ਇਸ ਦੇਸ਼ 'ਚ ਰੁੱਖ ਲਗਾਉਣ ਲਈ 'ਕੌਮੀ ਛੁੱਟੀ' ਦਾ ਐਲਾਨ, ਖਿੱਚਿਆ ਮੋਦੀ ਦਾ ਧਿਆਨ

Monday, Jul 15, 2019 - 02:03 PM (IST)

ਇਸ ਦੇਸ਼ 'ਚ ਰੁੱਖ ਲਗਾਉਣ ਲਈ 'ਕੌਮੀ ਛੁੱਟੀ' ਦਾ ਐਲਾਨ, ਖਿੱਚਿਆ ਮੋਦੀ ਦਾ ਧਿਆਨ

ਅੰਕਾਰਾ (ਬਿਊਰੋ)— ਜਲਵਾਯੂ ਤਬਦੀਲੀ 'ਤੇ ਕੰਟਰੋਲ ਕਰਨ ਲਈ ਰੁੱਖ ਲਗਾਉਣੇ ਲਾਜ਼ਮੀ ਹਨ। ਇਸ ਲਈ ਦੁਨੀਆ ਦੇ ਵੱਖ-ਵੱਖ ਦੇਸ਼ ਆਪਣੇ ਪੱਧਰ 'ਤੇ ਮੁਹਿੰਮ ਚਲਾ ਰਹੇ ਹਨ। ਹੁਣ ਯੂਰਪੀਅਨ ਦੇਸ਼ ਤੁਰਕੀ ਨੇ ਇਕ ਸ਼ਾਨਦਾਰ ਕਦਮ ਚੁੱਕਦਿਆਂ ਰੁੱਖ ਲਗਾਉਣ ਲਈ ਕੌਮੀ ਛੁੱਟੀ (national holiday ) ਦਾ ਐਲਾਨ ਕੀਤਾ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਅਰਦੌਣ ਨੇ ਇਕ ਨੌਜਵਾਨ ਦੀ ਅਪੀਲ 'ਤੇ ਰੁੱਖਾਂ ਲਈ ਕੌਮੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਪ੍ਰਭਾਵਿਤ ਲੋਕਾਂ ਨੇ ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਜਿਹੀ ਹੀ ਇਕ ਪਹਿਲ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਨੌਜਵਾਨ ਨੇ ਟਵਿੱਟਰ 'ਤੇ ਰਾਸ਼ਟਰਪਤੀ ਅਰਦੌਣ ਨੂੰ ਅਪੀਲ ਕੀਤੀ ਸੀ ਅਤੇ ਜਿਸ ਤਰ੍ਹਾਂ ਅਰਦੌਣ ਨੇ ਜਵਾਬ ਦਿੱਤਾ ਉਹ ਵਾਇਰਲ ਹੋ ਗਿਆ। ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਇਕ ਪੂਰਾ ਦਿਨ ਦੇਸ਼ ਦੇ ਲੋਕ ਰੁੱਖ ਲਗਾਉਣਗੇ। ਇਸ ਵਿਚ ਆਮ ਨਾਗਰਿਕ ਹੀ ਨਹੀਂ ਸਗੋਂ ਸਰਕਾਰੀ ਅਧਿਕਾਰੀ ਵੀ ਸ਼ਾਮਲ ਹੋਣਗੇ। ਨੌਜਵਾਨ ਅਨੀਸ ਸ਼ਾਹੀਨ ਵੱਲੋਂ ਟਵਿੱਟਰ 'ਤੇ ਇਸ ਸਬੰਧੀ ਅਪੀਲ ਕੀਤੀ ਗਈ ਸੀ। ਸ਼ਾਹੀਨ ਨੇ ਹੁਣ ਹਰੇਕ ਨਾਗਰਿਕ ਨੂੰ ਇਸ ਪਹਿਲ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਸ਼ਾਹੀਨ ਨੇ ਟਵਿੱਟਰ 'ਤੇ ਲਿਖਿਆ ਸੀ,''ਇਕ ਆਈਡੀਆ ਹੈ। ਅਸੀਂ 'ਟ੍ਰੀ ਪਲਾਟਿੰਗ ਹੌਲੀਡੇ' ਦਾ ਐਲਾਨ ਕਿਉਂ ਨਹੀਂ ਕਰ ਦਿੰਦੇ। ਇਕ ਦਿਨ ਜਦੋਂ ਦੇਸ਼ ਦੇ 82 ਮਿਲੀਅਨ ਲੋਕ ਜਿਸ ਵਿਚ ਬੱਚੇ ਅਤੇ ਬੁੱਢੇ ਵੀ ਹੋਣਗੇ ਰੁੱਖ ਲਗਾਉਣਗੇ।'' ਸ਼ਾਹੀਨ ਨੇ ਇਸ ਮੈਸੇਜ ਦੇ ਅੱਗੇ ਲਿਖਿਆ ਸੀ ਆਓ ਦੁਨੀਆ ਦੇ ਸਾਹਮਣੇ ਉਦਾਹਰਣ ਪੇਸ਼ ਕਰਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰੇ-ਭਰੇ ਦੇਸ਼ ਦੇ ਨਿਰਮਾਣ ਲਈ ਹੱਥ ਮਿਲਾਉਂਦੇ ਹਾਂ।

