ਕਸ਼ਮੀਰ ਮੁੱਦੇ 'ਤੇ ਭਾਰਤ ਵਿਰੁੱਧ ਪਾਕਿ ਦੇ ਸੁਰ 'ਚ ਸੁਰ ਮਿਲਾ ਰਿਹੈ ਤੁਰਕੀ

08/20/2020 3:13:25 AM

ਅੰਕਾਰਾ (ਏਜੰਸੀ)- ਪਾਕਿਸਤਾਨ ਨੂੰ ਕਸ਼ਮੀਰ ਅਤੇ ਅੱਤਵਾਦ ਦੇ ਮੁੱਦਿਆਂ 'ਤੇ ਸੰਸਾਰਕ ਮੰਚ 'ਤੇ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ। ਕਸ਼ਮੀਰ ਨੂੰ ਲੈ ਕੇ ਭਾਰਤ ਦੇ ਖਿਲਾਫ ਪੂਰੀ ਦੁਨੀਆ ਵਿਚ ਰੋਣਾ ਰੋਣ ਵਾਲੇ ਪਾਕਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਤੋਂ ਸਮਰਥਨ ਨਹੀਂ ਮਿਲਿਆ। ਉਸ ਦੀਆਂ ਕਰਤੂਤਾਂ ਨੂੰ ਲੈ ਕੇ ਅਮਰੀਕਾ, ਬ੍ਰਿਟੇਨ ਸਮੇਤ ਕਈ ਗੁਆਂਢੀ ਮੁਲਕਾਂ ਨੇ ਵੀ ਉਸ ਤੋਂ ਕਿਨਾਰਾ ਕੀਤਾ ਹੋਇਆ ਹੈ। ਪਰ ਇਸ ਦੌਰਾਨ ਇਕ ਦੇਸ਼ ਤੁਰਕੀ ਹੈ ਜੋ ਨਾ ਸਿਰਫ ਪਾਕਿ ਦੀ ਨਾਪਾਕ ਕਰਤੂਤਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਸਗੋਂ ਕੌਮਾਂਤਰੀ ਮੰਚ 'ਤੇ ਉਸ ਦੇ ਨਾਲ ਖੜ੍ਹਾ ਵੀ ਦਿਖ ਰਿਹਾ ਹੈ। ਕਸ਼ਮੀਰ ਮੁੱਦੇ 'ਤੇ ਤੁਰਕੀ ਪਾਕਿ ਦੇ ਨਾਲ ਭਾਰਤ ਦੇ ਖਿਲਾਫ ਸੁਰ ਮਿਲਾਦਾਉਂਦਾ ਨਜ਼ਰ ਆਉਂਦਾ ਹੈ।
ਇਸ ਸਾਲ ਦੀ ਸ਼ੁਰੂਆਤ ਵਿਚ ਤੁਰਕੀ ਦੇ ਰਾਸ਼ਟਰਪਤੀ ਨੇ ਪਾਕਿਸਤਾਨ ਦੀ ਸੰਸਦ ਨੂੰ ਸੰਬੋਧਿਤ ਕੀਤਾ ਸੀ ਅਤੇ ਕਸ਼ਮੀਰ ਸਮੇਤ ਹੋਰ ਮੁੱਦਿਆਂ 'ਤੇ ਪਾਕਿ ਨੂੰ ਹਮਾਇਤ ਦੇਣ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਅਤੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਜੰਮੂ-ਕਸ਼ਮੀਰ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਿਆ ਹੈ। ਤੁਰਕੀ ਦੇ ਰਾਸ਼ਟਰਪਤੀ ਦੀ ਇਸ ਬਿਆਨਬਾਜ਼ੀ ਤੋਂ ਬਾ੍ਦ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ 'ਤੇ ਅਸਰ ਪੈ ਰਿਹਾ ਹੈ। ਆਰਦੋਆਨ ਨੇ ਕਿਹਾ ਸੀ ਕਿ ਕਸ਼ਮੀਰ ਜਿੰਨਾ ਪਾਕਿਸਤਾਨ ਲਈ ਅਹਿਮ ਹੈ ਉਨਾ ਹੀ ਤੁਰਕੀ ਲਈ ਵੀ ਹੈ। ਅਸੀਂ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਵੀ ਚੁੱਕਿਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਸਾਰੀਆਂ ਗੱਲਾਂ ਅਤੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਜੰਮੂ-ਕਸ਼ਮੀਰ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਿਆ।
