ਅਮਰੀਕੀ ਘਟਨਾਕ੍ਰਮ : ‘ਟਰੰਪ ਦੇ ਭਗਤਾਂ ਨੇ ਸ਼ਰਮਿੰਦਾ ਕੀਤੀ ਅਮਰੀਕੀ ਜਮਹੂਰੀਅਤ..!’

01/09/2021 12:05:20 PM

ਅੱਬਾਸ ਧਾਲੀਵਾਲ, 
ਮਲੇਰਕੋਟਲਾ। 
ਸੰਪਰਕ 9855259650 
Abbasdhaliwal72@gmail.com 

ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਨੇ ਅਤੇ ਜਿਵੇਂ ਜਿਵੇਂ ਅਮਰੀਕਨ ਲੋਕਾਂ ਦਾ ਵੋਟਾਂ ਰਾਹੀਂ ਦਿੱਤਾ ਫਤਵਾ ਰਾਸ਼ਟਰਪਤੀ ਟਰੰਪ ਦੇ ਵਿਰੁੱਧ ਆਉਣ ਲੱਗਿਆ, ਤਿਵੇਂ ਤਿਵੇਂ ਉਹ ਆਪਣੀ ਹਾਰ ਸਵੀਕਾਰ ਕਰਨ ਦੀ ਥਾਂ ਆਪਣੇ ਬਿਆਨਾਂ ਵਿਚ ਇਹੋ ਕਹਿੰਦੇ ਰਹੇ ਕਿ ਵੋਟਿੰਗ ਵਿੱਚ ਵੱਡੇ ਪੱਧਰ ਤੇ ਧਾਂਦਲੀਆਂ ਹੋਈਆਂ ਹਨ। ਕਈ ਦਿਨਾਂ ਤੱਕ ਚੱਲੀ ਵੋਟਾਂ ਦੀ ਗਿਣਤੀ ਵਿਚ ਆਖ਼ਰਕਾਰ, ਜੋ ਬਾਈਡਨ ਟਰੰਪ ਨੂੰ ਪਟਖਨੀ ਦਿੰਦਿਆਂ ਜਿੱਤ ਹਾਸਲ ਕਰਨ ’ਚ ਸਫ਼ਲ ਹੋ ਗਏ। ਪਰ ਇਸ ਉਪਰੰਤ ਧਾਂਦਲੀਆਂ ਨੂੰ ਲੈ ਕੇ ਟਰੰਪ ਦੁਆਰਾ ਅਮਰੀਕਾ ਦੀਆਂ ਅਦਾਲਤਾਂ ਵਿੱਚ ਪਾਈਆਂ ਸ਼ਿਕਾਇਤਾਂ ਨੂੰ ਵੀ ਨਿਰਾਧਾਰ ਕਰਾਰ ਦਿੱਤਾ ਗਿਆ। ਇਸ ਸਭ ਕਾਸੇ ਦੇ ਬਾਵਜੂਦ ਟਰੰਪ ਆਪਣੀ ਹਿੰਢ ਛੱਡਣ ਤਿਆਰ ਨਹੀਂ ਸਨ ਅਤੇ ਉਹ ਲਗਾਤਾਰ ਇਹੋ ਰਾਗ ਅਲਾਪਦੇ ਰਹੇ ਕਿ ਉਹ ਹਾਰੇ ਨਹੀਂ ਹਨ। 

ਵਿਸਫੋਟ ਸਥਿਤੀ ਪੈਦਾ ਕਰ ਸਕਦੇ ਨੇ ਟਰੰਪ ਦੇ ਸਮਰਥਕ 
ਟਰੰਪ ਦੀ ਆਪਣੀ ਹਾਰ ਨਹੀਂ ਮੰਨਣ ਵਾਲੀ ਰੱਟ ਦੇ ਚਲਦਿਆਂ ਮਾਹਿਰਾਂ ਦੁਆਰਾ ਇਹ ਖਦਸ਼ੇ ਜਾਹਿਰ ਕੀਤੇ ਜਾ ਰਹੇ ਸਨ ਕਿ ਟਰੰਪ ਇੰਨੀ ਆਸਾਨੀ ਨਾਲ ਆਪਣਾ ਅਹੁਦਾ ਨਹੀਂ ਛੱਡਣਗੇ, ਜਿਸ ਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਵਿੱਚ ਟਰੰਪ ਦੇ ਸਮਰਥਕ ਕੋਈ ਵੀ ਵਿਸਫੋਟ ਸਥਿਤੀ ਪੈਦਾ ਕਰ ਸਕਦੇ ਹਨ। ਪਿਛਲੇ ਬੁੱਧਵਾਰ, ਜੋ ਅਮਰੀਕਾ ਵਿਚ ਹੋਇਆ, ਉਸ ਨੇ ਉਨ੍ਹਾਂ ਤਮਾਮ ਖਦਸ਼ਿਆਂ ਨੂੰ ਜਿਵੇਂ ਸੁਰਜੀਤ ਕਰ ਦਿੱਤਾ, ਜੋ ਪਿਛਲੇ ਕਈ ਹਫ਼ਤਿਆਂ ਤੋਂ ਮਾਹਿਰਾਂ ਦੁਆਰਾ ਲਗਾਏ ਜਾ ਰਹੇ ਸਨ। 

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

ਪੀਟਲ ਬਿਲਡਿੰਗ ਵਿੱਚ ਟਰੰਪ ਸਮਰਥਕਾਂ ਨੇ ਮਚਾਇਆ ਖੜਦੁੰਮ 
ਭਾਵੇਂ ਬੀਤੇ ਦਿਨੀਂ ਅਮਰੀਕੀ ਕਾਂਗਰਸ ਨੇ 3 ਨਵੰਬਰ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਡੈਮੋਕਰੇਟ ਆਗੂ ਜੋਇ ਬਾਈਡੇਨ ਨੂੰ ਰਾਸ਼ਟਰਪਤੀ ਮੰਨਣ ਦੇ ਫ਼ੈਸਲੇ ’ਤੇ ਮੋਹਰ ਲਗਾ ਦਿੱਤੀ। ਇਸ ਤੋਂ ਪਹਿਲਾਂ, ਜੋ ਕੈਪੀਟਲ ਬਿਲਡਿੰਗ ਵਿੱਚ ਟਰੰਪ ਸਮਰਥਕਾਂ ਨੇ ਖੜਦੁੰਮ ਮਚਾਇਆ ਯਕੀਨਨ ਉਸ ਨੇ ਅਮਰੀਕੀ ਜਮਹੂਰੀਅਤ ਦੀ ਪੂਰੀ ਦੁਨੀਆਂ ਵਿੱਚ ਖਿੱਲੀ ਉਡਾ ਕੇ ਰੱਖ ਦਿੱਤੀ। ਬੇਸ਼ੱਕ ਕਾਂਗਰਸ ਦੀ ਉਕਤ ਸਾਂਝੇ ਸਦਨ ਵਾਲੀ ਮੀਟਿੰਗ ਵਿੱਚ ਬਾਈਡਨ ਦਾ ਬਤੌਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਹਲਫ ਲੈ ਕੇ ਆਪਣੇ ਅਹੁਦਾ ਨੂੰ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ ਹੈ। ਮੀਟਿੰਗ ਦੌਰਾਨ ਬਾਈਡੇਨ ਦੇ ਨਾਲ-ਨਾਲ ਕਮਲਾ ਹੈਰਿਸ ਦੀ ਉਪ-ਰਾਸ਼ਟਰਪਤੀ ਵਜੋਂ ਪ੍ਰੋੜ੍ਹਤਾ ਕਰ ਦਿੱਤੀ ਗਈ। ਹੁਣ ਉਹ ਵੀ 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। 

