ਚੀਨ ’ਚ ਸੁਰੰਗ ਧੱਸੀ: 3 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ, 11 ਅਜੇ ਵੀ ਲਾਪਤਾ

Tuesday, Jul 20, 2021 - 05:33 PM (IST)

ਬੀਜਿੰਗ (ਏਜੰਸੀ) : ਚੀਨ ਦੇ ਦੱਖਣ ਵਿਚ ਸਥਿਤ ਝੂਹਾਏ ਸ਼ਹਿਰ ਵਿਚ ਵੀਰਵਾਰ ਨੂੰ ਇਕ ਨਿਰਮਾਣ ਅਧੀਨ ਸੁਰੰਗ ਵਿਚ ਹੜ੍ਹ ਆਉਣ ਅਤੇ ਧੱਸਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂਕਿ 11 ਮਜ਼ਦੂਰ ਅਜੇ ਵੀ ਫਸੇ ਹੋਏ ਹਨ। ਇਹ ਕਰਮਚਾਰੀ ਸ਼ਿਜਿੰਗਸ਼ਾਨ ਸੁਰੰਗ ਵਿਚੋਂ ਪਾਣੀ ਕੱਢਣ ਦਾ ਕੰਮ ਵੀ ਕਰਦੇ ਸਨ। ਇਹ ਸੁਰੰੰਗ ਜਲ ਭੰਡਾਰ ਦੇ ਹੇਠਾਂ ਬਣਾਈ ਜਾ ਰਹੀ ਸੀ ਜੋ ਗਵਾਂਗਡੋਂਗ ਸੂਬੇ ਦੇ ਝੂਹਾਏ ਸ਼ਹਿਰ ਵਿਚ ਹਾਈਵੇਅ ਦਾ ਹਿੱਸਾ ਹੈ। ਇਹ ਸਥਾਨ ਹਾਂਗਕਾਂਗ ਅਤੇ ਮਕਾਊ ਦੇ ਕਰੀਬ ਹੈ।

ਫਸੇ ਹੋਏ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ ਅਤੇ ਗੋਤਾਖੋਰਾਂ ਅਤੇ ਰੋਬੋਟ ਦੀ ਮਦਦ ਨਾਲ ਬਚਾਅ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ। ਹਾਲਾਂਕਿ ਸੁਰੰਗ ਦੇ ਕੰਮ ਵਿਚ ਵਰਤੇ ਜਾਣ ਵਾਲੇ ਉਪਕਰਣਾਂ ਵਿਚੋਂ ਕਾਰਬਨ ਮੋਨੋ ਆਕਸਾਈਡ ਦਾ ਧੂੰਆਂ ਨਿਕਲਣ ਕਾਰਨ ਬਚਾਅ ਕੰਮ ਵਿਚ ਰੁਕਾਵਟ ਆ ਰਹੀ ਹੈ। ਹਾਦਸੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਹੈ।


cherry

Content Editor

Related News