ਟਰੰਪ ਨੇ ਕਿਮ ਨੂੰ ਉਨ੍ਹਾਂ ਦੀ ਹਿੰਮਤ ਲਈ ਕੀਤਾ ਧੰਨਵਾਦ
Tuesday, Sep 25, 2018 - 11:47 PM (IST)

ਸੰਯੁਕਤ ਰਾਸ਼ਟਰ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੀ ਉਨ੍ਹਾਂ ਦੀ ਹਿੰਮਤ ਤੇ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਬਣਾਉਣ ਦੀ ਦਿਸ਼ਾ 'ਚ ਉਨ੍ਹਾਂ ਦੇ ਕਦਮਾਂ ਨੂੰ ਲੈ ਕੇ ਸ਼ਲਾਘਾ ਕੀਤੀ। ਕਰੀਬ ਇਕ ਸਾਲ ਪਹਿਲਾਂ ਹੀ ਟਰੰਪ ਨੇ ਉੱਤਰ ਕੋਰੀਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਧਮਕੀ ਦਿੱਤੀ ਸੀ।
ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਦੂਜੇ ਸੰਬੋਧਨ 'ਚ ਕਿਹਾ ਕਿ ਪਿਛਲੇ ਸਾਲ ਦੱਖਣੀ ਕੋਰੀਆ, ਜਾਪਾਨ ਤੇ ਚੀਨ ਵਰਗੇ ਕਈ ਦੇਸ਼ਾਂ ਦੇ ਸਮਰਥਨ ਨਾਲ ਅਮਰੀਕਾ ਨੇ ਉੱਤਰ ਕੋਰੀਆ ਨਾਲ ਗੱਲਬਾਤ ਕੀਤੀ ਤਾਂਕਿ ਸ਼ਾਂਤੀ 'ਤੇ ਜ਼ੋਰ ਦਿੱਤਾ ਜਾ ਸਕੇ। ਟਰੰਪ ਨੇ ਸਿੰਗਾਪੁਰ 'ਚ ਜੂਨ 'ਚ ਉੱਤਰ ਕੋਰੀਆਈ ਨੇਤਾ ਨਾਲ ਆਪਣੇ ਇਤਿਹਾਸ ਸਿਖਰ ਸੰਮੇਲਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਗੱਲਬਾਤ ਕਾਫੀ ਅਰਥਪੂਰਨ ਰਹੀ। ਅਸੀਂ ਇਸ ਗੱਲ 'ਤੇ ਸਹਿਮਤ ਹੋਏ ਕਿ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਬਣਾਉਣਾ ਦੋਹਾਂ ਦੇਸ਼ਾਂ ਦੇ ਹਿੱਤ 'ਚ ਹੈ।