ਟਰੰਪ ਦਾ ਇਸ਼ਾਰਾ! ਅੱਜ ਤੋਂ ਸ਼ੁਰੂ ਹੋਵੇਗੀ ਟੈਰਿਫ ਵਾਰ, ਕੈਨੇਡਾ-ਚੀਨ ਸਣੇ ਕਈ ਦੇਸ਼ਾਂ 'ਤੇ US ਕੱਸੇਗਾ ਸ਼ਿਕੰਜਾ
Tuesday, Mar 04, 2025 - 08:59 AM (IST)

ਵਾਸ਼ਿੰਗਟਨ : ਅਮਰੀਕਾ ਮੰਗਲਵਾਰ (4 ਮਾਰਚ, 2025) ਤੋਂ ਟੈਰਿਫ ਲਾਗੂ ਕਰੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਸੀ। ਹਾਲਾਂਕਿ, ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਤੈਅ ਕਰਨਗੇ ਕਿ 25 ਫੀਸਦੀ ਦੇ ਪੱਧਰ 'ਤੇ ਡਿਊਟੀ ਲਗਾਈ ਜਾਵੇਗੀ ਜਾਂ ਨਹੀਂ। ਇਸ ਸਭ ਦੇ ਵਿਚਕਾਰ ਭਾਰਤ ਦੇ ਵਣਜ ਮੰਤਰੀ ਪੀਯੂਸ਼ ਗੋਇਲ ਵਾਸ਼ਿੰਗਟਨ ਲਈ ਰਵਾਨਾ ਹੋ ਗਏ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟ੍ਰੁਥ' 'ਤੇ ਲਿਖਿਆ, ''ਅੱਜ ਦੀ ਰਾਤ ਵੱਡੀ ਹੋਵੇਗੀ। ਮੈਂ ਇਸ ਨੂੰ ਪਹਿਲਾਂ ਵਾਂਗ ਹੀ ਦੱਸਾਂਗਾ!' ਐਤਵਾਰ (02 ਮਾਰਚ, 2025), ਯੂਐੱਸ ਦੇ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਸੀਬੀਐੱਸ ਨਿਊਜ਼ ਨੂੰ ਦੱਸਿਆ ਕਿ ਮੈਕਸੀਕੋ ਨੇ ਅਮਰੀਕਾ ਵਾਂਗ ਚੀਨ 'ਤੇ ਵੀ ਉਹੀ ਟੈਰਿਫ ਲਗਾਉਣ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਨੇਡਾ ਵੀ ਅਜਿਹਾ ਕਰਦਾ ਹੈ ਤਾਂ ਇਹ ਬਹੁਤ ਚੰਗੀ ਸ਼ੁਰੂਆਤ ਹੋਵੇਗੀ।
ਇਹ ਵੀ ਪੜ੍ਹੋ : ਪੱਛਮੀ ਜਰਮਨੀ 'ਚ ਕਾਰ ਨੇ ਭੀੜ ਨੂੰ ਦਰੜਿਆ, ਦੋ ਲੋਕਾਂ ਦੀ ਮੌਤ ਤੇ 25 ਜ਼ਖਮੀ
ਡੋਨਾਲਡ ਟਰੰਪ ਨੇ ਸ਼ੁਰੂ ਕੀਤੀ ਨਵੀਂ ਜਾਂਚ
ਟਰੰਪ ਨੇ ਆਯਾਤ ਕੀਤੀ ਲੱਕੜ ਦੀ ਇੱਕ ਨਵੀਂ ਜਾਂਚ ਸ਼ੁਰੂ ਕੀਤੀ ਹੈ, ਜਿਸ ਨਾਲ ਵਾਧੂ ਟੈਰਿਫ ਲੱਗ ਸਕਦੇ ਹਨ ਅਤੇ ਵਪਾਰਕ ਤਣਾਅ ਨੂੰ ਹੋਰ ਵਧਾ ਸਕਦਾ ਹੈ। ਇਸ ਦੌਰਾਨ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਫੌਕਸ ਨਿਊਜ਼ 'ਸੰਡੇ ਮਾਰਨਿੰਗ ਫਿਊਚਰਜ਼' 'ਤੇ ਕਿਹਾ, "ਉਹ ਅਜੇ ਵੀ ਇਸ ਬਾਰੇ ਸੋਚ ਰਿਹਾ ਹੈ ਕਿ ਉਹ ਮੈਕਸੀਕੋ ਅਤੇ ਕੈਨੇਡਾ ਨਾਲ ਕਿਸ ਤਰ੍ਹਾਂ ਦੇ ਟੈਰਿਫ ਲਗਾਉਣਾ ਚਾਹੁੰਦਾ ਹੈ ਅਤੇ ਇਹ ਇੱਕ ਅਸਥਿਰ ਸਥਿਤੀ ਹੈ।" ਉਸ ਨੇ ਦੁਹਰਾਇਆ ਕਿ ਟੈਰਿਫ ਲਗਾਏ ਜਾਣਗੇ, ਪਰ ਰਾਸ਼ਟਰਪਤੀ ਅਤੇ ਉਸਦੀ ਟੀਮ ਨੇ ਆਖਰੀ ਮਿੰਟ ਦੀ ਗੱਲਬਾਤ ਲਈ ਜਗ੍ਹਾ ਛੱਡ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਤੋਂ ਚੀਨੀ ਸਾਮਾਨ 'ਤੇ ਟੈਰਿਫ ਵਧਾਉਣ ਦੀ ਵੀ ਉਮੀਦ ਹੈ ਜਦੋਂ ਤੱਕ ਚੀਨ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ਲਈ ਕਾਰਵਾਈ ਨਹੀਂ ਕਰਦਾ। ਵਣਜ ਸਕੱਤਰ ਦੇ ਬਿਆਨ ਟਰੰਪ ਪ੍ਰਸ਼ਾਸਨ ਤੋਂ ਪਹਿਲਾ ਸੰਕੇਤ ਪ੍ਰਦਾਨ ਕਰਦੇ ਹਨ ਕਿ ਇਹ ਮੈਕਸੀਕੋ ਤੋਂ ਸਾਰੇ ਆਯਾਤ ਅਤੇ ਕੈਨੇਡਾ ਤੋਂ ਗੈਰ-ਊਰਜਾ ਆਯਾਤ 'ਤੇ 25% ਟੈਰਿਫ ਦੀ ਧਮਕੀ 'ਤੇ ਮੁੜ ਵਿਚਾਰ ਕਰ ਸਕਦਾ ਹੈ।
'ਨਹੀਂ ਰੁਕੇਗਾ ਟੈਰਿਫ ਪਲਾਨ'
ਡੋਨਾਲਡ ਟਰੰਪ ਨੇ ਪਹਿਲਾਂ 2 ਅਪ੍ਰੈਲ ਦੀ ਸਮਾਂ ਸੀਮਾ ਕਹਿ ਕੇ ਭੰਬਲਭੂਸਾ ਪੈਦਾ ਕੀਤਾ ਸੀ ਪਰ ਬਾਅਦ ਵਿੱਚ 4 ਮਾਰਚ ਦੀ ਸਮਾਂ ਸੀਮਾ ਦਾ ਐਲਾਨ ਕੀਤਾ ਅਤੇ ਮੰਗਲਵਾਰ ਨੂੰ ਚੀਨੀ ਸਾਮਾਨ 'ਤੇ ਵਾਧੂ 10% ਟੈਰਿਫ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ। ਜਦੋਂ ਰਿਪੋਰਟਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਟੈਰਿਫ ਪਾਬੰਦੀ ਨੂੰ ਹੋਰ ਵਧਾਇਆ ਜਾ ਸਕਦਾ ਹੈ ਤਾਂ ਟਰੰਪ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਸੀ ਕਿ ਉਹ ਟੈਰਿਫਾਂ ਨੂੰ ਨਹੀਂ ਰੋਕ ਰਹੇ, ਬਿਲਕੁਲ ਨਹੀਂ।
ਇਹ ਵੀ ਪੜ੍ਹੋ : 'ਵਿਪਸ਼ਯਨਾ' ਲਈ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਦੇ ਸਾਧਨਾ ਕੇਂਦਰ 'ਚ ਬਿਤਾਉਣਗੇ 10 ਦਿਨ
ਪੀਯੂਸ਼ ਗੋਇਲ ਵਾਸ਼ਿੰਗਟਨ ਲਈ ਰਵਾਨਾ
ਜੇਕਰ ਮਨੀ ਕੰਟਰੋਲ ਰਿਪੋਰਟ ਦੀ ਮੰਨੀਏ ਤਾਂ ਵਣਜ ਮੰਤਰੀ ਪੀਯੂਸ਼ ਗੋਇਲ 3 ਮਾਰਚ 2025 ਨੂੰ ਵਪਾਰ ਨਾਲ ਜੁੜੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਅਮਰੀਕਾ ਲਈ ਰਵਾਨਾ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੋਇਲ ਦਾ ਦੌਰਾ ਅਚਾਨਕ ਸੀ। ਉਨ੍ਹਾਂ ਨੇ 8 ਮਾਰਚ ਤੱਕ ਪਹਿਲਾਂ ਤੋਂ ਤੈਅ ਮੀਟਿੰਗਾਂ ਨੂੰ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 'ਨਿੱਜੀ ਸਬੰਧਾਂ ਦੀ ਵੀਡੀਓ ਬਣਾ ਕੇ ਕਰ ਰਹੀ ਸੀ ਬਲੈਕਮੇਲ...' ਹਿਮਾਨੀ ਹੱਤਿਆਕਾਂਡ ’ਚ ਮੁਲਜ਼ਮ ਸਚਿਨ ਦਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8