ਤੁਰਕੀ ਸਰਕਾਰ ਦੇ ਇਸ ਫ਼ੈਸਲੇ ''ਤੇ ਪੋਪ ਨੇ ਜ਼ਾਹਰ ਕੀਤੀ ਨਿਰਾਸ਼ਾ

07/13/2020 6:08:30 PM

ਇਸਤਾਂਬੁਲ (ਬਿਊਰੋ): ਇਸਤਾਂਬੁਲ ਦੇ ਹਾਗੀਆ ਸੋਫੀਆ ਮਿਊਜ਼ੀਅਮ ਨੂੰ ਮਸੀਤ ਵਿਚ ਬਦਲਣ ਦੇ ਫੈਸਲੇ ਦੀ ਕਈ ਦੇਸ਼ਾਂ ਵਿਚ ਆਲੋਚਨਾ ਕੀਤੀ ਜਾ ਰਹੀ ਹੈ। ਪੋਪ ਫ੍ਰਾਂਸਿਸ ਨੇ ਵੀ ਤੁਰਕੀ ਸਰਕਾਰ ਦੇ ਇਸ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਪੋਪ ਦਾ ਕਹਿਣਾ ਹੈਕਿ ਉਹ ਸੋਫੀਆ ਮਿਊਜ਼ੀਅਮ ਨੂੰ ਮਸਜਿਦ ਵਿਚ ਬਦਲਣ ਦੇ ਫੈਸਲੇ ਨਾਲ ਬਹੁਤ ਦੁਖੀ ਹਨ। ਸੈਂਟ ਪੀਟਰਸ ਸਕਵਾਇਰ ਵਿਚ ਆਪਣੀ ਹਫਤਾਵਰੀ ਪ੍ਰਾਰਥਨਾ ਸਭਾ ਦੇ ਦੌਰਾਨ ਪੋਪ ਨੇ ਕਿਹਾ,''ਮੇਰਾ ਧਿਆਨ ਇਸਤਾਂਬੁਲ ਵੱਲ ਜਾ ਰਿਹਾ ਹੈ। ਸੈਂਟ ਸੋਫੀਆ ਦੇ ਬਾਰੇ ਵਿਚ ਸੋਚ ਕੇ ਮੈਨੂੰ ਦੁਖ ਹੁੰਦਾ ਹੈ।'' 

PunjabKesari

ਅਸਲ ਵਿਚ ਇਹ ਮਿਊਜ਼ੀਅਮ ਮੂਲ ਰੂਪ ਨਾਲ ਇਕ ਚਰਚ ਸੀ, ਉਸਮਾਨੀਆ ਸਲਤਨਤ ਦੇ ਦੌਰਾਨ ਇਸ ਚਰਚ ਨੂੰ ਮਸਜਿਦ ਵਿਚ ਬਦਲਿਆ ਗਿਆ। ਫਿਰ 1930 ਦੇ ਦਹਾਕੇ ਵਿਚ ਤੁਰਕੀ ਵਿਚ ਮਸਜਿਦ ਨੂੰ ਮੁੜ ਮਿਊਜ਼ੀਅਮ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਅਰਦੌਣ ਦਾ ਕਹਿਣਾ ਹੈ ਕਿ ਅਦਾਲਤ ਦੇ ਫੈਸਲੇ ਦੇ ਬਾਅਦ ਇਸ ਪੁਰਾਣੇ ਸਮਾਰਕ ਨੂੰ ਇਕ ਵਾਰ ਫਿਰ ਮਸਜਿਦ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਇੱਥੇ ਪਹਿਲੀ ਨਮਾਜ਼ 24 ਜੁਲਾਈ ਨੂੰ ਪੜ੍ਹੀ ਜਾਵੇਗੀ। 

PunjabKesari

ਵਰਲਡ ਕੌਂਸਲ ਆਫ ਚਰਚਿਸ ਨੇ ਅਰਦੌਣ ਨੂੰ ਮਿਊਜ਼ੀਅਮ ਨੂੰ ਮਸਜਿਦ ਵਿਚ ਤਬਦੀਲ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉੱਥੇ ਵਰਲਡ ਆਰਥੋਡਾਕਸ ਕ੍ਰਿਸ਼ਚੀਅਨ ਦੇ ਇਸਤਾਂਬੁਲ ਦੇ ਧਾਰਮਿਕ ਨੇਤਾ ਪੈਟ੍ਰੀਆਰਕ ਬਾਰਥੋਲੋਮਿਊ ਨੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਦੱਸਿਆ ਹੈ। ਰਾਸ਼ਟਰਪਤੀ ਅਰਦੌਣ ਨੇ ਕਿਹਾ ਹੈ ਕਿ ਲੱਗਭਗ 1500 ਸਾਲ ਪੁਰਾਣਾ ਹਾਗੀਆ ਸੋਫੀਆ, ਜੋ ਕਦੇ ਚਰਚ ਸੀ ਉਹ ਹੁਣ ਮੁਸਲਿਮਾਂ, ਈਸਾਈਆਂ ਅਤੇ ਵਿਦੇਸ਼ੀ ਲੋਕਾਂ ਦੇ ਲਈ ਖੁੱਲ੍ਹਾ ਰਹੇਗਾ। ਅਰਦੌਣ ਨੇ ਇਹ ਵੀ ਕਿਹਾ ਕਿ ਤੁਰਕੀ ਨੇ ਆਪਣੀ ਪ੍ਰਭੂਸੱਤਾ ਦੇ ਅਧਿਕਾਰ ਦੇ ਤਹਿਤ ਇਸ ਨੂੰ ਮਸਜਿਦ ਵਿਚ ਤਬਦੀਲ ਕੀਤਾ ਹੈ। ਇਸ ਕਦਮ ਦੀ ਆਲੋਚਨਾ ਨੂੰ ਸਾਡੀ ਪ੍ਰਭੂਸੱਤਾ 'ਤੇ ਹਮਲੇ ਦੇ ਰੂਪ ਵਿਚ ਦੇਖਿਆ ਜਾਵੇਗਾ। 

PunjabKesari

ਗ੍ਰੀਸ ਨੇ ਵੀ ਤੁਰਕੀ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਉੱਥੇ UNESCO ਨੇ ਕਿਹਾ ਕਿ ਉਸ ਦੀ ਵਿਸ਼ਵ ਵਿਰਾਸਤ ਕਮੇਟੀ ਹਾਗੀਆ ਸੋਫੀਆ ਦੀ ਸਥਿਤੀ ਦੀ ਸਮੀਖਿਆ ਕਰੇਗੀ। ਤੁਰਕੀ ਸਰਕਾਰ ਦੇ ਇਸ ਫੈਸਲੇ ਨਾਲ ਇਸ ਦੀਆਂ ਮਹੱਤਵਪੂਰਨ ਗਲੋਬਲ ਸਰਹੱਦਾਂ ਅਤੇ ਵਿਰਾਸਤਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਣ ਲੱਗੇ ਹਨ।  


Vandana

Content Editor

Related News