ਚੀਨ-ਰੂਸ ਨਾਲ ''ਦੋਸਤੀ'' ਵਧਦੀ ਵੇਖ ਬੋਖਲਾਇਆ ਅਮਰੀਕਾ, ਕਿਹਾ-‘ਭਾਰਤ ਨੂੰ ਉੱਥੇ ਮਾਰਾਂਗੇ, ਜਿੱਥੇ ਜ਼ਿਆਦਾ ਦਰਦ ਹੋਵੇ’

Wednesday, Aug 20, 2025 - 10:29 AM (IST)

ਚੀਨ-ਰੂਸ ਨਾਲ ''ਦੋਸਤੀ'' ਵਧਦੀ ਵੇਖ ਬੋਖਲਾਇਆ ਅਮਰੀਕਾ, ਕਿਹਾ-‘ਭਾਰਤ ਨੂੰ ਉੱਥੇ ਮਾਰਾਂਗੇ, ਜਿੱਥੇ ਜ਼ਿਆਦਾ ਦਰਦ ਹੋਵੇ’

ਵਾਸ਼ਿੰਗਟਨ (ਏਜੰਸੀਆਂ)- ਭਾਰਤ ’ਤੇ ਭਾਰੀ ਟੈਰਿਫ ਲਾਉਣ ਤੋਂ ਬਾਅਦ ਵੀ ਅਮਰੀਕਾ ਦੀ ਧੱਕੇਸ਼ਾਹੀ ਖਤਮ ਨਹੀਂ ਹੋ ਰਹੀ ਹੈ। ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਉਨ੍ਹਾਂ ਨੇ ਰੂਸ ਅਤੇ ਚੀਨ ਨਾਲ ਭਾਰਤ ਦੀ ‘ਦੋਸਤੀ’ ’ਤੇ ਸਵਾਲ ਉਠਾਏ ਅਤੇ ਇਥੋਂ ਤਕ ਕਹਿ ਦਿੱਤਾ ਕਿ ਭਾਰਤ ਨੂੰ ਉੱਥੇ ਮਾਰੋ, ਜਿੱਥੇ ਉਸ ਨੂੰ ਸਭ ਤੋਂ ਜ਼ਿਆਦਾ ਦਰਦ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੂੰ ਰੂਸ ਤੋਂ ਤੇਲ ਖਰੀਦਣਾ ਬੰਦ ਕਰਨਾ ਪਵੇਗਾ ਅਤੇ ਜੇਕਰ ਭਾਰਤ ਅਮਰੀਕਾ ਦਾ ਰਣਨੀਤਿਕ ਭਾਈਵਾਲ ਬਣਿਆ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਉਸ (ਅਮਰੀਕਾ) ਦੇ ਅਨੁਸਾਰ ਹੀ ਵਰਤਾਓ ਕਰਨਾ ਪਵੇਗਾ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦੀ ਘਰ 'ਚੋਂ ਮਿਲੀ ਲਾਸ਼

ਅਮਰੀਕਾ ਦੇ ਟੈਰਿਫ ਦੇ ਐਲਾਨ ਤੋਂ ਬਾਅਦ ਵੀ ਭਾਰਤ ਡਗਮਗਾਉਣ ਦਾ ਨਾਂ ਨਹੀਂ ਲੈ ਰਿਹਾ। ਇਕ ਪਾਸੇ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਹੈ , ਉੱਥੇ ਹੀ ਦੂਜੇ ਪਾਸੇ ਉਸ ਦੀ ਚੀਨ ਨਾਲ ਮੁਲਾਕਾਤਾਂ ਦੀ ਇਕ ਲੜੀ ਵੀ ਸ਼ੁਰੂ ਹੋ ਗਈ ਹੈ। ਹਾਲ ਹੀ ਵਿਚ ਇਹ ਰਿਪੋਰਟ ਆਈ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐੱਸ. ਸੀ. ਓ. ਸੰਮੇਲਨ ਲਈ ਚੀਨ ਦਾ ਦੌਰਾ ਕਰ ਸਕਦੇ ਹਨ। ਅਮਰੀਕਾ ਭਾਰਤ ਦੀ ਇਸ ਰਣਨੀਤੀ ਤੋਂ ਡਰਿਆ ਹੋਇਆ ਹੈ। ਅਮਰੀਕਾ ਨੂੰ ਲੱਗਦਾ ਹੈ ਕਿ ਜੇਕਰ ਭਾਰਤ ਰੂਸ ਅਤੇ ਚੀਨ ਦੇ ਜ਼ਿਆਦਾ ਨੇੜੇ ਹੋ ਜਾਂਦਾ ਹੈ ਤਾਂ ਉਹ ਸਿਰਫ਼ ਟੈਰਿਫ-ਟੈਰਿਫ ਦਾ ਰੌਲਾ ਪਾਉਂਦਾ ਰਹਿ ਜਾਵੇਗਾ ਅਤੇ ਪੂਰੀ ਦੁਨੀਆ ’ਚ ਉਸ ਦਾ ਮਜ਼ਾਕ ਉਡਾਇਆ ਜਾਵੇਗਾ।

ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਵੀ ਇਨ੍ਹਾਂ ਅਭਿਨੇਤਰੀਆਂ ਨੇ ਦਿੱਤੇ ਇਕ ਤੋਂ ਵੱਧ ਇਕ ਇੰਟੀਮੇਟ ਸੀਨ, ਜਾਣੋ ਇਨ੍ਹਾਂ ਦੇ ਨਾਂ

ਭਾਰਤ ਦੇ ਅਮੀਰ ਪਰਿਵਾਰ ਉਠਾ ਰਹੇ ਨੇ ਰੂਸੀ ਤੇਲ ਦਾ ਫਾਇਦਾ : ਬੇਸੈਂਟ

ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਵਿਚ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਰੂਸੀ ਤੇਲ ਖਰੀਦ ਕੇ ਭਾਰੀ ਮੁਨਾਫ਼ਾ ਕਮਾ ਰਿਹਾ ਹੈ। ਭਾਰਤ ਨੇ ਪਹਿਲਾਂ ਇਹ ਵੀ ਕਿਹਾ ਹੈ ਕਿ ਅਮਰੀਕਾ ਅਤੇ ਯੂਰਪੀ ਯੂਨੀਅਨ ਦੁਆਰਾ ਰੂਸੀ ਤੇਲ ਖਰੀਦਣ ਲਈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਇੰਟੀਮੇਟ ਸੀਨ ਦੌਰਾਨ ਬੇਕਾਬੂ ਹੋਈ ਮਸ਼ਹੂਰ ਅਦਾਕਾਰਾ, ਆਪਣੇ ਤੋਂ ਵੱਡੇ ਅਦਾਕਾਰ...

ਬੇਸੈਂਟ ਨੇ ਕਿਹਾ ਹੈ ਕਿ ਭਾਰਤ ਨੇ ਯੂਕ੍ਰੇਨ ਯੁੱਧ ਦੌਰਾਨ ਰੂਸੀ ਤੇਲ ਵੇਚ ਕੇ ਬਹੁਤ ਮੁਨਾਫ਼ਾ ਕਮਾਇਆ ਹੈ। ਉਨ੍ਹਾਂ ਕਿਹਾ, ‘‘ਇਹ ਭਾਰਤੀ ਵਿਚੋਲਗੀ ਭਾਵ ਸਸਤਾ ਰੂਸੀ ਤੇਲ ਖਰੀਦਣਾ ਅਤੇ ਇਸ ਨੂੰ ਯੁੱਧ ਦੌਰਾਨ ਇਕ ਉਤਪਾਦ ਵਜੋਂ ਦੁਬਾਰਾ ਵੇਚਣਾ ਯੁੱਧ ਦੌਰਾਨ ਹੀ ਸ਼ੁਰੂ ਹੋਇਆ, ਜੋ ਬਿਲਕੁਲ ਅਸਵੀਕਾਰਯੋਗ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਲੋਂ ਰੂਸੀ ਤੇਲ ਖਰੀਦਣ ਨਾਲ ‘ਅਮੀਰ ਭਾਰਤੀ ਪਰਿਵਾਰਾਂ’ ਨੂੰ ਫਾਇਦਾ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ: ਰਣਵੀਰ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਪੈ ਗਈਆਂ ਭਾਜੜਾਂ, 100 ਤੋਂ ਵੱਧ ਕਰੂ ਮੈਂਬਰਾਂ ਨੂੰ ਲਿਜਾਣਾ ਪਿਆ ਹਸਪਤਾਲ

ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਰੂਸ ਤੋਂ ਆਪਣੀ ਕੁੱਲ ਜ਼ਰੂਰਤ ਦਾ 1 ਫੀਸਦੀ ਤੋਂ ਵੀ ਘੱਟ ਤੇਲ ਖਰੀਦਦਾ ਸੀ ਪਰ ਹੁਣ ਇਹ 42 ਫੀਸਦੀ ਤਕ ਪਹੁੰਚ ਗਿਆ ਹੈ। ਭਾਰਤ ਸਿਰਫ਼ ਮੁਨਾਫ਼ਾ ਕਮਾ ਰਿਹਾ ਹੈ, ਉਹ ਇਸ ਨੂੰ ਵੇਚ ਰਿਹਾ ਹੈ। ਉਸ ਨੇ 16 ਅਰਬ ਮੁਨਾਫ਼ਾ ਕਮਾਇਆ ਹੈ। ਇਸ ਵਿਚ ਕੁਝ ਭਾਰਤ ਦੇ ਅਮੀਰ ਪਰਿਵਾਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਰਾਜਸਥਾਨ ਦੀ ਮਨਿਕਾ ਸਿਰ ਸਜਿਆ 'ਮਿਸ ਯੂਨੀਵਰਸ ਇੰਡੀਆ 2025' ਦਾ ਤਾਜ

ਭਾਰਤ ’ਤੇ ਟੈਰਿਫ ਲਗਾਓ, ਰੂਸ ਨੂੰ ਤਬਾਹ ਕਰੋ : ਗ੍ਰਾਹਮ

ਦੂਜੇ ਪਾਸੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਯੂਰਪ ਨੂੰ ਰੂਸੀ ਤੇਲ ਖਰੀਦਣ ਲਈ ਭਾਰਤ ’ਤੇ ਟੈਰਿਫ ਲਗਾਉਣ ਦੀ ਖੁੱਲ੍ਹ ਕੇ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵੱਡੇ ਖਰੀਦਦਾਰ ’ਤੇ ਟੈਰਿਫ ਲਗਾਇਆ ਜਾਂਦਾ ਹੈ ਤਾਂ ਰੂਸ ਆਪਣੇ-ਆਪ ਤਬਾਹ ਹੋ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਹੈ ਕਿ ਰੂਸੀ ਤੇਲ ਖਰੀਦ ਕੇ ਭਾਰਤ ਵਲਾਦੀਮੀਰ ਪੁਤਿਨ ਦੀ ਜੰਗੀ ਮਸ਼ੀਨ ਨੂੰ ਹੱਲਾਸ਼ੇਰੀ ਦੇ ਰਿਹਾ ਹੈ।

ਇਹ ਵੀ ਪੜ੍ਹੋ: ਵੀਡੀਓ ਬਣਾਉਂਦੇ YouTuber ਜੋੜੇ ਦੇ ਸਾਹਮਣੇ ਅਚਾਨਕ ਆ ਗਈ ਮੌਤ ! ਕੈਮਰੇ 'ਚ ਕੈਦ ਹੋ ਗਿਆ ਖ਼ੌਫ਼ਨਾਕ ਮੰਜ਼ਰ

ਲਿੰਡਸੇ ਗ੍ਰਾਹਮ ਨੇ ਇਥੋਂ ਤਕ ਕਿਹਾ ਕਿ ਇਹ ਟਰੰਪ ਦੀਆਂ ਟੈਰਿਫ ਧਮਕੀਆਂ ਦਾ ਹੀ ਪ੍ਰਭਾਵ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਟਰੰਪ ਨੂੰ ਮਿਲਣ ਲਈ ਅਲਾਸਕਾ ਆਉਣ ਲਈ ਮਜਬੂਰ ਹੋਣਾ ਪਿਆ ਹੈ। ਪੁਤਿਨ ਰੂਸੀ ਤੇਲ ਅਤੇ ਗੈਸ ਖਰੀਦਣ ਲਈ ਭਾਰਤ ’ਤੇ ਲਗਾਏ ਗਏ 50 ਫੀਸਦੀ ਟੈਰਿਫ ਤੋਂ ਡਰੇ ਹੋਏ ਹਨ।

ਇਹ ਵੀ ਪੜ੍ਹੋ: ਹਨੀ ਸਿੰਘ ਨੇ 1 ਮਹੀਨੇ 'ਚ ਘਟਾਇਆ 17 ਕਿਲੋ ਭਾਰ, ਜਾਣੋ ਕੀ ਹੈ 'ਗ੍ਰੀਨ ਜੂਸ' ਫਾਰਮੂਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News