ਹਵਾ 'ਚ ਟਕਰਾਏ ਫੌਜ ਦੇ 2 ਹੈਲੀਕਾਪਟਰ, 5 ਜਵਾਨਾਂ ਦੀ ਮੌਤ
Monday, Dec 09, 2024 - 04:41 PM (IST)
![ਹਵਾ 'ਚ ਟਕਰਾਏ ਫੌਜ ਦੇ 2 ਹੈਲੀਕਾਪਟਰ, 5 ਜਵਾਨਾਂ ਦੀ ਮੌਤ](https://static.jagbani.com/multimedia/2024_12image_16_41_278791636helicopters.jpg)
ਅੰਕਾਰਾ (ਏਜੰਸੀ)- ਤੁਰਕੀ ਦੇ ਦੋ ਫੌਜੀ ਹੈਲੀਕਾਪਟਰ ਸੋਮਵਾਰ ਨੂੰ ਹਵਾ ਵਿੱਚ ਟਕਰਾ ਗਏ, ਜਿਸ ਨਾਲ ਉਨ੍ਹਾਂ ਵਿੱਚੋਂ ਇੱਕ ਵਿੱਚ ਸਵਾਰ 5 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਹੈਲੀਕਾਪਟਰ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਨਿੱਜੀ ਐੱਨ.ਟੀ.ਵੀ. ਟੈਲੀਵਿਜ਼ਨ ਨੇ ਗਵਰਨਰ ਅਬਦੁੱਲਾ ਇਰੀਨ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਗਵਰਨਰ ਦੇ ਅਨੁਸਾਰ, ਇਹ ਹਾਦਸਾ ਰੁਟੀਨ ਸਿਖਲਾਈ ਉਡਾਣਾਂ ਦੌਰਾਨ ਦੱਖਣ-ਪੱਛਮੀ ਸੂਬੇ ਇਸਪਾਰਟਾ ਵਿੱਚ ਵਾਪਰਿਆ। ਉਨ੍ਹਾਂ ਕਿਹਾ ਕਿ ਪੀੜਤਾਂ ਵਿੱਚ ਇੱਕ ਬ੍ਰਿਗੇਡੀਅਰ ਜਨਰਲ ਵੀ ਸ਼ਾਮਲ ਹਨ ਜੋ ਏਵੀਏਸ਼ਨ ਸਕੂਲ ਦੇ ਇੰਚਾਰਜ ਸਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਦੋਵੇਂ ਹੈਲੀਕਾਪਟਰ ਇਕ-ਦੂਜੇ ਨਾਲ ਕਿਸ ਕਾਰਨ ਟਕਰਾਏ। ਇਰੀਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਆ ਗਈ ਹਿਊਮਨ ਵਾਸ਼ਿੰਗ ਮਸ਼ੀਨ, 15 ਮਿੰਟਾਂ 'ਚ ਸਰੀਰ ਦੀ ਗੰਦਗੀ ਕਰੇਗੀ ਸਾਫ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8