2016 ਦੇ ਤਖਤਾਪਲਟ ਕਾਰਨ ਹਿਰਾਸਤ ''ਚ ਲਏ ਗਏ 600 ਤੋਂ ਵਧੇਰੇ ਲੋਕ

Tuesday, Feb 12, 2019 - 10:23 PM (IST)

2016 ਦੇ ਤਖਤਾਪਲਟ ਕਾਰਨ ਹਿਰਾਸਤ ''ਚ ਲਏ ਗਏ 600 ਤੋਂ ਵਧੇਰੇ ਲੋਕ

ਅੰਕਾਰਾ— ਤੁਰਕੀ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੇਸ਼ਭਰ 'ਚ ਮਾਰੇ ਗਏ ਛਾਪਿਆਂ 'ਚ 641 ਲੋਕਾਂ ਨੂੰ 2016 'ਚ ਹੋਏ ਇਕ ਅਸਫਲ ਤਖਤਾਪਲਟ ਨਾਲ ਸਬੰਧ ਰੱਖਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ। ਇਹ ਜਾਣਕਾਰੀ ਸਰਕਾਰ ਸੰਵਾਦ ਕਮੇਟੀ ਅਨਾਦੋਲੂ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਅੰਕਾਰਾ 'ਚ ਮੰਗਲਵਾਰ ਨੂੰ ਪ੍ਰੋਸੀਕਿਊਸ਼ਨ ਨੇ ਕਿਹਾ ਕਿ ਉੱਚ ਧਿਕਾਰੀਆਂ ਨੇ 75 ਸੂਬਿਆਂ ਦੇ ਅਧਿਕਾਰੀਆਂ ਨੂੰ 1112 ਲੋਕਾਂ ਦੇ ਨਾਂ ਅਮਰੀਕਾ 'ਚ ਰਹਿ ਰਹੇ ਮੁਸਲਿਮ ਉਪਦੇਸ਼ਕ ਫਤਾਉੱਲਾਹ ਗੁਲੇਨ ਤੇ ਉਨ੍ਹਾਂ ਦੇ ਅੰਦੋਲਨ ਨਾਲ ਸ਼ੱਕੀ ਸਬੰਧ ਨੂੰ ਲੈ ਕੇ ਜਾਂਚ ਦੇ ਸਬੰਧ 'ਚ ਭੇਜੇ ਹਨ। ਗੁਲੇਨ 'ਤੇ ਹਫੜ-ਦਫੜੀ ਦੀ ਕੋਸ਼ਿਸ਼ ਦਾ ਸੱਦਾ ਦੇਣ ਦਾ ਦੋਸ਼ ਲਗਾਇਆ ਜਾਂਦਾ ਹੈ, ਜਿਸ ਤੋਂ ਉਹ ਇਨਕਾਰ ਕਰ ਰਹੇ ਹਨ।


author

Baljit Singh

Content Editor

Related News