ਤੁਰਕੀ ਭੂਚਾਲ : ਦੋ ਹੋਰ ਆਸਟ੍ਰੇਲੀਆਈ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ, ਪਰਿਵਾਰ ਨੇ ਦਿੱਤੀ ਸ਼ਰਧਾਂਜਲੀ
Sunday, Feb 12, 2023 - 12:18 PM (IST)
ਸਿਡਨੀ (ਬਿਊਰੋ): ਤੁਰਕੀ-ਸੀਰੀਆ ਵਿਚ ਆਏ ਭਿਆਨਕ ਭੂਚਾਲ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਮਰਨ ਵਾਲਿਆਂ ਵਿਚ ਤਿੰਨ ਆਸਟ੍ਰੇਲੀਆਈ ਨਾਗਰਿਕ ਵੀ ਸ਼ਾਮਲ ਹਨ। ਬੀਤੇ ਹਫ਼ਤੇ ਸਿਡਨੀ ਦੇ ਕੈਨ ਪਹਾਲੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ। ਇਸ ਮਗਰੋਂ ਹੁਣ ਦੋ ਹੋਰ ਆਸਟ੍ਰੇਲੀਆਈ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਮੈਲਬੌਰਨ ਦੇ ਇੱਕ ਵਿਅਕਤੀ ਦੇ ਪਰਿਵਾਰ ਨੇ ਤੁਰਕੀ-ਸੀਰੀਆ ਭੂਚਾਲ ਵਿੱਚ ਉਸ ਦੇ ਮਰਨ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਇੱਕ ਆਸਟ੍ਰੇਲੀਆਈ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ਤੀਸਰੀ ਪੀੜਤ ਆਸਟ੍ਰੇਲੀਅਨ ਔਰਤ ਦੀ ਪਛਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
69 ਸਾਲਾ ਸੂਆਤ ਬੇਰਾਮ ਤੁਰਕੀ ਦੇ ਦੱਖਣ ਵਿੱਚ ਛੁੱਟੀਆਂ ਮਨਾ ਰਿਹਾ ਸੀ ਜਦੋਂ ਸੋਮਵਾਰ ਨੂੰ 7.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਕਾਰਨ ਉਸ ਦੀ ਮੌਤ ਹੋ ਗਈ। ਬੇਰਾਮ ਦੀ ਇਬਰੂ ਧੀ ਨੇ ਇਕ ਫੇਸਬੁੱਕ ਪੋਸਟ ਵਿੱਚ ਆਪਣਾ ਦੁਖ ਜਾਹਰ ਕੀਤਾ। ਇਬਰੂ ਨੇ ਕਿਹਾ ਕਿ "ਅਸੀਂ ਆਪਣੇ ਪਿਆਰੇ ਪਿਤਾ ਨੂੰ ਗੁਆ ਦਿੱਤਾ ਹੈ"। ਪਰਿਵਾਰ ਉਸ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਨੇ ਆਸਟ੍ਰੇਲੀਆਈ ਸਰਕਾਰ ਤੋਂ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਵਿਦੇਸ਼ ਮੰਤਰੀ ਪੈਨੀ ਵੋਂਗ ਦੇ ਅਨੁਸਾਰ ਇੱਕ ਹਫ਼ਤੇ ਦੇ ਸ਼ੁਰੂ ਵਿੱਚ ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਵਿੱਚ ਫਸਿਆ ਐਨੋ ਆਸਟ੍ਰੇਲੀਆਈ ਸੁਰੱਖਿਅਤ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਜਾਕੋ ਰਾਖੇ ਸਾਈਆਂ....', ਭੂਚਾਲ ਦੇ 128 ਘੰਟੇ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲਿਆ 2 ਮਹੀਨੇ ਦਾ ਮਾਸੂਮ (ਵੀਡੀਓ)
ਇਹ ਬਿਆਨ ਉਦੋਂ ਆਇਆ ਹੈ ਜਦੋਂਂ ਬਚੇ ਹੋਏ ਹਿੱਸਿਆਂ ਤੋਂ ਕਈ ਲੋਕਾਂ ਨੂੰ ਜ਼ਿੰਦਾ ਕੱਢਿਆ ਗਿਆ। ਹੁਣ ਤੱਕ 28,000 ਤੋਂ ਵਧੇਰੇ ਮਰ ਚੁੱਕੇ ਹਨ। ਕੁਝ 100 ਘੰਟਿਆਂ ਤੋਂ ਵੱਧ ਸਮੇਂ ਤੱਕ ਕੜਾਕੇ ਦੀ ਠੰਡ ਵਿੱਚ ਕੁਚਲੇ ਹੋਏ ਕੰਕਰੀਟ ਦੇ ਹੇਠਾਂ ਫਸੇ ਬਚਾਏ ਗਏ। ਬਚੇ ਹੋਏ ਲੋਕਾਂ ਵਿੱਚ ਛੇ ਰਿਸ਼ਤੇਦਾਰ ਸ਼ਾਮਲ ਸਨ, ਇੱਕ ਨੌਜਵਾਨ ਨੇ ਆਪਣੀ ਪਿਆਸ ਬੁਝਾਉਣ ਲਈ ਆਪਣਾ ਪਿਸ਼ਾਬ ਪੀਤਾ ਸੀ ਅਤੇ ਇੱਕ 4 ਸਾਲ ਦੇ ਲੜਕੇ ਨੂੰ ਬਚਾਉਣ ਮਗਰੋਂ ਜੈਲੀ ਬੀਨ ਦਿੱਤੀ ਗਈ। ਆਸਟ੍ਰੇਲੀਆਈ ਖੋਜ ਅਤੇ ਬਚਾਅ ਮਾਹਰ ਇੱਕ ਵਿਸ਼ਾਲ ਅੰਤਰਰਾਸ਼ਟਰੀ ਸਹਾਇਤਾ ਯਤਨ ਦੇ ਹਿੱਸੇ ਵਜੋਂ ਭੂਚਾਲ ਪ੍ਰਭਾਵ ਵਾਲੇ ਖੇਤਰਾਂ ਲਈ ਰਵਾਨਾ ਹੋ ਚੁੱਕੀ ਹੈ। ਆਸਟ੍ਰੇਲੀਆ 72 ਕਰਮਚਾਰੀ ਅਤੇ 22 ਟਨ ਸਾਜ਼ੋ-ਸਾਮਾਨ ਭੇਜ ਰਿਹਾ ਹੈ ਜਿਸ ਵਿਚ ਫਸਟ ਏਡ ਸਪਲਾਈ, ਟੂਲ, ਕੈਮਰੇ ਅਤੇ ਸਬ-ਗਰਾਊਂਡ ਸੁਣਨ ਵਾਲੇ ਉਪਕਰਣ ਸ਼ਾਮਲ ਹਨ ਤਾਂ ਜੋ ਉਹ ਕਿਸੇ ਵੀ ਸੰਭਾਵਿਤ ਬਚੇ ਲੋਕਾਂ ਦੀ ਭਾਲ ਕੀਤੀ ਜਾ ਸਕੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।