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਪੂਰੀ ਦੁਨੀਆ ਵਿਚ ਹੂ ਤੂ ਤੂ ਹੋਣ ਮਗਰੋਂ ਅਹੁਦੇ ਨੂੰ ਛੱਡਣ ਲਈ ਮੰਨ ਗਏ ਟਰੰਪ
ਪੂਰੀ ਦੁਨੀਆ ਵਿਚ ਹੂ ਤੂ ਤੂ ਹੋਣ ਤੋਂ ਬਾਅਦ ਅਤੇ ਕਾਂਗਰਸ ਦੇ ਉਕਤ ਫ਼ੈਸਲੇ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਂਝ ਤਾਂ ਉਹ ਚੋਣ ਨਤੀਜਿਆਂ ਨੂੰ ਨਹੀਂ ਮੰਨਦੇ ਪਰ ਨਿਯਮਾਂ ਮੁਤਾਬਕ ਉਹ 20 ਜਨਵਰੀ ਨੂੰ ਪੁਰਅਮਨ ਢੰਗ ਨਾਲ ਇਸ ਅਹੁਦੇ ਨੂੰ ਛੱਡ ਦੇਣਗੇ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਟਰੰਪ ਹਮਾਇਤੀਆਂ ਦਾ ਹਾਈਰੋਫਾਈਲ ਡਰਾਮਾ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੈਪੀਟਲ ਬਿਲਡਿੰਗ ਵਿਖੇ ਪੂਰੀ ਦੁਨੀਆ ਨੂੰ ਟਰੰਪ ਹਮਾਇਤੀਆਂ ਦਾ ਇਕ ਹਾਈਰੋਫਾਈਲ ਡਰਾਮਾ ਵੇਖਣ ਨੂੰ ਮਿਲਿਆ। ਜਦੋਂ ਟਰੰਪ ਸਮਰੱਥਕਾਂ ਨੇ ਕੈਪੀਟਲ ਬਿਲਡਿੰਗ ਉਤੇ ਧਾਵਾ ਬੋਲ ਦਿੱਤਾ। ਉਥੇ ਗੋਲੀ ਚੱਲਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਤੇ ਝੜਪਾਂ ਦੌਰਾਨ ਤਿੰਨ ਹੋਰ ਜਖ਼ਮੀ ਹੋ ਗਏ, ਜਿਨ੍ਹਾਂ ਦੀ ਬਾਅਦ ਵਿੱਚ ਮੈਡੀਕਲ ਐਮਰਜੈਂਸੀ ਦੌਰਾਨ ਮੌਤ ਹੋ ਗਈ।  ਉਕਤ ਧਾਵਾ ਬੋਲਣ ਵਾਲੇ ਘਟਨਾਕ੍ਰਮ ਤੋਂ ਬਾਅਦ ਇਕ ਵਾਰ ਤਾਂ ਅਮਰੀਕਾ ਦੇ ਨਾਲ-ਨਾਲ ਪੂਰੀ ਦੁਨੀਆਂ ਹੈਰਾਨ ਪ੍ਰੇਸ਼ਾਨ ਹੋ ਗਈ। ਘਟਨਾ ਉਪਰੰਤ ਟਰੰਪ ਦੇ ਕਈ ਸਾਥੀਆਂ ਨੇ ਉਸ ਦੇ ਰਵੱਈਏ ’ਤੇ ਇਤਰਾਜ਼ ਕੀਤਾ, ਜਦੋਂਕਿ ਰਿਪਬਲੀਕਨ ਪਾਰਟੀ ਦੇ ਕਈ ਸਾਂਸਦ ਉਨ੍ਹਾਂ ਦੇ ਖ਼ਿਲਾਫ਼ ਹੋ ਗਏ ਤੇ ਉਨ੍ਹਾਂ ’ਤੇ ਮਹਾਂਦੋਸ਼ ਚਲਾਉਣ ਦੀ ਮੰਗ ਕਰਨ ਲੱਗੇ। ਇਸ ਦੇ ਇਲਾਵਾ ਟਰੰਪ ਨਾਲ ਜੁੜੇ ਕਈ ਅਫ਼ਸਰਾਂ ਨੇ ਵੀ ਆਪਣੇ ਅਹੁਦੇ ਛੱਡਣੇ ਸ਼ੁਰੂ ਕਰ ਦਿੱਤੇ। ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੇ ਚੀਫ ਆਫ ਸਟਾਫ ਸਟੈਫਨੀ ਗਿ੍ਰਸ਼ਮ ਨੇ ਉਕਤ ਘਟਨਾਕ੍ਰਮ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ । 

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਉਧਰ ਉਪ-ਰਾਸ਼ਟਰਪਤੀ ਮਾਈਕ ਪੈਂਸ ਵੀ ਟਰੰਪ ਦਾ ਸਾਥ ਛੱਡ ਗਏ ਤੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਫਤਵੇ ਦੀ ਬੇਅਦਬੀ ਨਹੀਂ ਕੀਤੀ ਜਾ ਸਕਦੀ। ਜਦੋਂ ਕਿ ਅਮਰੀਕਾ ਦੇ ਨਵੇਂ ਬਣਨ ਵਾਲੇ ਵਾਲੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਹਮਲੇ ਨੂੰ ਰਾਜਧ੍ਰੋਹ ਦੱਸਿਆ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ "ਇਹ ਉਹ ਅਮਰੀਕਾ ਨਹੀਂ, ਜਿਸ ਦੀ ਅਸੀਂ ਕਲਪਨਾ ਕਰਦੇ ਹਾਂ।" 

