ਦੁਨੀਆਭਰ ’ਚ ਖ਼ਬਰਾਂ ਦੀਆਂ ਰਿਪੋਰਟਾਂ ’ਤੇ ਜਨਤਾ ਦਾ ਭਰੋਸਾ ਘਟਿਆ, ਪਰ ਭਾਰਤ ’ਚ ਵਧਿਆ

Tuesday, Jun 21, 2022 - 11:18 AM (IST)

ਸਿੰਗਾਪੁਰ (ਏ. ਐੱਨ. ਆਈ.)- ਪਿਛਲੇ ਹਫ਼ਤੇ ਰਾਇਟਰਸ ਇੰਸਟੀਚਿਊਟ ਨੇ ਆਪਣੀ ਡਿਜੀਟਲ ਖ਼ਬਰਾਂ ਦੀ ਰਿਪੋਰਟ ਦਾ 11ਵਾਂ ਐਡੀਸ਼ਨ ਜਾਰੀ ਕੀਤਾ, ਜਿਸ ਵਿਚ ਨਤੀਜਾ ਦਿੱਤਾ ਗਿਆ ਹੈ ਕਿ ਸੋਸ਼ਲ ਮੀਡੀਆ ਰਾਹੀਂ ਖ਼ਬਰਾਂ ਦੇਖਣ ਦੀ ਪ੍ਰਵਿਰਤੀ ਵਿਚ ਭਾਰੀ ਵਾਧਾ ਹੋਇਆ ਹੈ ਪਰ ਦੁਨੀਆਭਰ ਵਿਚ ਖ਼ਬਰਾਂ ਦੀਆਂ ਰਿਪੋਰਟਾਂ ’ਤੇ ਭਰੋਸੇ ਵਿਚ ਗਿਰਾਵਟ ਦੇਖੀ ਗਈ ਹੈ। ਇਸਦੇ ਉਲਟ ਭਾਰਤ ਉਨ੍ਹਾਂ 7 ਦੇਸ਼ਾਂ ਵਿਚੋਂ ਇਕ ਹੈ ਜਿਥੇ ਖ਼ਬਰਾਂ ਵਿਚ ਭਰੋਸਾ ਵਧਿਆ ਹੈ। ਇਹ 3 ਫ਼ੀਸਦੀ ਵਧ ਕੇ 41 ਫ਼ੀਸਦੀ ਹੋ ਗਿਆ।

ਇਹ ਵੀ ਪੜ੍ਹੋ: ਲਾਪਰਵਾਹੀ ਦੀ ਹੱਦ ! ਪਾਕਿ 'ਚ ਧੜ ਨਾਲੋਂ ਵੱਖ ਕੀਤਾ ਹਿੰਦੂ ਔਰਤ ਦੇ ਨਵਜਨਮੇ ਬੱਚੇ ਦਾ ਸਿਰ, ਫਿਰ ਕੁੱਖ 'ਚ ਹੀ ਛੱਡਿਆ