PunjabKesari

ਸ਼ਾਹੀਨ ਦਾ ਇਹ ਮੈਸੇਜ ਤੁਰੰਤ ਵਾਇਰਲ ਹੋ ਗਿਆ। ਲੋਕ ਇਸ ਨੂੰ ਰੀਟਵੀਟ ਕਰਨ ਲੱਗੇ ਅਤੇ ਤੁਰਕੀ  ਦੇ ਅਧਿਕਾਰੀਆਂ ਦਾ ਧਿਆਨ ਇਸ ਵੱਲ ਗਿਆ। ਸਭ ਤੋਂ ਘੱਟ ਉਮਰ ਦੀ ਸਾਂਸਦ ਰੂਸੇਸਯਾ ਕਡਕ ਨੇ ਸ਼ਾਹੀਨ ਨੂੰ ਜਵਾਬ ਦਿੱਤਾ ਅਤੇ ਕਿਹਾ ਕਿ ਕੱਲ੍ਹ ਇਹ ਉਨ੍ਹਾਂ ਦੀ ਸਰਕਾਰ ਦਾ  ਏਜੰਡਾ ਹੋਵੇਗਾ। ਸ਼ਾਹੀਨ ਅਤੇ ਰਾਸ਼ਟਰਪਤੀ ਦੇ ਵਿਚ ਜਿਹੜੇ ਮੈਸੇਜ ਐਕਸਚੇਂਜ ਹੋਏ ਉਸ 'ਤੇ 86,000 ਤੋਂ ਵੱਧ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ।

ਕਡਕ ਨੇ ਸ਼ਾਹੀਨ ਨਾਲ ਮੁਲਾਕਾਤ ਕੀਤੀ ਅਤੇ ਫਿਰ ਇਕ ਮੈਸੇਜ ਪੋਸਟ ਕੀਤਾ। ਉਨ੍ਹਾਂ ਨੇ ਲਿਖਿਆ ਜਲਦੀ ਹੀ ਦੇਸ਼ ਦੇ ਲੋਕਾਂ ਨੂੰ ਇਕ ਚੰਗੀ ਖਬਰ ਸੁਣਨ ਲਈ ਮਿਲੇਗੀ। ਇਸ ਦੇ ਕੁਝ ਘੰਟਿਆਂ ਬਾਅਦ ਦੀ ਤੁਰਕੀ ਦੇ ਰਾਸ਼ਟਰਪਤੀ ਅਰਦੌਣ ਨੇ ਇਕ ਮੈਸੇਜ ਪੋਸਟ ਕੀਤਾ। ਅਰਦੌਣ ਨੇ ਲਿਖਿਆ,''ਬਹੁਤ ਹੀ ਵਧੀਆ ਆਈਡੀਆ ਹੈ। ਅਸੀਂ ਹਮੇਸ਼ਾ ਤੁਰਕੀ ਦੀ ਖੁਸ਼ਹਾਲੀ ਲਈ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ।'' ਉਨ੍ਹਾਂ ਨੇ ਅੱਗੇ ਲਿਖਿਆ,''ਮੇਰੇ ਦੋਸਤ ਅਤੇ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਦੇਸ਼ ਵਿਚ 'ਨੈਸ਼ਨਲ ਟ੍ਰੀ ਪਲਾਟਿੰਗ ਡੇਅ' ਹੋਵੇਗਾ।


author

Vandana

Content Editor

Related News