ਦਰਅਸਲ ਭਾਰਤ ਅਤੇ ਤੁਰਕੀ ਦੇ ਨਾਗਰਿਕ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਹਨ ਅਤੇ ਅਜਿਹੇ ਵਿਚ ਆਪਸੀ ਤਣਾਅ ਦੂਰ ਕਰਨ ਦਾ ਕੋਈ ਰਸਤਾ ਨਹੀਂ ਹੈ। ਤੁਰਕੀ ਵਿਚ ਪਾਕਿਸਤਾਨ ਦੇ ਨਾਗਰਿਕਾਂ ਦੀ ਛਵੀ ਭਰਾ ਦੀ ਹੈ ਤਾਂ ਭਾਰਤੀਆਂ ਦੀ ਛਵੀ ਗਊਪੂਜਕ ਦੀ। ਅਜਿਹੀ ਸਥਿਤੀ ਵਿਚ ਮੂਲ ਆਧਾਰ 'ਤੇ ਪਾਕਿਸਤਾਨ ਅਤੇ ਤੁਰਕੀ ਦੇ ਸਬੰਧ ਜ਼ਿਆਦਾ ਬਿਹਤਰ ਹਨ ਅਤੇ ਕਸ਼ਮੀਰ ਵਰਗੇ ਮਾਮਲਿਆਂ ਵਿਚ ਤੁਰਕੀ ਉਸ ਦੇ ਨਾਲ ਖੜ੍ਹਾ ਹੁੰਦਾ ਹੈ। ਪਾਕਿਸਤਾਨ ਕਈ ਮੁੱਦਿਆਂ ਬਾਕੀ ਦੇਸ਼ਾਂ ਦੇ ਵਿਰੋਧ ਦੇ ਬਾਵਜੂਦ ਤੁਰਕੀ ਦੀ ਹਮਾਇਤ ਕਰਦਾ ਰਿਹਾ ਹੈ। ਇਸ ਦੇ ਬਦਲੇ ਉਸ ਨੂੰ ਤੁਰਕੀ ਦੀ ਮਦਦ ਮਿਲਦੀ ਹੈ।
ਆਰਦੋਆਨ ਨੇ ਕਿਹਾ ਕਿ ਇੰਟਰਗਵਰਨਮੈਂਟਲ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਵਲੋਂ ਅੱਤਵਾਦ ਨਾ ਰੋਕ ਪਾਉਣ 'ਤੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਪਾਉਣ ਤੋਂ ਬਾਅਦ ਚੀਨ, ਮਲੇਸ਼ੀਆ ਅਤੇ ਤੁਰਕੀ ਨੇ ਹੀ ਉਸ ਦੀ ਮਦਦ ਕੀਤੀ। ਭਾਰਤ ਵਿਚ ਤੁਰਕੀ ਦੇ ਪ੍ਰਤੀ ਨਾਰਾਜ਼ਗੀ ਦਾ ਇਕ ਕਾਰਣ ਤਖਤਾਪਲਟ ਕੀਤੀ ਕੋਸ਼ਿਸ਼ ਦੌਰਾਨ ਉਥੇ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਰਿਹਾ। ਇਸ ਦੌਰਾਨ ਤੁਰਕੀ 15 ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿਚ ਪੜ੍ਹਣ ਵਾਲੇ ਕਈ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਵਿਚਾਲੇ ਛੱਡ ਕੇ ਵਾਪਸ ਭਾਰਤ ਪਰਤਣਾ ਪਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਯੂਨੀਵਰਸਿਟੀਆਂ ਵਿਚ ਪੜ੍ਹਾਉਣ ਵਾਲੇ ਕਈ ਭਾਰਤੀ ਪ੍ਰੋਫੈਸਰਾਂ ਦੀ ਨੌਕਰੀ ਚਲੀ ਗਈ ਸੀ। ਤੁਰਕੀ ਸਰਕਾਰ ਨੇ ਇਨ੍ਹਾਂ ਪ੍ਰੋਫੈਸਰਾਂ ਦੇ ਬੈਂਕ ਖਾਤੇ ਕਈ ਮਹੀਨਿਆਂ ਤੱਕ ਬੰਦ ਕਰ ਦਿੱਤੇ ਸਨ। 


Sunny Mehra

Content Editor

Related News