ਨਾਲ ਲੋਕਾਂ ਦਰਮਿਆਨ ਟੀਕਾਕਰਨ ਨੂੰ ਨਹੀਂ ਰੋਕਣਾ ਚਾਹੀਦਾ ਕਿਉਂਕਿ ਇਹ ਵੈਕਸੀਨ ਕੋਵਿਡ-19 ਬੀਮਾਰੀ ਨੂੰ ਰੋਕਣ ਅਤੇ ਜੀਵਨ ਨੂੰ ਬਚਾਉਣ 'ਚ ਬੇਹਦ ਪ੍ਰਭਾਵੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News