ਤੁਰਕੀ ''ਚ ਭੂਚਾਲ ਕਾਰਨ ਹੁਣ ਤਕ 29 ਲੋਕਾਂ ਦੀ ਮੌਤ ਤੇ 1200 ਜ਼ਖਮੀ

01/26/2020 8:50:44 AM

ਅੰਕਾਰਾ— ਸ਼ੁੱਕਰਵਾਰ ਦੇਰ ਰਾਤ ਅਤੇ ਸ਼ਨੀਵਾਰ ਸਵੇਰੇ ਭੂਚਾਲ ਦੇ ਝਟਕਿਆਂ ਨੇ 5 ਦੇਸ਼ਾਂ ਦੀ ਧਰਤੀ ਹਿਲਾ ਦਿੱਤੀ। ਇਹ ਝਟਕੇ ਈਰਾਨ, ਸੀਰੀਆ, ਲੈਬਨਾਨ ਅਤੇ ਤਿੱਬਤ ਵਿਚ ਆਏ। ਉਕਤ 4 ਦੇਸ਼ਾਂ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤੁਰਕੀ ਵਿਚ ਜਾਨ ਤੇ ਮਾਲ ਦਾ ਕਾਫੀ ਨੁਕਸਾਨ ਹੋਇਆ।

ਇਸ ਕਾਰਨ ਹੁਣ ਤਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੋਰ 1243 ਲੋਕ ਜ਼ਖਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 42 ਲੋਕਾਂ ਨੂੰ ਮਲਬੇ 'ਚੋਂ ਸੁਰੱਖਿਅਤ ਬਾਹਰ ਕੱਢਿਆ। ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਸਿਹਤ ਮੰਤਰੀ ਫਹਰੇਟਿਨ ਕੋਕਾ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ 'ਚੋਂ 34 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਤੁਰਕੀ ਦੇ 28  ਸੂਬਿਆਂ 'ਚ 493 ਬਚਾਅ ਦਲ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਲਗਭਗ 1700 ਟੈਂਟ, 1656 ਬਿਸਤਰੇ ਅਤੇ 9200 ਚਾਦਰਾਂ ਤੇ ਕੁੱਝ ਹੋਰ ਸਮਾਨ ਇਨ੍ਹਾਂ ਖੇਤਰਾਂ 'ਚ ਭੇਜਿਆ ਗਿਆ ਹੈ। ਮੋਬਾਇਲ ਅਪਰੇਟਰਾਂ ਨੇ ਵੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਐਲਾਜਿਗ ਅਤੇ ਮਾਲਤਿਆ ਸੂਬੇ 'ਚ ਮੁਫਤ ਸੰਚਾਰ ਸੇਵਾਵਾਂ ਸ਼ੁਰੂ ਕੀਤੀਆਂ ਹਨ।

40-40 ਸੈਕਿੰਡ ਦੇ ਵਕਫੇ ਪਿੱਛੋਂ ਆਏ 60 ਆਫਟਰਸ਼ਾਕ

ਖਬਰਾਂ ਮੁਤਾਬਕ 40-40 ਸੈਕਿੰਡ ਦੇ ਵਕਫੇ ਪਿੱਛੋਂ ਘੱਟੋ-ਘੱਟ 60 ਆਫਟਰਸ਼ਾਕ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 2.7 ਤੋਂ 5.4 ਸੀ, ਜਿਸ ਕਾਰਣ ਤੁਰਕੀ ਦੇ ਏਲਾਜਿੰਗ ਸੂਬੇ ਵਿਚ ਭਾਰੀ ਤਬਾਹੀ ਮਚੀ। 10 ਤੋਂ ਵੱਧ ਮਕਾਨ ਮਿੱਟੀ ਵਿਚ ਮਿਲ ਗਏ। ਅਜੇ ਹੋਰ ਭੂਚਾਲ ਦੇ ਝਟਕੇ ਆਉਣ ਦੇ ਡਰ ਕਾਰਣ ਲੋਕਾਂ ਨੂੰ ਡਿੱਗੇ ਮਕਾਨਾਂ ਕੋਲ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ। ਪ੍ਰਭਾਵਿਤ ਖੇਤਰਾਂ ਵਿਚ ਸਰਕਾਰ ਨੇ ਲੋਕਾਂ ਲਈ ਭੋਜਨ ਅਤੇ ਆਰਜ਼ੀ ਟਿਕਾਣਿਆਂ ਦਾ ਪ੍ਰਬੰਧ ਕੀਤਾ ਹੈ।


Related News