ਟਰੰਪ ਦੀ ਮੌਜੂਦਗੀ ''ਚ ਇਜ਼ਰਾਇਲ, UAE ਤੇ ਬਹਿਰੀਨ ਕਰਨਗੇ ਇਤਿਹਾਸਕ ਸਮਝੌਤਾ

09/15/2020 3:04:21 PM

ਵਾਸ਼ਿੰਗਟਨ- ਵ੍ਹਾਈਟ ਹਾਊਸ ਪੱਛਮੀ ਏਸ਼ੀਆ ਦੇ ਦੋ ਅਹਿਮ ਮੁਸਲਿਮ ਦੇਸ਼ਾਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.)  ਅਤੇ ਬਹਿਰੀਨ ਨਾਲ ਇਜ਼ਰਾਇਲ ਦੇ ਡਿਪਲੋਮੈਟ ਸਬੰਧਾਂ ਨੂੰ ਸਥਾਪਤ ਕਰਨ ਲਈ ਸਮਝੌਤੇ 'ਤੇ ਦਸਤਖਤ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਮੰਗਲਵਾਰ ਨੂੰ ਕਰੇਗਾ। 
ਇਹ ਚੁਣਾਵੀ ਸਾਲ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਕ ਜ਼ਿਕਰਯੋਗ ਰਣਨੀਤੀਕ ਉਪਲੱਬਧੀ ਹੈ। ਯੂ. ਏ. ਈ. ਅਤੇ ਬਹਿਰੀਨ ਦੇ ਪ੍ਰਤੀਨਿਧੀ ਵ੍ਹਾਈਟ ਹਾਊਸ ਵਿਚ ਟਰੰਪ ਦੀ ਮੌਜੂਦਗੀ ਵਿਚ ਇਜ਼ਰਾਇਲ ਨਾਲ ਇਤਿਹਾਸਕ ਸਮਝੌਤੇ 'ਤੇ ਦਸਤਖਤ ਕਰਨਗੇ। ਟਰੰਪ ਨੇ ਹੀ ਇਨ੍ਹਾਂ ਦੇਸ਼ਾਂ ਵਿਚਕਾਰ ਸਮਝੌਤੇ ਲਈ ਗੱਲ ਕੀਤੀ ਸੀ। ਟਰੰਪ ਨੇ ਕਿਹਾ ਕਿ ਇਹ ਸ਼ਾਂਤੀ ਦੀ ਦਿਸ਼ਾ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। 

13 ਅਗਸਤ ਨੂੰ ਇਜ਼ਰਾਇਲ-ਯੂ. ਏ. ਈ. ਸਮਝੌਤੇ ਦੀ ਘੋਸ਼ਣਾ ਕੀਤੀ ਗਈ ਸੀ ਜਦਕਿ ਇਜ਼ਰਾਇਲ ਨੇ ਬਹਿਰੀਨ ਸਮਝੌਤੇ ਦਾ ਐਲਾਨ ਪਿਛਲੇ ਹਫਤੇ ਕੀਤਾ ਗਿਆ ਹੈ। ਇਸ ਵਿਚ ਯੂ. ਏ. ਈ. ਦੇ ਵਲੀ ਅਹਦ (ਉਤਰਾਧਿਕਾਰੀ) ਦੇ ਭਰਾ ਅਤੇ ਦੇਸ਼ ਦੇ ਵਿਦੇਸ਼ ਮੰਤਰੀ ਹਿੱਸਾ ਲੈਣਗੇ। ਸਮਝੌਤੇ ਨੂੰ ਅਬਰਾਹਿਮ ਜਾਂ ਇਬਰਾਹਿਮ ਸੰਧੀ ਦਾ ਨਾਂ ਦਿੱਤਾ ਗਿਆ ਹੈ।  ਇਸ ਸਮਾਰੋਹ ਵਿਚ 100 ਲੋਕ ਹਿੱਸਾ ਲੈ ਸਕਦੇ ਹਨ। 
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਕੱਲ ਇਜ਼ਰਾਇਲ, ਬਹਿਰੀਨ ਤੇ ਯੂ. ਏ. ਈ. ਦੇ ਪ੍ਰਤੀਨਿਧੀ ਵਾਸ਼ਿੰਗਟਨ ਵਿਚ ਹੋਣਗੇ ਤੇ ਰਿਸ਼ਤਿਆਂ ਨੂੰ ਸਾਧਾਰਣ ਕਰਨ ਲਈ ਸਮਝੌਤੇ 'ਤੇ ਦਸਤਖਤ ਕਰਨਗੇ। 
 


Lalita Mam

Content Editor

Related News