ਤੁਰਕੀ ਨੇ ਪਹਿਲੀ ਵਾਰ ਮਹਿਲਾ ਪੁਲਸ ਕਰਮੀਆਂ ਨੂੰ ਦਿੱਤੀ ਵੱਡੀ ਖੁੱਲ੍ਹ

08/27/2016 6:31:56 PM

ਇਸਤਾਂਬੁਲ— ਤੁਰਕੀ ਨੇ ਪਹਿਲੀ ਵਾਰ ਮਹਿਲਾ ਪੁਲਸ ਕਰਮੀਆਂ ਨੂੰ ਆਪਣੀ ਵਰਦੀ ਦੇ ਹਿੱਸੇ ਦੇ ਤੌਰ ''ਤੇ ਹਿਜਾਬ ਪਹਿਨਣ ਦੀ ਆਗਿਆ ਦੇ ਦਿੱਤੀ ਹੈ। ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਸ ਫੋਰਸ ''ਚ ਸੇਵਾ ਨਿਭਾ ਰਹੀਆਂ ਮਹਿਲਾ ਪੁਲਸ ਕਰਮੀ ਆਪਣੇ ਸਿਰ ਟੋਪੀ ਹੇਠਾਂ ਢੱਕ ਸਕਣਗੀਆਂ ਬੇਸ਼ਰਤੇ ਹਿਜਾਬ ਦਾ ਰੰਗ ਵਰਦੀ ਦੇ ਰੰਗ ਦਾ ਹੀ ਹੋਵੇ ਅਤੇ ਉਸ ''ਤੇ ਕੋਈ ਪੈਟਰਨ ਨਾ ਹੋਵੇ।
ਰਿਪੋਰਟ ਮੁਤਾਬਕ ਇਹ ਵਿਵਸਥਾ ਤੁਰੰਤ ਪ੍ਰਭਾਵੀ ਹੋ ਗਈ ਹੈ। ਸੱਤਾਧਾਰੀ ਜਸਟਿਸ ਐਂਡ ਡਿਵੈਲਪਮੈਂਟ ਪਾਰਟੀ (ਏ. ਕੇ. ਪੀ.) ਅਧਿਕਾਰਤ ਰੂਪ ਨਾਲ ਧਰਮ ਨਿਰਪੱਖ ਦੇਸ਼ ''ਚ ਔਰਤਾਂ ਦੇ ਹਿਜਾਬ ਪਹਿਨਣ ''ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ। ਤੁਰਕੀ ਨੇ 2010 ''ਚ ਯੂਨੀਵਰਸਿਟੀ ਕੰਪਲੈਕਸ ਵਿਚ ਔਰਤਾਂ ਦੇ ਹਿਜਾਬ ਪਹਿਨਣ ''ਤੇ ਪਾਬੰਦੀ ਨੂੰ ਹਟਾ ਦਿੱਤਾ ਸੀ।

Tanu

News Editor

Related News