ਟਰੰਪ ਹਮਾਇਤੀ ਵਲੋਂ ਜ਼ਬਰਦਸਤੀ
ਜ਼ਿਕਰਯੋਗ ਹੈ ਕਿ ਕੈਪੀਟਲ ਬਿਲਡਿੰਗ ਵਿਚ ਸੰਸਦ ਦੇ ਦੋਹਾਂ ਸਦਨਾਂ (ਹਾਊਸ ਆਫ ਰਿਪ੍ਰੇਜ਼ੈਨਟੇਟਿਵ ਤੇ ਸੈਨੇਟ) ਦੀ ਸਾਂਝੀ ਮੀਟਿੰਗ ਹੋਣੀ ਸੀ। ਇਸ ਵਿਚ ਟਰੰਪ ਤੇ ਬਾਈਡੇਨ ਨੂੰ ਮਿਲੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ ਹੋਣੀ ਸੀ। ਟਰੰਪ ਹਮਾਇਤੀ ਉਥੇ ਘੱਟ ਗਿਣਤੀ ਵਿਚ ਤਾਇਨਾਤ ਪੁਲਸ ਵਾਲਿਆਂ ਨੂੰ ਝਕਾਨੀ ਦੇ ਕੇ ਅੰਦਰ ਵੜ ਗਏ। ਅਮਰੀਕੀ ਪੁਲਸ ਮੁਤਾਬਕ ਹਿੰਸਾ ਵਿਚ ਕਈ ਪੁਲਸ ਵਾਲੇ ਜ਼ਖਮੀ ਹੋਏ, ਜਦੋਂਕਿ ਕਾਫ਼ੀ ਮੁਸ਼ਕਤ ਤੋਂ ਬਾਅਦ ਆਖਿਰ ਕਾਰ ਨੈਸ਼ਨਲ ਗਾਰਡਾਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਸੰਭਾਲ ਲਿਆ। ਇਸ ਅਫਰਾ ਤਫਰੀ ਦੇ ਚਲਦਿਆਂ ਵਾਸ਼ਿੰਗਟਨ ਡੀ.ਸੀ. ਦੇ ਮੇਅਰ ਨੂੰ ਕਰਫਿਊ ਲਾ ਕੇ 15 ਦਿਨ ਦੀ ਐਮਰਜੈਂਸੀ ਦਾ ਐਲਾਨ ਕਰਨਾ ਪਿਆ। ਉਕਤ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ‘ਟਰੰਪ ਨੇ ਹਿੰਸਾ ਭੜਕਾਈ ਅਤੇ ਇਹ ਦੇਸ਼ ਲਈ ਬੇਹੱਦ ਅਪਮਾਨ ਤੇ ਸ਼ਰਮਿੰਦਗੀ ਦੇ ਪਲ ਹਨ।’

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਦੀ ਪ੍ਰਤੀਕਿਰਿਆ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ" ਹਿੰਸਾ ਲੋਕਾਂ ਦੀ ਇੱਛਾ ’ਤੇ ਕਦੇ ਵੀ ਭਾਰੀ ਨਹੀਂ ਪੈ ਸਕਦੀ। ਅਮਰੀਕਾ ਵਿਚ ਜਮਹੂਰੀਅਤ ਦੀ ਜਿੱਤ ਹੋਵੇਗੀ।" ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਇਕ ਟਵੀਟ ’ਚ ਕਿਹਾ" ਵਾਸ਼ਿੰਗਟਨ ਵਿਚ ਦੰਗੇ ਤੇ ਹਿੰਸਾ ਦੀਆਂ ਤਸਵੀਰਾਂ ਦੇਖ ਕੇ ਚਿੰਤਾ ਹੋਈ। ਪੁਰਅਮਨ ਢੰਗ ਨਾਲ ਸੱਤਾ ਤਬਦੀਲੀ ਹੋਣੀ ਚਾਹੀਦੀ ਹੈ। ਗੈਰਕਾਨੂੰਨੀ ਮੁਜ਼ਾਹਰਿਆਂ ਦੀ ਤਾਕਤ ਨਾਲ ਜਮਹੂਰੀ ਅਮਲਾਂ ਨੂੰ ਤਬਾਹ ਨਹੀਂ ਹੋਣ ਦਿੱਤਾ ਜਾ ਸਕਦਾ।"

