ਨਿਊਜ਼ੀਲੈਂਡ ਦੇ ਟੀ ਪੁੱਕੀ ਸ਼ਹਿਰ 'ਚ ਗੁਰਦੁਆਰ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ

Saturday, Oct 22, 2022 - 03:12 PM (IST)

ਨਿਊਜ਼ੀਲੈਂਡ : ਨਿਊਜ਼ੀਲੈਂਡ 'ਚ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਟਰਨੈਸ਼ਨਲ ਦਸਤਾਰ ਕੋਚ ਗੁਰਜੀਤ ਸਿੰਘ ਸ਼ਾਹਪੁਰੀਆ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਟੀ-ਪੁੱਕੀ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਪਿਛਲੇ 3 ਦਿਨਾਂ ਤੋਂ ਇਹ ਕੈਂਪ ਲਾਇਆ ਗਿਆ ਹੈ। ਇਸ ਨੂੰ ਲੈ ਕੇ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਦਸਤਾਰ ਬੰਨ੍ਹਣੀ ਸਿੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੁਫ਼ਤ 'ਚ ਦਸਤਾਰਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸਿਖਲਾਈ ਕੈਂਪ ਹੋਰ ਸ਼ਹਿਰਾਂ 'ਚ ਵੀ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 52 ਤਰੀਕੇ ਦੀਆਂ ਦਸਤਾਰਾਂ ਤੇ 7 ਤਰ੍ਹਾਂ ਦੇ ਦੁਮਾਲੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਸ਼ਾਹਪੁਰੀਆ ਨੇ ਦੱਸਿਆ ਕਿ ਨਿਊਜ਼ੀਲੈਂਡ 'ਚ ਇਹ ਦੂਜਾ ਦਸਤਾਰ ਸਿਖਲਾਈ ਕੈਂਪ ਹੈ। ਸ਼ਾਹਪੁਰੀਆ ਨੇ ਦੱਸਿਆ ਕਿ ਕਬੱਡੀ ਪ੍ਰਮੋਟਰ ਗੋਪਾ ਬੈਂਸ ਵੱਲੋਂ ਇਸ ਸਿਖ਼ਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੀਰਥ ਅਟਵਾਲ ਅਤੇ ਸ਼ਰਨ ਵੱਲੋਂ ਨਿਊਜੀਲੈਂਡ ਦੇ ਵੱਖ ਵੱਖ ਸ਼ਹਿਰਾਂ ‘ਚ ਦਸਤਾਰ ਕੈਂਪਾ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਸ਼ਾਹਪੁਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਜਸਪਾਲ ਵੀ ਦਸਤਾਰ ਬੰਨ੍ਹਣੀ ਸਿਖਾ ਰਹੇ ਹਨ। ਸ਼ਾਹਪੁਰੀਆ ਨੇ ਦੱਸਿਆ ਕਿ ਇਸ ਕੈਂਪ ਲਈ ਪ੍ਰਧਾਨ ਬਲਜੀਤ ਸਿੰਘ  ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦਾ ਬੇਹੱਦ ਜ਼ਿਆਦਾ ਯੋਗਦਾਨ ਹੈ। ਸ਼ਾਹਪੁਰੀਆ ਨੇ ਇਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਬੱਚਿਆਂ ਨੂੰ ਸਿਖ਼ਲਾਈ ਕੈਂਪ 'ਚ ਲਿਆਂਦਾ ਜਾ ਰਿਹਾ ਹੈ। 
 


Babita

Content Editor

Related News