ਤੁਰਕੀ ਨੇ 176 ਮਿਲਟਰੀ ਕਰਮੀਆਂ ਦੀ ਗ੍ਰਿਫਤਾਰੀ ਦੇ ਦਿੱਤੇ ਆਦੇਸ਼
Tuesday, Jan 14, 2020 - 04:24 PM (IST)

ਅੰਕਾਰਾ (ਵਾਰਤਾ): ਤੁਰਕੀ ਦੇ ਇਜਮੀਰ ਸ਼ਹਿਰ ਦੇ ਸਰਕਾਰੀ ਵਕੀਲਾਂ ਨੇ ਬਾਗੀ ਫਤਹਿਉੱਲਾ ਗੁਲੇਨ ਅੰਦੋਲਨ ਨਾਲ ਜੁੜੇ ਹੋਣ ਦੇ ਸ਼ੱਕ ਵਿਚ 176 ਮੌਜੂਦਾ ਤੇ ਸਾਬਕਾ ਮਿਲਟਰੀ ਕਰਮੀਆਂ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਇਹਨਾਂ ਵਿਚ ਫੌਜ ਦੇ ਮੌਜੂਦਾ 108 ਜਵਾਨ ਅਤੇ ਵਿਭਿੰਨ ਕਾਰਨਾਂ ਕਾਰਨ ਫੌਜ ਛੱਡਣ ਵਾਲੇ 68 ਸਾਬਕਾ ਮਿਲਟਰੀ ਕਰਮੀਆਂ ਦੇ ਵਿਰੁੱਧ ਵਾਰੰਟ ਜਾਰੀ ਕੀਤੇ ਗਏ ਹਨ।
ਅਧਿਕਾਰੀਆਂ ਨੇ ਅੰਦੋਲਨ ਨਾਲ ਜੁੜੇ ਸ਼ੱਕੀ ਮੈਂਬਰਾਂ ਦੀ ਪਛਾਣ ਪੇਫੋਨ ਦੇ ਜ਼ਰੀਏ ਸੰਪਰਕ ਕਰਨ ਦੇ ਆਧਾਰ 'ਤੇ ਕੀਤੀ ਅਤੇ ਉਹਨਾਂ ਨੂੰ ਵਾਰੰਟ ਜਾਰੀ ਕੀਤੇ। ਅਮਰੀਕਾ ਵਿਚ ਜਲਾਵਤਨੀ ਦੀ ਜ਼ਿੰਦਗੀ ਬਿਤਾ ਰਹੇ ਇਸਲਾਮਿਕ ਗੁਰੂ ਫਤਹਿਉੱਲਾ ਗੁਲੇਨ ਦੀ ਅਗਵਾਈ ਵਿਚ ਚਲਾਏ ਜਾ ਰਹੇ ਅੰਦੋਲਨ ਨੂੰ ਤੁਰਕੀ ਨੇ ਅੱਤਵਾਦੀ ਮੁਹਿੰਮ ਕਰਾਰ ਦਿੱਤਾ ਹੈ ਅਤੇ ਉਹਨਾਂ ਦੇ ਸੰਗਠਨਾਂ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੈ। ਤੁਰਕੀ ਸਰਕਾਰ ਦਾ ਮੰਨਣਾ ਹੈ ਕਿ 2016 ਵਿਚ ਹੋਏ ਵਿਦਰੋਹ ਦੀ ਸਾਜਿਸ਼ ਇਸੇ ਸੰਗਠਨ ਨੇ ਰਚੀ ਸੀ।