ਕੋਰੋਨਾਵਾਇਰਸ ਦੌਰਾਨ ਘਰ ''ਚ ਪਾਰਟੀ ਕਰਨ ''ਤੇ 11 ਲੋਕ ਹਿਰਾਸਤ ''ਚ

03/31/2020 10:00:21 AM

ਇਸਤਾਂਬੁਲ (ਬਿਊਰੋ): ਦੁਨੀਆ ਭਰ ਵਿਚ ਜਿੱਥੇ ਕੋਰੋਨਾਵਾਇਰਸ ਕਾਰਨ ਹਲਚਲ ਹੈ ਅਤੇ ਇਸ ਦਾ ਇਲਾਜ ਲੱਭਣ ਦੀ ਦਿਨ-ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਕੁਝ ਲੋਕ ਇਸ ਸੰਕਟ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁਝ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿਚ ਨਜ਼ਰ ਆਇਆ। ਇੱਥੇ ਇਸਤਾਂਬੁਲ ਵਿਚ ਹਫਤੇ ਦੇ ਅਖੀਰ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਘਰ ਵਿਚ ਪਾਰਟੀ ਕਰਨ ਦੇ ਦੋਸ਼ ਵਿਚ ਤੁਰਕੀ ਦੀ ਪੁਲਸ ਨੇ ਆਯੋਜਕ ਅਤੇ ਡੀਜੇ ਸਮੇਤ 11 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਪਾਰਟੀ ਵਿਚ ਕੁਝ ਮਹਿਮਾਨ ਡਾਕਟਰਾਂ ਦੀ ਤਰ੍ਹਾਂ ਕੱਪੜੇ ਪਹਿਨ ਕੇ ਆਏ ਸਨ। 

ਇਹ ਪਾਰਟੀ ਸ਼ਨੀਵਾਰ (28 ਮਾਰਚ) ਰਾਤ ਨੂੰ ਬੁਯੁਕਸੇਕਮੇਸ ਜ਼ਿਲੇ ਦੇ ਇਕ ਵਿਲਾ ਵਿਚ ਆਯੋਜਿਤ ਕੀਤੀ ਗਈ ਸੀ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਸ਼ੇਅਰ ਕੀਤਾ ਗਿਆ ਸੀ।ਭਾਵੇਂਕਿ ਸਮਾਜਿਕ ਦੂਰੀ ਲਈ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਵਿਚ ਪਾਰਟੀ ਕਰਨ ਵਾਲਿਆਂ ਦੀ ਇਸ ਲਈ ਵੀ ਆਲੋਚਨਾ ਹੋਈ। ਇਕ ਵਿਅਕਤੀ ਨੇ ਟਵਿੱਟਰ 'ਤੇ ਲਿਖਿਆ,''ਇਹਨਾਂ ਮੂਰਖਾਂ ਨੇ ਇਸਤਾਂਬੁਲ ਵਿਚ ਕਿਤੇ ਘਰ 'ਤੇ ਆਯੋਜਨ ਕੀਤਾ ਸੀ।'' ਉਸ ਨੇ ਲਿਖਿਆ,''ਅਜਿਹੇ ਮੂਰਖਾਂ ਦੇ ਕਾਰਨ ਅਸੀਂ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਕਿਵੇਂ ਰੋਕਾਂਗੇ।'' ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਗ੍ਰਹਿ ਮੰਤਰਾਲੇ ਦੇ ਨਿਰਦੇਸ਼ 'ਤੇ ਤੁਰਕੀ ਵਿਚ ਬਾਰ ਅਤੇ ਨਾਈਟ ਕਲੱਬ ਬੰਦ ਹਨ।

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਲੌਕਡਾਊਨ ਦੌਰਾਨ ਭਾਰਤੀ ਸ਼ਖਸ ਲੋਕਾਂ ਤੱਕ ਪਹੁੰਚਾ ਰਿਹੈ ਖਾਣਾ

ਪੁਲਸ ਨੇ ਸੋਸ਼ਲ ਮੀਡੀਆ 'ਤੇ ਇਹ ਪਾਰਟੀ ਦੇਖੀ ਅਤੇ ਬਾਅਦ ਵਿਚ ਇਸ ਪਾਰਟੀ ਦੇ ਆਯੋਜਕ ਅਤੇ ਡੀਜੇ ਸਮੇਤ 11 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸਤਾਂਬੁਲ ਦੇ ਗਵਰਨਰ ਦਫਤਰ ਨੇ ਐਤਵਾਰ ਨੂੰ ਕਿਹਾ ਕਿ ਇਹਨਾਂ ਲੋਕਾਂ 'ਤੇ 'ਛੂਤ ਦੀ ਬੀਮਾਰੀ ਨੂੰ ਲੈ ਕੇ ਨਿਯਮਾਂ ਦਾ ਪਾਲਨ ਨਾ ਕਰਨ' ਦਾ ਦੋਸ਼ ਹੈ। ਇਸ ਵਿਚ ਕਿਹਾ ਗਿਆ ਕਿ ਇਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹੋਰ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੋਸਟ ਕੀਤੇ ਗਏ ਵੀਡੀਓ ਵਿਚ ਪਾਰਟੀ ਕਰ ਰਹੇ ਕੁਝ ਲੋਕ ਐਮਰਜੈਂਸੀ ਡਾਕਟਰਾਂ ਦੀ ਤਰ੍ਹਾਂ ਕੱਪੜੇ ਪਹਿਨੇ ਦਸਤਾਨੇ ਅਤੇ ਮਾਸਕ ਲਗਾਏ ਨਜ਼ਰ ਆ ਰਹੇ ਹਨ। ਤੁਰਕੀ ਵਿਚ ਅਧਿਕਾਰਤ ਤੌਰ 'ਤੇ ਕੋਰੋਨਾਵਾਇਰਸ ਦੇ 9,217 ਮਾਮਲੇ ਦਰਜ ਕੀਤੇ ਗਏ ਹਨ ਜਦਕਿ 131 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News