ਇਥੋਪੀਆ ''ਚ ਚਿਕਨਗੁਨਿਆ ਨਾਲ 20 ਹਜ਼ਾਰ ਲੋਕ ਪ੍ਰਭਾਵਿਤ

Tuesday, Sep 03, 2019 - 09:01 PM (IST)

ਇਥੋਪੀਆ ''ਚ ਚਿਕਨਗੁਨਿਆ ਨਾਲ 20 ਹਜ਼ਾਰ ਲੋਕ ਪ੍ਰਭਾਵਿਤ

ਅਬਾਬਾ - ਇਥੋਪੀਆ 'ਚ ਚਿਕਨਗੁਨਿਆ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 20 ਹਜ਼ਾਰ ਹੋ ਗਈ ਹੈ। ਇਥੋਪੀਆ ਪਬਲਿਕ ਹੈਲਥ ਇੰਸਟੀਚਿਊਟ (ਈ. ਪੀ. ਐੱਚ. ਆਈ.) ਨੇ ਦੱਸਿਆ ਕਿ ਚਿਕਨਗੁਨਿਆ ਦਾ ਕਹਿਰ ਪੂਰਬੀ ਸ਼ਹਿਰ ਦਿਰੇ ਦਾਵਾ ਤੋਂ ਸ਼ੁਰੂ ਹੋਇਆ ਅਤੇ ਇਸ ਸ਼ਹਿਰ 'ਚ ਚਿਕਨਗੁਨਿਆ ਰੋਕੂ ਦਵਾਈ ਦਾ ਵਿਆਪਕ ਛਿੜਕਾਅ ਕੀਤੇ ਜਾਣ ਦੇ ਬਾਵਜੂਦ ਪ੍ਰਭਾਵਿਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਈ. ਪੀ. ਐੱਚ. ਆਈ. ਨੇ ਵੀਰਵਾਰ ਨੂੰ ਦੱਸਿਆ ਸੀ ਕਿ ਦੇਸ਼ 'ਚ ਇਸ ਨਾਲ ਕਰੀਬ 15 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਇੰਸਟੀਚਿਊਟ ਮੁਤਾਬਕ ਮੱਛਰਾਂ ਨਾਲ ਫੈਲਣ ਵਾਲੀ ਇਸ ਬੀਮਾਰੀ ਨਾਲ ਇੰਨੀ ਜ਼ਿਆਦਾ ਗਿਣਤੀ 'ਚ ਲੋਕਾਂ ਦੇ ਪ੍ਰਭਾਵਿਤ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਵਿਅਕਤੀ ਦੀ ਮੌਤ ਦੀ ਰਿਪੋਰਟ ਨਹੀਂ ਹੈ। ਇੰਸਟੀਚਿਊਟ ਚਿਕਨਗੁਨਿਆ ਪ੍ਰਭਾਵਿਤ ਇਲਾਕਿਆਂ 'ਚ ਘਰ-ਘਰ ਜਾ ਕੇ ਛਿੜਕਾਅ, ਸਮਾਜਿਕ ਜਾਗਰੂਕਤਾ ਅਤੇ ਮੁਫਤ ਮੈਡੀਕਲ ਜਾਂਚ ਅਭਿਆਨ ਚਲਾ ਰਹੀ ਹੈ।


author

Khushdeep Jassi

Content Editor

Related News