ਕਮਲਾ ਹੈਰਿਸ ਦਾ ਮਜ਼ਾਕ ਉਡਾਉਣ ''ਤੇ ਟਰੰਪ ਨੂੰ ਮਿਲਿਆ ਠੋਕਵਾਂ ਜਵਾਬ

Wednesday, Dec 04, 2019 - 01:48 PM (IST)

ਕਮਲਾ ਹੈਰਿਸ ਦਾ ਮਜ਼ਾਕ ਉਡਾਉਣ ''ਤੇ ਟਰੰਪ ਨੂੰ ਮਿਲਿਆ ਠੋਕਵਾਂ ਜਵਾਬ

ਵਾਸ਼ਿੰਗਟਨ— ਡੈਮੋਕ੍ਰੇਟਿਕ ਨੇਤਾ ਕਮਲਾ ਹੈਰਿਸ ਨੇ ਫੈਸਲਾ ਕੀਤਾ ਹੈ ਕਿ ਉਹ ਫੰਡਸ ਦੀ ਕਮੀ ਕਾਰਨ ਅਗਲਾ ਅਮਰੀਕੀ ਰਾਸ਼ਟਰਪਤੀ ਚੋਣਾਂ ਨਹੀਂ ਲੜੇਗੀ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਸਾਲ 2020 'ਚ ਹੋਣ ਵਾਲੀਆਂ ਅਮਰੀਕੀ ਚੋਣਾਂ 'ਚ ਕਮਲਾ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਚੋਣ ਲੜੇਗੀ।
ਹੈਰਿਸ ਵਲੋਂ ਚੋਣ ਲੜਨ ਤੋਂ ਪਿੱਛੇ ਹਟਣ ਮਗਰੋਂ ਹੁਣ ਮੈਦਾਨ 'ਚ 15 ਉਮੀਦਵਾਰ ਬਚੇ ਹਨ ਜੋ ਨਵੰਬਰ 2020 'ਚ ਹੋਣ ਵਾਲੀਆਂ ਅਮਰੀਕੀ ਚੋਣਾਂ 'ਚ ਟਰੰਪ ਖਿਲਾਫ ਮੈਦਾਨ 'ਚ ਹੋ ਸਕਦੇ ਹਨ।
ਰਾਸ਼ਟਰਪਤੀ ਚੋਣਾਂ ਦੇ ਪਿੱਛੇ ਹਟਣ ਮਗਰੋਂ ਹੈਰਿਸ ਲਈ ਟਰੰਪ ਨੇ ਟਵੀਟ ਕੀਤਾ। ਟਰੰਪ ਨੇ ਲਿਖਿਆ-'ਬਹੁਤ ਬੁਰਾ, ਅਸੀਂ ਤੁਹਾਨੂੰ ਯਾਦ ਕਰਾਂਗੇ।'

PunjabKesari

ਇਸ ਗੱਲ ਦਾ ਹੈਰਿਸ ਨੇ ਤੁਰੰਤ ਜਵਾਬ ਦਿੱਤਾ ਤੇ ਕਿਹਾ 'ਚਿੰਤਾ ਨਾ ਕਰੋ ਮਿਸਟਰ ਪ੍ਰੈਂਜ਼ੀਡੈਂਟ ਮੈਂ ਮਹਾਦੋਸ਼ ਦੌਰਾਨ ਤੁਹਾਡੇ ਸਾਹਮਣੇ ਰਹਾਂਗੀ।''
 

PunjabKesari

ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੀ ਡੈਮੋਕ੍ਰੇਟਿਕ ਸੈਨੇਟਰ ਕਮਲਾ ਹੈਰਿਸ ਨੇ ਚੋਣਾਂ ਮਗਰੋਂ ਹਟਣ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਸਮਰਥਕ ਇਸ ਗੱਲ ਤੋਂ ਦੁਖੀ ਹਨ ਪਰ ਮੈਂ ਇਸ ਮੁਹਿੰਮ ਨੂੰ ਇੱਥੇ ਹੀ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹੈਲਥਕੇਅਰ ਵਰਗੇ ਮੁੱਦਿਆਂ 'ਤੇ ਸਪੱਸ਼ਟ ਵਿਜ਼ਨ ਦੀ ਕਮੀ ਦੇ ਚੱਲਦਿਆਂ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਅਮਰੀਕਾ 'ਚ ਡੈਮੋਕ੍ਰੇਟਸ ਦੇ ਕੰਟਰੋਲ ਵਾਲੀ ਪ੍ਰਤੀਨਿਧੀ ਸਭਾ ਦੀ ਇਕ ਅਹਿਮ ਕਾਂਗਰਸ ਕਮੇਟੀ ਨੇ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ 'ਤੇ ਆਧਾਰਿਤ ਆਪਣੀ ਇਕ ਰਿਪੋਰਟ 'ਚ ਦੋਸ਼ ਲਗਾਇਆ ਕਿ ਰਾਸ਼ਟਰਪਤੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ।


Related News