ਟਰੰਪ ਦੇ ਬਦਲੇ ਸੁਰ, ਯੂਕ੍ਰੇਨ ਨੂੰ ਹੋਰ ਹਥਿਆਰ ਭੇਜਣ ਦਾ ਕੀਤਾ ਐਲਾਨ
Tuesday, Jul 08, 2025 - 10:52 AM (IST)

ਵਾਸ਼ਿੰਗਟਨ (ਏ.ਪੀ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦਾ ਆਦੇਸ਼ ਜਾਰੀ ਕਰਨ ਦੇ ਕੁਝ ਦਿਨ ਬਾਅਦ ਹੀ ਕਿਹਾ ਹੈ ਕਿ ਅਮਰੀਕਾ ਕੀਵ ਨੂੰ ਹੋਰ ਹਥਿਆਰ ਭੇਜੇਗਾ। ਉਨ੍ਹਾਂ ਦਾ ਇਹ ਬਿਆਨ ਪਿਛਲੇ ਹਫ਼ਤੇ 'ਪੈਂਟਾਗਨ' (ਅਮਰੀਕੀ ਰੱਖਿਆ ਮੰਤਰਾਲੇ ਦਾ ਮੁੱਖ ਦਫਤਰ) ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਉਨ੍ਹਾਂ ਦੇ ਅਚਾਨਕ ਰੁਖ਼ ਵਿੱਚ ਆਈ ਤਬਦੀਲੀ ਨੂੰ ਦਰਸਾਉਂਦਾ ਹੈ।
'ਪੈਂਟਾਗਨ' ਨੇ ਕਿਹਾ ਸੀ ਕਿ ਉਹ ਯੂਕ੍ਰੇਨ ਨੂੰ ਹਵਾਈ ਹਮਲਿਆਂ ਤੋਂ ਬਚਾਅ ਕਰਨ ਵਾਲੀਆਂ ਮਿਜ਼ਾਈਲਾਂ, ਸ਼ੁੱਧਤਾ ਨਿਸ਼ਾਨਾ ਤੋਪਾਂ ਜਿਹੇ ਕੁਝ ਹਥਿਆਰ ਭੇਜਣਾ ਬੰਦ ਕਰ ਰਿਹਾ ਹੈ। ਇਹ ਹੁਕਮ ਇਸ ਲਈ ਦਿੱਤਾ ਗਿਆ ਕਿਉਂਕਿ ਅਮਰੀਕਾ ਚਿੰਤਤ ਹੈ ਕਿ ਉਸ ਦੇ ਆਪਣੇ ਹਥਿਆਰਾਂ ਦਾ ਭੰਡਾਰ ਬਹੁਤ ਘੱਟ ਹੋ ਗਿਆ ਹੈ। ਯੂਕ੍ਰੇਨ ਨੂੰ ਹੋਰ ਹਥਿਆਰ ਭੇਜਣ ਦੇ ਸਵਾਲ 'ਤੇ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, "ਸਾਨੂੰ ਇਹ ਕਰਨਾ ਪਵੇਗਾ। ਉਨ੍ਹਾਂ ਨੂੰ ਆਪਣਾ ਬਚਾਅ ਕਰਨ ਦੇ ਯੋਗ ਹੋਣਾ ਪਵੇਗਾ।"
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਛੁੱਟੀਆਂ ਮਨਾਉਣ ਗਏ ਭਾਰਤੀ ਪਰਿਵਾਰ ਨਾਲ ਵਰਤਿਆ ਭਾਣਾ
ਯੂਕ੍ਰੇਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਵੱਲੋਂ ਕੀਵ 'ਤੇ ਕੀਤੇ ਗਏ ਹਮਲਿਆਂ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਅਤੇ ਸੱਤ ਬੱਚਿਆਂ ਸਮੇਤ 80 ਤੋਂ ਵੱਧ ਲੋਕ ਜ਼ਖਮੀ ਹੋ ਗਏ। ਰੂਸ ਨੇ ਹਾਲ ਹੀ ਵਿੱਚ ਯੂਕਰੇਨ ਦੇ ਨਾਗਰਿਕ ਖੇਤਰਾਂ 'ਤੇ ਆਪਣੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਪਿਛਲੇ ਹਫ਼ਤੇ ਯੂਕ੍ਰੇਨ 'ਤੇ ਲਗਭਗ 1,270 ਡਰੋਨ, 39 ਮਿਜ਼ਾਈਲਾਂ ਅਤੇ ਲਗਭਗ 1,000 ਸ਼ਕਤੀਸ਼ਾਲੀ ਗਲਾਈਡ ਬੰਬ ਦਾਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।