ਅਮਰੀਕੀ ਸੰਸਦ ’ਚ ਵਾਪਰੀਆਂ ਹਿੰਸਕ ਘਟਨਾਵਾਂ ਦਾ ਉਡਾਇਆ ਮਜ਼ਾਕ 
ਉਧਰ ਅਮਰੀਕਾ ਦੇ ਕੱਟੜ ਵਿਰੋਧੀ ਚੀਨ ਦੇ ਦਲ ਚੀਨੀ ਕਮਿਊਨਿਸਟ ਪਾਰਟੀ ਦੇ ਨਜ਼ਦੀਕੀ ਸਮਝੇ ਜਾਂਦੇ ਅਖਬਾਰ 'ਗਲੋਬਲ ਟਾਈਮਜ਼' ਨੇ ਅਮਰੀਕੀ ਸੰਸਦ ’ਚ ਵਾਪਰੀਆਂ ਉਕਤ ਹਿੰਸਕ ਘਟਨਾਵਾਂ ਦਾ ਮਜ਼ਾਕ ਉਡਾਇਆ ਅਤੇ ਇਸ ਸੰਦਰਭ ਵਿੱਚ ਅਖ਼ਬਾਰ ਨੇ ਪਹਿਲਾਂ ਸਟੈਚੂ ਆਫ ਲਿਬਰਟੀ ਦਾ ਮਜਾਕ ਉਡਾਇਆ ਤੇ ਫਿਰ ਸਪੀਕਰ ਨੈਂਸੀ ਪੈਲੋਸੀ ਤੇ ਤਨਜ਼ ਕਸਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਹਾਂਗਕਾਂਗ ਵਿੱਚ ਚੀਨੀ ਹਾਕਮਾਂ ਵਿਰੁੱਧ ਹੋਏ ਪ੍ਰਦਰਸ਼ਨਾਂ ਦੌਰਾਨ ਅਸੈਂਬਲੀ ਦੀ ਇਮਾਰਤ ਵਿੱਚ ਹੰਗਾਮੇ ਨੂੰ ਨੈਂਸੀ ਪੈਲੋਸੀ ਨੇ ਖ਼ੂਬਸੂਰਤ ਨਜ਼ਾਰੇ ਕਰਾਰ ਦਿੱਤਾ ਸੀ। ਅਖ਼ਬਾਰ ਨੇ ਅੱਗੇ ਕਿਹਾ ਹੈ ਕਿ ਹੁਣ ਵੇਖਣਾ ਹੋਵੇਗਾ ਕਿ ਕੀ ਪੈਲੋਸੀ ਕੈਪੀਟਲ ਬਿਲਡਿੰਗ ਦੀ ਹਿੰਸਾ ਨੂੰ ਵੀ ਖ਼ੂਬਸੂਰਤ ਨਜ਼ਾਰਾ ਕਰਾਰ ਦੇਵੇਗੀ।

ਪੜ੍ਹੋ ਇਹ ਵੀ ਖ਼ਬਰ - Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ

ਅਮਰੀਕਾ ਦੀ ਲੋਕਤੰਤਰਿਕ ਛਵੀ ’ਤੇ ਪਏ ਦਾਗ ਨੂੰ ਧੋ ਪਾਉਣਾ ਬੇਹੱਦ ਮੁਸ਼ਕਲ
ਕੁਲ ਮਿਲਾ ਕੇ ਪਿਛਲੇ ਦਿਨੀਂ ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿੱਚ, ਜੋ ਕੋਹਰਾਮ ਟਰੰਪ ਸਮਰੱਥਕਾਂ ਨੇ ਮਚਾਇਆ, ਭਾਵੇਂ ਉਸ ’ਤੇ ਜਲਦੀ ਅਮਰੀਕਾ ਦੇ ਹਿਫਾਜ਼ਤੀ ਦਸਤਿਆਂ ਨੇ ਕਾਬੂ ਪਾ ਲਿਆ ਪਰ ਇਸ ਘਟਨਾ ਨੇ ਅਮਰੀਕਾ ਦੀ ਲੋਕਤੰਤਰਿਕ ਛਵੀ ’ਤੇ ਜੋ ਦਾਗ ਲਾਏ ਹਨ, ਉਨ੍ਹਾਂ ਨੂੰ ਧੋ ਪਾਉਣਾ ਬੇਹੱਦ ਮੁਸ਼ਕਲ ਹੈ। ਇਸ ਦੇ ਨਾਲ-ਨਾਲ ਅਮਰੀਕਾ ਦੇ ਲੋਕਾਂ ਵਿਚ ਵਿਸ਼ੇਸ਼ ਕਰ ਰਿਪਬਲਿਕਨ ਅਤੇ ਡੈਮੋਕਰੇਟਿਕ ਵਰਕਰਾਂ ’ਤੇ ਹਮਾਇਤੀਆਂ ਵਿਚਕਾਰ, ਜੋ ਖਾਈ ਪੈਦਾ ਹੋ ਗਈ ਹੈ ਉਸ ਨੂੰ ਪੁਰਾ ਕਰਨਾ ਹਾਲ ਦੀ ਘੜੀ ਬੇਹੱਦ ਮੁਸ਼ਕਿਲ ਜਾਪਦਾ ਹੈ। 


rajwinder kaur

Content Editor

Related News