ਪੈਰਿਸ ਜਲਵਾਯੂ ਸਮਝੌਤੇ ''ਤੇ ਛੇਤੀ ਹੋ ਸਕਦੈ ਫੈਸਲਾ : ਟਰੰਪ

Thursday, Jun 01, 2017 - 11:55 AM (IST)

ਪੈਰਿਸ ਜਲਵਾਯੂ ਸਮਝੌਤੇ ''ਤੇ ਛੇਤੀ ਹੋ ਸਕਦੈ ਫੈਸਲਾ : ਟਰੰਪ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਛੇਤੀ ਹੀ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ਨਾਲ ਸੰਬੰਧਿਤ ਮਹੱਤਵਪੂਰਨ ਫੈਸਲਾ ਲੈ ਸਕਦੇ ਹਨ। ਟਰੰਪ ਨੇ ਓਵਲ ਦਫ਼ਤਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਮੁੱਦੇ ਦੇ ਸੰਬੰਧ 'ਚ ਦੋਵਾਂ ਪੱਖਾਂ ਦੇ ਵਿਚਾਰ ਸੁਣ ਰਹੇ ਹਨ ਪਰ ਉਨ੍ਹਾਂ ਨੇ ਅਜੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਫੈਸਲੇ ਬਾਰੇ ਉਨ੍ਹਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ। ਟਰੰਪ ਨੇ ਕਿਹਾ ਕਿ ਮੈਂ ਇਸ ਮੁੱਦੇ 'ਤੇ ਕਾਫੀ ਮਹੱਤਵਪੂਰਨ ਲੋਕਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜ਼ਿਕਰਯੋਗ ਹੈ ਕਿ ਆਪਣੇ ਚੋਣ ਪ੍ਰਚਾਰ ਦੌਰਾਨ ਟਰੰਪ ਨੇ ਗਲੋਬਲ ਵਾਰਮਿੰਗ ਘੱਟ ਕਰਨ 'ਤੇ 2015 'ਚ ਹੋਏ ਇਸ ਪੈਰਿਸ ਸਮਝੌਤੇ ਤੋਂ ਬਾਹਰ ਹੋਣ ਦਾ ਵਾਅਦਾ ਕੀਤਾ ਸੀ। ਸਮਝੌਤਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ 'ਚ ਹੋਇਆ ਸੀ ਅਤੇ ਇਸ ਅਨੁਸਾਰ ਕਾਰਬਨ ਛੱਡਣ ਵਾਲੇ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਦੇਸ਼ ਅਮਰੀਕਾ ਨੇ 2025 ਤੱਕ 2005 ਦੇ ਕਾਰਬਨ ਪੱਧਰ ਤੋਂ 26-28 ਫੀਸਦੀ ਤੱਕ ਗ੍ਰੀਨ ਹਾਊਸ ਗੈਸ ਦੀ ਨਿਕਾਸੀ ਘਟਾਉਣ ਦਾ ਸੰਕਲਪ ਲਿਆ ਸੀ।


Related News