ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੱਲ ਰਹੀ ਬਹਿਸ ਦੌਰਾਨ ਬੇਹੋਸ਼ ਹੋਈ ਟੀਵੀ ਐਂਕਰ
Wednesday, Jul 27, 2022 - 05:05 PM (IST)
ਲੰਡਨ (ਏਜੰਸੀ)- ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੰਗਲਵਾਰ ਸ਼ਾਮ ਨੂੰ ਟੈਲੀਵਿਜ਼ਨ 'ਤੇ ਚੱਲ ਰਹੀ ਬਹਿਸ ਦੌਰਾਨ ਐਂਕਰ ਅਚਾਨਕ ਬੇਹੋਸ਼ ਹੋ ਗਈ, ਜਿਸ ਮਗਰੋਂ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਤੁਰੰਤ ਉਸ ਦੀ ਮਦਦ ਲਈ ਅੱਗੇ ਵਧੇ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਹੋਣ ਕਾਰਨ ਇਸ ਨੂੰ ਅੱਧ ਵਿਚਕਾਰ ਹੀ ਰੋਕਣਾ ਪਿਆ।
ਇਹ ਵੀ ਪੜ੍ਹੋ: ਅਮਰੀਕਾ ਦਾ ਬਾਰਡਰ ਟੱਪ ਗਏ 5 ਲੱਖ ਪ੍ਰਵਾਸੀ, ਦੇਖਦੇ ਰਹਿ ਗਏ ਅਫ਼ਸਰ
ਟੈਲੀਵਿਜ਼ਨ 'ਤੇ ਜਾਰੀ ਬਹਿਸ ਦੌਰਾਨ ਪ੍ਰਧਾਨ ਮੰਤਰੀ ਦੀ ਦੌੜ ਵਿਚ ਸ਼ਾਮਲ ਵਿਦੇਸ਼ ਮੰਤਰੀ ਲਿਜ਼ ਟਰੱਸ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਬਣਨ ਦੀ ਸੂਰਤ ਵਿਚ ਆਰਥਿਕ ਨੀਤੀ ਦੇ ਸਬੰਧ ਵਿਚ ਆਪਣੀਆਂ ਯੋਜਨਾਵਾਂ ਬਾਰੇ ਗੱਲ ਕਰ ਰਹੀ ਸੀ ਅਤੇ ਇਸ ਦੌਰਾਨ ਅਚਾਨਕ ਪ੍ਰੋਗਰਾਮ ਦੀ ਐਂਕਰ ਕੇਟ ਮੈਕਕੇਨ ਬੇਹੋਸ਼ ਹੋ ਗਈ। ਇਹ ਦੇਖ ਕੇ ਟਰੱਸ ਹੈਰਾਨ ਰਹਿ ਗਈ ਅਤੇ ਕੇਟ ਦਾ ਹਾਲ-ਚਾਲ ਜਾਣਨ ਲਈ ਉਸ ਕੋਲ ਪਹੁੰਚੀ। ਬਹਿਸ ਦਾ ਇਹ ਪ੍ਰੋਗਰਾਮ 'ਦਿ ਸਨ' ਅਖ਼ਬਾਰ ਨੇ 'ਟਾਕ ਟੀਵੀ' ਨਾਲ ਸਹਿ-ਮੇਜ਼ਬਾਨੀ ਵਿਚ ਆਯੋਜਿਤ ਕੀਤਾ ਸੀ।
ਇਹ ਵੀ ਪੜ੍ਹੋ: ਰੇਡ ਪਾਉਣ ਗਏ ਕਬੱਡੀ ਖਿਡਾਰੀ ਨਾਲ ਵਾਪਰਿਆ ਭਾਣਾ, ਲਾਈਵ ਮੈਚ ਦੌਰਾਨ ਹੋਈ ਮੌਤ (ਵੀਡੀਓ)
ਅਖ਼ਬਾਰ ਨੇ ਆਪਣੀ ਇਕ ਰਿਪੋਰਟ 'ਚ ਪ੍ਰੋਗਰਾਮ ਦੌਰਾਨ ਹੋਈ ਇਸ ਘਟਨਾ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਐਂਕਰ ਕੇਟ ਦੀ ਸਿਹਤ ਖ਼ਰਾਬ ਹੋਣ 'ਤੇ ਪ੍ਰੋਗਰਾਮ ਦਾ ਆਯੋਜਨ ਦੂਜੇ ਸਟੂਡੀਓ 'ਚ ਕਰਨਾ ਪਿਆ। ਅਖ਼ਬਾਰ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਘਟਨਾ ਦੌਰਾਨ ਸੁਨਕ ਤੁਰੰਤ ਕੇਟ ਵੱਲ ਭੱਜੇ। ਟਰੱਸ ਵੀ ਐਂਕਰ ਕੋਲ ਪਹੁੰਚੀ ਅਤੇ ਦੋਵਾਂ ਨੂੰ ਕੇਟ ਦੇ ਕੋਲ ਬੈਠ ਕੇ ਉਸ ਦਾ ਹਾਲ-ਚਾਲ ਪੁੱਛਦੇ ਦੇਖਿਆ ਗਿਆ।
ਇਹ ਵੀ ਪੜ੍ਹੋ: ਪਤਨੀ ਵੱਲੋਂ TikTok ਵੀਡੀਓ ਬਣਾਉਣ 'ਤੇ ਖ਼ਫ਼ਾ ਹੋਇਆ ਪਾਕਿਸਤਾਨੀ ਪਤੀ, ਅਮਰੀਕਾ ਜਾ ਕੇ ਕੀਤਾ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।