ਰਾਸ਼ਟਰਪਤੀ ਹੁੰਦਾ ਤਾਂ ਕਾਬੁਲ ''ਚ ਨਾ ਹੁੰਦੇ ਹਮਲੇ : ਟਰੰਪ

Saturday, Aug 28, 2021 - 02:23 AM (IST)

ਰਾਸ਼ਟਰਪਤੀ ਹੁੰਦਾ ਤਾਂ ਕਾਬੁਲ ''ਚ ਨਾ ਹੁੰਦੇ ਹਮਲੇ : ਟਰੰਪ

ਵਾਸ਼ਿੰਗਟਨ-ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਅਫਗਾਨਿਸਤਾਨ ਅਤੇ ਤਾਲਿਬਾਨ ਨੂੰ ਲੈ ਕੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ 'ਤੇ ਹਮਲਾਵਰ ਹਨ। ਕਾਬੁਲ ਧਮਾਕਿਆਂ 'ਚ 100 ਤੋਂ ਵੱਧ ਲੋਕਾਂ ਦੀ ਜਾਨ ਜਾਣ ਤੋਂ ਬਾਅਦ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਬਾਈਡੇਨ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਤਾਬੁਲ 'ਤੇ ਹਮਲੇ ਨਾ ਹੁੰਦੇ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੇ ਹਾਲਾਤ 'ਤੇ ਬੋਲਦੇ ਹੋਏ ਟਰੰਪ ਪਹਿਲਾਂ ਵੀ ਬਾਈਡੇਨ 'ਤੇ ਨਿਸ਼ਾਨਾ ਵਿੰਨ੍ਹ ਚੁੱਕੇ ਹਨ। ਉਸ ਵੇਲੇ ਉਨ੍ਹਾਂ ਨੇ ਪੁੱਛਿਆ ਸੀ ਕਿ ਮੈਨੂੰ ਮਿਸ ਕਰ ਰਹੇ ਹੋ।

ਇਹ ਵੀ ਪੜ੍ਹੋ : ਬੰਗਲਾਦੇਸ਼ : ਨਦੀ 'ਚ ਕਿਸ਼ਤੀ ਡੁੱਬਣ ਕਾਰਨ 20 ਲੋਕਾਂ ਦੀ ਹੋਈ ਮੌਤ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ਼ੁੱਕਰਵਾਰ ਨੂੰ ਆਪਣੇ ਦੇਸ਼ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਾਬੁਲ ਦੀ ਘਟਨਾ 'ਤੇ ਕਿਹਾ ਕਿ ਇਹ ਦੁਖਦਾਈ ਘਟਨਾ ਨਾ ਹੋਈ ਹੁੰਦੀ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ। ਉਨ੍ਹਾਂ ਨੇ ਕਿਹਾ ਕਿ ਇਕ ਰਾਸ਼ਟਰ ਦੇ ਤੌਰ 'ਤੇ ਅਮਰੀਕਾ ਆਪਣੇ ਬਹਾਦੁਰ ਫੌਜੀਆਂ ਦੀ ਮੌਤ 'ਤੇ ਸੋਗ ਮਨਾਉਂਦਾ ਹੈ। ਅਫਗਾਨਿਸਤਾਨ 'ਚ ਹੋਇਆ ਅੱਤਵਾਦੀ ਹਮਲਾ ਬਹੁਤ ਹੀ ਵਹਿਸ਼ੀ ਹੈ।

ਇਹ ਵੀ ਪੜ੍ਹੋ :ਅਫਗਾਨਿਸਤਾਨ ਤੋਂ ਆਉਣ ਵਾਲੇ 4,000 ਲੋਕਾਂ ਦੇ ਰੁਕਣ ਦਾ ਪ੍ਰਬੰਧ ਕਰ ਰਿਹੈ ਪਾਕਿ

ਉਨ੍ਹਾਂ ਨੇ ਇਨ੍ਹਾਂ ਬਹਾਦੁਰ ਅਮਰੀਕੀ ਫੌਜੀਆਂ ਨੇ ਖੁਦ ਨੂੰ ਆਪਣੇ ਫਰਜ਼ 'ਤੇ ਕੁਰਬਾਨ ਕਰ ਦਿੱਤਾ। ਟਰੰਪ ਨੇ ਕਿਹਾ ਕਿ ਇਨ੍ਹਾਂ ਫੌਜੀਆਂ ਨੇ ਆਪਣੇ ਦੇਸ਼ਵਾਸੀਆਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ 'ਤੇ ਲੱਗਾ ਦਿੱਤੀ। ਉਨ੍ਹਾਂ ਨੇ ਆਪਣੀ ਜਾਨ ਦੇ ਦੇਣਾ ਸਵੀਕਾਰ ਕੀਤਾ ਪਰ ਦੇਸ਼ਵਾਸੀਆਂ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਅਮਰੀਕੀ ਫੌਜੀਆਂ ਨੂੰ ਯਾਦ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਇਕ ਅਮਰੀਕੀ ਹੀਰੋ ਦੀ ਤਰ੍ਹਾਂ ਸ਼ਹੀਦ ਹੋਏ ਅਤੇ ਦੇਸ਼ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News