ਇਟਲੀ ਵਿਖੇ 7 ਨਵੰਬਰ ਤੋਂ ਲਗਾਇਆ ਜਾ ਰਿਹਾ ਦਸਤਾਰ ਸਿਖਲਾਈ ਕੈਂਪ

Monday, Nov 01, 2021 - 07:02 PM (IST)

ਇਟਲੀ ਵਿਖੇ 7 ਨਵੰਬਰ ਤੋਂ ਲਗਾਇਆ ਜਾ ਰਿਹਾ ਦਸਤਾਰ ਸਿਖਲਾਈ ਕੈਂਪ

ਰੋਮ (ਕੈਂਥ)-ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਬੋਰਗੋ ਸੰਨ ਯਾਕਮੋ ਦੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਦੇ ਸਹਿਯੋਗ ਨਾਲ 7 ਨਵੰਬਰ ਤੋਂ  ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ । ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ, ਕੁਲਬੀਰ ਸਿੰਘ ਮਿਆਣੀ, ਗੁਰਮੁਖ ਸਿੰਘ, ਨਿਸ਼ਾਨ ਸਿੰਘ, ਸੁਲੱਖਣ ਸਿੰਘ, ਸਤਪਾਲ ਸਿੰਘ,  ਬਿੱਲਾ ਬੋਰਗੋ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਲਖਵੀਰ ਸਿੰਘ, ਵਿੱਕੀ ਅਤੇ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਦੇ ਜਸਦੀਪ ਸਿੰਘ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਵੱਧ ਤੋਂ ਵੱਧ ਬੱਚਿਆਂ ਨੂੰ ਦਸਤਾਰ ਦੀ ਸਿਖਲਾਈ ਲੈਣ ਲਈ ਭੇਜਣ ਤਾਂ ਜੋ ਇਟਲੀ ’ਚ ਵਸਦੇ ਭਾਈਚਾਰੇ ਦੇ ਬੱਚਿਆਂ ਨੂੰ ਦਸਤਾਰ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਜਲਦ ਹੀ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ, ਜਿਨ੍ਹਾਂ ’ਚ ਜੇਤੂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਵੱਲੋਂ  ਸਨਮਾਨਿਤ ਕੀਤਾ ਜਾਵੇਗਾ।


author

Manoj

Content Editor

Related News