ਪਾਕਿ ਪੁਲਸ ਦੀ ਕਾਰਵਾਈ ਨਾਲ ਤੁਰਕੀ ਦੀ ਕੰਪਨੀ ਨਾਰਾਜ਼, ਮੁਆਫੀ ਮੰਗਣ ਨੂੰ ਕਿਹਾ

Saturday, Dec 26, 2020 - 02:22 AM (IST)

ਇਸਲਾਮਾਬਾਦ-ਪਾਕਿਸਤਾਨ ’ਚ ਤੁਰਕੀ ਦੀ ਇਕ ਵੱਡੀ ਕੰਪਨੀ ’ਤੇ ਪੁਲਸ ਦੀ ਕਾਰਵਾਈ ਤੋਂ ਬਾਅਦ ਬਵਾਲ ਵਧ ਗਿਆ ਹੈ। ਪਾਕਿਸਤਾਨ ਦੇ ਕਰੀਬੀ ਦੋਸਤਾਂ ’ਚ ਸ਼ੁਮਾਰ ਤੁਰਕੀ ਦੀ ਕੰਪਨੀ ਨੇ ਇਮਰਾਨ ਸਰਕਾਰ ਨੂੰ ਤੁਰੰਤ ਮੁਆਫੀ ਮੰਗਣ ਨੂੰ ਕਿਹਾ ਹੈ। ਦਰਅਸਲ ਪਿਛਲੇ ਮੰਗਲਵਾਰ ਨੂੰ ਪੁਲਸ ਨੇ ਲਾਹੌਰ ’ਚ ਸਥਿਤ ਅਲਬਾਯਰਕ ਐਂਡ ਓਜਪੈਕ ਗਰੁੱਪ ਕੰਪਨੀ ਦੇ ਦਫਤਰ ’ਤੇ ਛਾਪਾਮਾਰੀ ਕੀਤੀ ਸੀ। ਕੰਪਨੀ ਦਾ ਦੋਸ਼ ਹੈ ਕਿ ਇਸ ਦੌਰਾਨ ਪੁਲਸ ਨੇ ਉਨ੍ਹਾਂ ਦੇ ਕੁਝ ਮੁਲਾਜ਼ਮਾਂ ਨੂੰ ਜ਼ਬਰਦਸਤੀ ਹਿਰਾਸਤ ’ਚ ਲੈ ਕੇ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ -ਨੈਸ਼ਵਿਲ ’ਚ ਕ੍ਰਿਸਮਸ ਮੌਕੇ ਇਕ ਵਾਹਨ ’ਚ ਹੋਇਆ ਧਮਾਕਾ, ਕਈ ਇਮਾਰਤਾਂ ਨੁਕਸਾਨੀਆਂ ਗਈਆਂ

ਛਾਪੇਮਾਰੀ ਤੋਂ ਬਾਅਦ ਅਲਬਾਯਰਕ ਐਂਡ ਓਪਜੈਕ ਗਰੁੱਪ ਦੇ ਪ੍ਰਾਜੈਕਟ ਮੈਨੇਜਰ ਕੇਗ੍ਰੀ ਓਜੇਲ ਨੇ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖ ਕੇ ਮੁਆਫੀ ਮੰਗਣ ਨੂੰ ਕਿਹਾ ਹੈ। ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਮੁਆਫੀ ਨਹੀਂ ਮੰਗੀ ਗਈ ਤਾਂ ਉਨ੍ਹਾਂ ਦੀ ਕੰਪਨੀ ਭਵਿੱਖ ਦੇ ਕਿਸੇ ਵੀ ਨੀਲਾਮੀ ’ਚ ਹਿੱਸਾ ਨਹੀਂ ਲਵੇਗੀ। ਤੁਰਕੀ ਦੀ ਇਹ ਕੰਪਨੀ ਲਾਹੌਰ ’ਚ ਕਚਰੇ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ।

ਇਹ ਵੀ ਪੜ੍ਹੋ -ਅਮਰੀਕਾ 'ਚ ਮੁੜ ਇਕ ਹੋਰ ਕਾਲੇ ਵਿਅਕਤੀ ਦੀ ਹੱਤਿਆ, ਨਾਰਾਜ਼ ਲੋਕਾਂ ਨੇ ਕੀਤਾ ਵਿਖਾਵਾ

ਕੰਪਨੀ ਦਾ ਦੋਸ਼ ਹੈ ਕਿ ਲਾਹੌਰ ਦੀ ਦੰਗਾ ਪੁਲਸ ਨੇ ਸਵੇਰੇ ਉਸ ਦੇ ਛੇ ਗੈਰਜਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਕੰਪਨੀ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਕਈ ਘੰਟੇ ਸੜਕ ’ਤੇ ਰੱਖਿਆ ਗਿਆ। ਕੁਝ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਤੁਰਕੀ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਕੋਈ ਵੀ ਸਾਮਾਨ ਨਾ ਲੈਣ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਤੁਰਕੀ ਦੀ ਇਸ ਕੰਪਨੀ ਦਾ ਲਾਹੌਰ ਵੈਸਟ ਮੈਨੇਜਮੈਂਟ ਕੰਪਨੀ ਨਾਲ ਵਿਵਾਦ ਚੱਲ ਰਿਹਾ ਹੈ। ਇਸ ਵਿਵਾਦ ਨੂੰ ਸੁਲਝਾਉਣ ਲਈ ਹਾਲ ਹੀ ’ਚ ਮੀਟਿੰਗ ਵੀ ਕੀਤੀ ਗਈ ਸੀ ਜਿਸ ’ਚ ਲਾਹੌਰ ਵੈਸਟ ਮੈਨੇਜਮੈਂਟ ਕੰਪਨੀ ਦੇ ਚੇਅਰਮੈਨ ਮਲਿਕ ਅਲੀ ਅਮਜਦ ਨੂਨ, ਓਜਪੈਕ ਦੇ ਸੀ.ਈ.ਓ ਕੋਕਮੇਜ, ਅਲਬਾਯਰਕ ਪ੍ਰਾਜੈਕਟ ਕੋਆਰਡੀਨੇਟਰ ਕੈਗਰੀ ਓਜ਼ੇਲ ਅਤੇ ਕੰਪਨੀ ਦੇ ਕਈ ਅਧਿਕਾਰੀ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ -ਰੂਸ ’ਚ ਇਕ ਦਿਨ ’ਚ ਕੋਰੋਨਾ ਦੇ 29,018 ਨਵੇਂ ਮਾਮਲੇ ਆਏ ਸਾਹਮਣੇ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News