ਟਿਊਨੀਸ਼ੀਆ ''ਚ ਨਵੀਂ ਸਰਕਾਰ ਦਾ ਗਠਨ, ਰਿਕਾਰਡ ਗਿਣਤੀ ''ਚ ਮਹਿਲਾਵਾਂ ਨੂੰ ਮਿਲੀ ਥਾਂ

Monday, Oct 11, 2021 - 10:17 PM (IST)

ਟਿਊਨੀਸ਼ੀਆ ''ਚ ਨਵੀਂ ਸਰਕਾਰ ਦਾ ਗਠਨ, ਰਿਕਾਰਡ ਗਿਣਤੀ ''ਚ ਮਹਿਲਾਵਾਂ ਨੂੰ ਮਿਲੀ ਥਾਂ

ਟਿਊਨਿਸ-ਟਿਊਨੀਸ਼ੀਆ ਨੂੰ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਸੋਮਵਾਰ ਨੂੰ ਨਵੀਂ ਸਰਕਾਰ ਮਿਲੀ ਅਤੇ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਮੰਡਲ 'ਚ ਰਿਕਾਰਡ ਗਿਣਤੀ 'ਚ ਮਹਿਲਾਵਾਂ ਨੂੰ ਥਾਂ ਦਿੱਤੀ। ਪ੍ਰਧਾਨ ਮੰਤਰੀ ਨਜਲਾ ਬੌਦੇਨ ਨੇ ਮੰਤਰੀ ਅਹੁਦੇ 'ਤੇ ਨਿਯੁਕਤੀਆਂ ਦਾ ਐਲਾਨ ਕੀਤਾ। ਇਹ ਅਹੁਦਾ ਰਾਸ਼ਟਰਪਤੀ ਕੈਸ ਸਈਅਦ ਦੇ ਅਚਾਨਕ ਬੌਦੇਨ ਦੇ ਸਾਬਕਾ ਮੰਤਰੀ ਮੰਡਲ ਨੂੰ ਖਾਰਿਜ ਕਰਨ ਅਤੇ 11 ਹਫ਼ਤੇ ਪਹਿਲਾਂ ਸੰਸਦ ਮੁਅੱਤਲ ਕਰਨ ਤੋਂ ਬਾਅਦ ਤੋਂ ਖਾਲ੍ਹੀ ਸੀ।

ਇਹ ਵੀ ਪੜ੍ਹੋ : ਯੂ.ਕੇ. : ਭਾਰਤੀ ਮੂਲ ਦੀ 6 ਸਾਲਾ ਬੱਚੀ ਨੇ ਜਿੱਤਿਆ 'ਪੁਆਇੰਟ ਆਫ ਲਾਈਟ' ਐਵਾਰਡ

ਉਨ੍ਹਾਂ ਦੇ ਆਲੋਚਕਾਂ ਅਤੇ ਸੰਵਿਧਾਨ ਵਕੀਲਾਂ ਨੇ ਇਸ ਕਦਮ ਦੀ ਤੁਲਨਾ ਤਖ਼ਤਾਪਲਟ ਨਾਲ ਕੀਤੀ ਸੀ। ਸਈਅਦ ਨੇ 29 ਸਤੰਬਰ ਨੂੰ ਟਿਊਨੀਸ਼ੀਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੇ ਤੌਰ 'ਤੇ ਬੌਦੇਨ ਨੂੰ ਨਾਮਜ਼ਦ ਕੀਤਾ ਸੀ। ਉਸ ਸਮੇਂ ਬੌਦੇਨ ਨੇ ਸਹੁੰ ਚੁੱਕ ਸਮਾਗਮ ਦੌਰਾਨ ਆਪਣੇ ਨਵੇਂ ਮੰਤਰੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਮੁੱਖ ਪਹਿਲ ਭ੍ਰਿਸ਼ਟਾਚਾਰ ਨਾਲ ਲੜਨ ਦੀ ਹੋਵੇਗੀ। ਟਿਊਨੀਸ਼ੀਆ ਦੇ ਨਵੇਂ ਮੰਤਰੀ ਮੰਡਲ 'ਚ ਬੇਮਿਸਾਲ ਰੂਪ ਨਾਲ ਪ੍ਰਧਾਨ ਮੰਤਰੀਆਂ ਸਮੇਤ 10 ਮਹਿਲਾਵਾਂ ਹਨ।

ਇਹ ਵੀ ਪੜ੍ਹੋ : 'ਐਸਟ੍ਰਾਜ਼ੇਨੇਕਾ ਦਾ ਬਲੂਪ੍ਰਿੰਟ ਚੋਰੀ ਕਰਕੇ ਰੂਸ ਨੇ ਬਣਾਈ ਸਪੂਤਨਿਕ-ਵੀ ਵੈਕਸੀਨ'

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News