ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਨੇ ਆਪਣੇ ਬੇਟੇ ਨੂੰ ਕੀਤਾ ਡਿਪਟੀ-ਪ੍ਰਧਾਨ ਮੰਤਰੀ ਨਿਯੁਕਤ

Friday, Feb 12, 2021 - 09:02 PM (IST)

ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਨੇ ਆਪਣੇ ਬੇਟੇ ਨੂੰ ਕੀਤਾ ਡਿਪਟੀ-ਪ੍ਰਧਾਨ ਮੰਤਰੀ ਨਿਯੁਕਤ

ਅਸ਼ਕਾਬਾਦ-ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਕੁਰਬਾਨਕੁਲੀ ਬਰਦੀਮਹਮੂਦੂ ਨੇ ਆਪਣੇ ਬੇਟੇ ਸਰਦਾਰ ਤੁਰਕਮੇਨਿਸਤਾਨ ਨੂੰ ਡਿਪਟੀ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ। ਇਹ ਜਾਣਕਾਰੀ ਸਰਕਾਰੀ ਅਖਬਾਰ 'ਨਿਊਟਰਲ ਤੁਰਕਮੇਨਿਸਤਾਨ' 'ਚ ਦਿੱਤੀ ਗਈ ਹੈ। ਬਰਦੀਮਹਮੂਦੂ ਦੇ ਇਸ ਫੈਸਲੇ ਨੂੰ ਊਰਜਾ ਨਾਲ ਭਰੇ ਮੱਧ ਏਸ਼ੀਆਈ ਦੇਸ਼ 'ਚ ਰਾਜਨੀਤਿਕ ਖਾਨਦਾਨ ਦੀ ਨੀਂਹ ਰੱਖਣ ਦੇ ਕਦਮ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ -ਯੂਰਪੀਨ ਸੰਘ ਨੇ ਪਾਬੰਦੀ ਲਾਈ ਤਾਂ ਰੂਸ ਤੋੜੇਗਾ ਸੰਬੰਧ : ਵਿਦੇਸ਼ ਮੰਤਰੀ

ਰਾਸ਼ਟਰਪਤੀ ਨੇ ਚੋਟੀ ਦੇ ਅਧਿਕਾਰੀਆਂ ਨਾਲ ਮੀਟਿੰਗ 'ਚ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਨਵੀਂ ਤਕਨਾਲੋਜੀ ਦਾ ਅਹੁਦਾ ਦਿੱਤਾ ਜਾਵੇਗਾ। ਸਰਦਾਰ ਇਸ ਤੋਂ ਪਹਿਲਾਂ ਖੇਤਰੀ ਗਵਨਰ ਅਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਉਤਰਾਧਿਕਾਰੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਜੋ ਸਾਲ 2006 ਤੋਂ ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਅਹੁਦਾ 'ਤੇ ਕਾਬਜ਼ ਹੈ

ਇਹ ਵੀ ਪੜ੍ਹੋ -ਜਰਮਨੀ 'ਚ ਸੜਕਾਂ 'ਤੇ ਹਜ਼ਾਰਾਂ ਕਿਸਾਨ, ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News