ਖ਼ਬਰਾਂ ’ਤੇ ਭਰੋਸੇ ਦੇ ਮਾਮਲੇ ਵਿਚ ਫਿਨਲੈਂਡ 69 ਫ਼ੀਸਦੀ ਦੇ ਨਾਲ ਉੱਪਰਲੇ ਪੱਧਰ ਵਾਲਾ ਦੇਸ਼ ਬਣਿਆ ਹੋਇਆ ਹੈ, ਜਦਕਿ ਅਮਰੀਕਾ ਵਿਚ ਖ਼ਬਰਾਂ 'ਤੇ ਭਰੋਸਾ 3 ਫ਼ੀਸਦੀ ਡਿਗਿਆ ਹੈ ਅਤੇ ਸਰਵੇਖਣ ਵਿਚ ਸਭ ਤੋਂ ਘੱਟ (26 ਫ਼ੀਸਦੀ) ਬਣਿਆ ਹੋਇਆ ਹੈ। ਖ਼ਬਰਾਂ ਵਿਚ ਭਰੋਸਾ ਅੱਜ ਵੀ ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ ਵਿਚ ਜ਼ਿਆਦਾ ਹੈ ਪਰ 2015 ਦੇ ਮੁਕਾਬਲੇ ਵਿਚ ਘੱਟ ਹੈ। ਉਕਤ ਸਰਵੇ ਇਹ ਸਮਝਣ ਲਈ ਕੀਤਾ ਗਿਆ ਕਿ ਵੱਖ-ਵੱਖ ਦੇਸ਼ਾਂ ਵਿਚ ਖ਼ਬਰਾਂ ਦਾ ਉਪਯੋਗ ਕਿਵੇਂ ਕੀਤਾ ਜਾ ਰਿਹਾ ਹੈ, ਯੂਗਾਵ ਨੇ ਜਨਵਰੀ ਦੇ ਅਖੀਰ ਅਤੇ ਫਰਵਰੀ 2022 ਦੀ ਸ਼ੁਰੂਆਤ ਵਿਚ ਇਕ ਆਨਲਾਈਨ ਪ੍ਰਸ਼ਨਾਵਲੀ ਦੀ ਵਰਤੋਂ ਕਰ ਕੇ ਖੋਜ ਕੀਤੀ। ਕੁਲ 46 ਦੇਸ਼ਾਂ ਦਾ ਸਰਵੇਖਣ ਕੀਤਾ ਗਿਆ, ਜਿਸ ਵਿਚ ਭਾਰਤ ਸਮੇਤ ਏਸ਼ੀਆ ਦੇ 11 ਦੇਸ਼ ਸ਼ਾਮਲ ਹਨ। ਰਾਇਟਰਸ ਇੰਸਟੀਚਿਊਟ ਫਾਰ ਦਿ ਸਟੱਡੀ ਜਰਨਲਿਜਮ ਨੇ ਸਰਵੇ ਨੂੰ ਸਪਾਂਸਰ ਕੀਤਾ। ਰਿਪੋਰਟ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਰਤ ਵਿਚ ਸਰਵੇਖਣ ਦਾ ਜਵਾਬ ਦੇਣ ਵਾਲਿਆਂ ਵਿਚੋਂ 84 ਫ਼ੀਸਦੀ ਨੇ ਸੋਸ਼ਲ ਮੀਡੀਆ ਸਮੇਤ ਆਨਲਾਈਨ ਖ਼ਬਰਾਂ ਦਾ ਉਪਯੋਗ ਕੀਤਾ। ਇਹ 2 ਫ਼ੀਸਦੀ ਦਾ ਵਾਧਾ ਹੈ। 63 ਫ਼ੀਸਦੀ ਦਰਸ਼ਕਾਂ ਨੇ ਸੋਸ਼ਲ ਨੈੱਟਵਰਕ ਤੇ 59 ਫ਼ੀਸਦੀ ਨੇ ਟੈਲੀਵਿਜ਼ਨ ਅਤੇ 49 ਫ਼ੀਸਦੀ ਪਾਠਕਾਂ ਨੇ ਪ੍ਰਿੰਟ ਤੋਂ ਖ਼ਬਰਾਂ ਪ੍ਰਾਪਤ ਕੀਤੀਆਂ।

ਇਹ ਵੀ ਪੜ੍ਹੋ: ਨਿਊਯਾਰਕ ਤੋਂ ਦੁਖਦਾਇਕ ਖ਼ਬਰ : ਇਕ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ 3 ਲੋਕਾਂ ਦੀ ਮੌਤ

