ਟਰੰਪ ਨੇ ਕੋਰੋਨਾ ਰਾਹਤ ਲਈ 900 ਅਰਬ ਡਾਲਰ ਦੇ ਪੈਕੇਜ ’ਤੇ ਕੀਤੇ ਦਸਤਖਤ
Wednesday, Dec 23, 2020 - 02:10 AM (IST)
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਾਡ ਟਰੰਪ ਨੇ ਸਾਲ 2021 ਦੇ ਲਈ 14 ਖਰਬ ਡਾਲਰ ਦੇ ਸੰਘੀ ਖਰਚੇ ਦੇ ਪੈਕੇਜ ’ਤੇ ਦਸਤਖਤ ਕੀਤੇ ਹਨ ਜਿਸ ’ਚ ਕੋਰੋਨਾ ਵਾਇਰਸ ਰਾਹਤ ਪੈਕੇਜ ਲਈ 900 ਅਰਬ ਡਾਲਰ ਸ਼ਾਮਲ ਹੈ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਰਾਸ਼ਟਰਪਤੀ ਨੇ ਅੱਜ ਕਾਨੂੰਨ ’ਚ ਦਸਤਖਤ ਕੀਤੇ। ਕਾਂਗਰਸ ਦੇ ਦੋਵਾਂ ਸਦਨਾਂ ਨੇ ਸੋਮਵਾਰ ਰਾਤ ਨੂੰ ਕਾਨੂੰਨ ਪਾਸ ਕੀਤਾ। ਕੋਵਿਡ-19 ਰਾਹਤ ਪੈਕੇਜ ’ਚ 300 ਡਾਲਰ ਹਫਤਾਵਰ ਬੇਰੋਜ਼ਗਾਰੀ ਲਾਭ ਸ਼ਾਮਲ ਹੈ। ਨਾਲ ਹੀ ਅਮਰੀਕਾ ’ਚ ਬੱਚਿਆਂ ਦੇ ਉਤਸ਼ਾਹ ਲਈ 600 ਡਾਲਰ ਸ਼ਾਮਲ ਹੈ।
ਇਹ ਵੀ ਪੜ੍ਹੋ -ਹੈਕਰਾਂ ਨੇ ਖਜ਼ਾਨਾ ਵਿਭਾਗ ਦੇ ਦਰਜਨਾਂ ਈਮੇਲ ਖਾਤਿਆਂ ’ਚ ਕੀਤੀ ਘੁਸਪੈਠ : ਸੈਨੇਟਰ
ਵਿੱਤੀ ਪੋਸ਼ਣ ਕਾਨੂੰਨ ’ਚ ਰੱਖਿਆ ਖਰਚਿਆਂ ਲਈ 696 ਅਰਬ ਡਾਲਰ ਅਤੇ ਰੂਸੀ ਪ੍ਰਭਾਵੀ ਫੰਡ ਲਈ 29 ਕਰੋੜ ਡਾਲਰ ਦਾ ਬਜਟ ਸ਼ਾਮਲ ਹੈ। ਬਿੱਲ ’ਚ ਯੂ¬ਕ੍ਰੇਨ ਨੂੰ ਰੱਖਿਆ ਨਾਲ ਸੰਬੰਧਿਤ ਹੋਰ ਗਤੀਵਿਧੀਆਂ ਲਈ ਦਿੱਤੀਆਂ ਜਾਣ ਵਾਲੀਆਂ 45.30 ਕਰੋੜ ਡਾਲਰ ਦੀ ਸਹਾਇਤਾ ਦੇ ਇਲਾਵਾ ਉਸ ਨੂੰ ਸੁਰੱਖਿਆ ਸਹਾਇਤਾ ਦੇ ਤੌਰ ’ਤੇ 27.5 ਕਰੋੜ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਜਾਰਜੀਆ ਨੂੰ 13.2 ਕਰੋੜ ਡਾਲਰ ਦੀ ਸਹਾਇਤਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।