ਟੈਕਸਾਸ ਹਾਈਵੇਅ ''ਤੇ ਟਰੰਪ ਸਮਰਥਕਾਂ ਨੇ ਕੀਤੀ ਬਾਈਡੇਨ ਦੀ ਸਟਾਫ਼ ਬੱਸ ਨੂੰ ਰੋਕਣ ਦੀ ਕੋਸ਼ਿਸ਼
Monday, Nov 02, 2020 - 12:44 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸ਼ੁੱਕਰਵਾਰ ਦੁਪਹਿਰ ਨੂੰ ਟਰੰਪ ਦੀ ਮੁਹਿੰਮ ਦੇ ਝੰਡੇ ਅਤੇ ਸੰਕੇਤਾਂ ਵਾਲੇ ਵਾਹਨਾਂ ਦੇ ਕਾਫਲੇ ਨੇ ਸੈਨ ਐਂਟੋਨੀਓ ਅਤੇ ਆਸਟਿਨ ਦਰਮਿਆਨ ਹਾਈਵੇਅ ਤੇ ਸਾਬਕਾ ਉਪ ਰਾਸ਼ਟਰਪਤੀ ਬਾਈਡੇਨ ਦੀ ਮੁਹਿੰਮ ਵਾਲੀ ਬੱਸ ਨੂੰ ਘੇਰਿਆ ਗਿਆ। ਇਸ ਨਾਲ ਡੈਮੋਕ੍ਰੇਟਸ ਸਮਰਥਕਾਂ ਨੂੰ 911 'ਤੇ ਫੋਨ ਕਰਕੇ ਮਦਦ ਲੈਣੀ ਪਈ। ਬਾਈਡਨ ਮੁਹਿੰਮ ਦੇ ਵਰਕਰਾਂ ਅਨੁਸਾਰ ਦੂਜੇ ਵਾਹਨਾਂ ਨੇ ਬੱਸ ਨੂੰ ਘੇਰ ਲਿਆ ਅਤੇ ਇਸ ਨੂੰ ਹਾਈਵੇ ਵਿਚਕਾਰ ਹੌਲੀ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਵਲੋਂ 911 ਸੰਪਰਕ ਕਰਨ ਤੋਂ ਬਾਅਦ ਸਥਾਨਕ ਕਨੂੰਨੀ ਅਧਿਕਾਰੀਆਂ ਨੇ ਬੱਸ ਨੂੰ ਆਸਟਿਨ ਤੱਕ ਪਹੁੰਚਣ ਵਿਚ ਸਹਾਇਤਾ ਕੀਤੀ। ਇਕ ਰਿਪੋਰਟ ਅਨੁਸਾਰ ਉਸ ਸਮੇਂ ਨਾ ਤਾਂ ਸਾਬਕਾ ਉਪ ਰਾਸ਼ਟਰਪਤੀ ਜੋਏ ਬਾਈਡੇਨ ਅਤੇ ਨਾ ਹੀ ਕੈਲੀਫੋਰਨੀਆ ਨਾਲ ਸੰਬੰਧਤ ਕਮਲਾ ਹੈਰਿਸ ਬੱਸ ਵਿਚ ਸਨ। ਬਾਈਡੇਨ ਮੁਹਿੰਮ ਦੇ ਡਾਇਰੈਕਟਰ ਤਾਰਿਕ ਥੌਫੀਕ, ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ
ਟੈਕਸਾਸ ਵਿਚ ਟਰੰਪ ਦੇ ਸਮਰਥਕਾਂ ਨੇ ਗੱਲਬਾਤ ਕਰਨ ਦੀ ਬਜਾਏ ਸਾਡੇ ਸਟਾਫ, ਸਰੋਗੇਟਸ, ਸਮਰਥਕਾਂ ਅਤੇ ਹੋਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ
ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਘਟਨਾ ਦੇ ਸੰਬੰਧ ਵਿਚ ਇਕ ਵੀਡੀਓ ਵਿਚ ਵੀ ਇਹ ਸਪੱਸ਼ਟ ਹੋਇਆ ਕਿ ਇਕ ਕਾਲੇ ਰੰਗ ਦੀ ਪਿਕਅਪ ਅਤੇ ਇਕ ਚਿੱਟੀ ਕਾਰ ਨੂੰ ਬਾਈਡੇਨ ਮੁਹਿੰਮ ਦੀ ਬੱਸ ਦੇ ਪਿੱਛੇ ਭਜਾਇਆ ਗਿਆ ਸੀ। ਇਸ ਘਟਨਾ ਸੰਬੰਧੀ ਡਾ. ਏਰਿਕ ਸਰਵੀਨੀ ਜੋ ਇਕ ਇਤਿਹਾਸਕਾਰ ਅਤੇ ਲਾਸ ਏਂਜਲਸ ਤੋਂ ਲੇਖਕ ਹਨ ,ਜੋਏ ਬਾਈਡੇਨ ਦੀ ਮੁਹਿੰਮ ਵਿੱਚ ਸਹਾਇਤਾ ਲਈ ਟੈਕਸਾਸ ਆਏ ਸਨ। ਘਟਨਾ ਸਥਾਨ ਤੇ ਮੌਜੂਦ ਸਰਵੀਨੀ ਨੇ ਵੀਡੀਓ ਅਤੇ ਕਈ ਟਵੀਟ ਪੋਸਟ ਕੀਤੇ, ਜਿਸ ਵਿਚ ਇਸ ਘਟਨਾ ਨੂੰ ਟਰੰਪ ਦੇ ਸਮਰਥਕਾਂ ਦੁਆਰਾ ਪਿਕਅਪ ਟਰੱਕਾਂ ਵਿਚ ਟਰੰਪ ਦੇ ਝੰਡੇ ਦੇ ਨਾਲ ਬਾਈਡੇਨ ਦੀ ਬੱਸ ਨੂੰ ਰੋਕਣ ਬਾਰੇ ਦੱਸਿਆ ਗਿਆ ਸੀ।