ਭਾਰਤ ਵਿਚ ਸਮਾਰਟਫੋਨ ’ਤੇ ਦੇਖੀਆਂ ਜਾਂਦੀਆਂ ਹਨ 72 ਫੀਸਦੀ ਖਬਰਾਂ
ਨੌਜਵਾਨ ਆਬਾਦੀ ਵਾਲਾ ਭਾਰਤ ਵੀ ਇਕ ਮਜ਼ਬੂਤ ਮੋਬਾਈਲ-ਕੇਂਦਰਿਤ ਬਾਜ਼ਾਰ ਹੈ, ਜਿਥੇ ਸਮਾਰਟਫੋਨ ਰਾਹੀਂ 72 ਫ਼ੀਸਦੀ ਖਬਰਾਂ ਅਤੇ ਕੰਪਿਊਟਰ ਰਾਹੀਂ ਸਿਰਫ਼ 35 ਫ਼ੀਸਦੀ ਖ਼ਬਰਾਂ ਦੇਖੀਆਂ ਜਾਂਦੀਆਂ ਹਨ। ਨਿਊਜ਼ ਐਗਰੀਗਟੇਰ ਪਲੇਟਫਾਰਮ ਅਤੇ ਐਪ ਵਰਗੇ ਗੂਗਲ ਨਿਊਜ਼ (53 ਫ਼ੀਸਦੀ), ਡੇਲੀ ਹੰਟ (25 ਫ਼ੀਸਦੀ), ਇਨਸ਼ਾਰਟਸ (19 ਫ਼ੀਸਦੀ) ਅਤੇ ਨਿਊਜ਼ਪੁਆਇੰਟ (17 ਫ਼ੀਸਦੀ) ਖ਼ਬਰਾਂ ਤੱਕ ਪਹੁੰਚਣ ਦੇ ਮਹੱਤਵਪੂਰਨ ਮਾਧਿਅਮ ਬਣ ਗਏ ਹਨ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਇਟਲੀ 'ਚ 22 ਸਾਲਾ ਭਾਰਤੀ ਲਵਪ੍ਰੀਤ ਸਿੰਘ ਸਿਟੀ ਕੌਂਸਲ ਦਾ ਸਲਾਹਕਾਰ ਨਿਯੁਕਤ

ਖ਼ਬਰਾਂ ਦੇਖਣ ਲਈ ਸਭ ਤੋਂ ਵੱਡਾ ਮਾਧਿਅਮ ਬਣਿਆ ਯੂ-ਟਿਊਬ
ਭਾਰਤ ਵਿਚ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਵਿਚ 53 ਫ਼ੀਸਦੀ ਉੱਤਰਦਾਤਾਵਾਂ ਦਾ ਕਹਿਣਾ ਹੈ ਕਿ ਉਹ ਖ਼ਬਰਾਂ ਦੇਖਣ ਲਈ ਯੂ-ਟਿਊਬ ਅਤੇ 51 ਫ਼ੀਸਦੀ ਵ੍ਹਾਟਸਐਪ ਦੀ ਵਰਤੋਂ ਕਰਦੇ ਹਨ। ਸਰਵੇਖਣ ਵਿਚ 12 ਪ੍ਰਮੁੱਖ ਦੇਸ਼ਾਂ ਨੂੰ ਸ਼ਾਮਲ ਕਰਨ ਵਾਲੇ ਵਿਸ਼ਲੇਸ਼ਣ ਕਰਨ ਵਾਲੇ ਵਿਸ਼ਲੇਸ਼ਣ ਵਿਚ ਫੇਸਬੁੱਕ ਖ਼ਬਰਾਂ (30 ਫ਼ੀਸਦੀ) ਲਈ ਸਭ ਤੋਂ ਲੋਕਪ੍ਰਿਯ ਸੋਸ਼ਲ ਨੈੱਟਵਰਕ ਬਣਿਆ ਹੋਇਆ ਹੈ। ਇਸ ਤੋਂ ਬਾਅਦ ਯੂ-ਟਿਊਬ (19 ਫ਼ੀਸਦੀ) ਅਤੇ ਵ੍ਹਾਟਸਐਪ (15 ਫ਼ੀਸਦੀ) ਦਾ ਸਥਾਨ ਹੈ। ਖ਼ਬਰਾਂ ਤੱਕ ਪਹੁੰਚਣ ਦੇ ਮਾਧਿਅਮ ਦੇ ਰੂਪ ਵਿਚ ਫੇਸਬੁੱਕ ਦੀ ਲੋਕਪ੍ਰਿਯਤਾ ਵਿਚ 2016 ਤੋਂ ਬਾਅਦ ਤੋਂ 12 ਫ਼ੀਸਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਇੰਡੀਅਨ ਚਾਟ ਦਾ ਚਸਕਾ, ‘ਚਾਏ ਪਾਣੀ’ ਰੈਸਟੋਰੈਂਟ ਨੂੰ ਮਿਲਿਆ ਬੈਸਟ ਐਵਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News