ਟਰੰਪ ਤੀਜੀ ਵਾਰ ਬਣਨਗੇ ਰਾਸ਼ਟਰਪਤੀ ! 2028 ਦੀਆਂ ਚੋਣਾਂ ਬਾਰੇ ਦਿੱਤੇ ਵੱਡੇ ਸੰਕੇਤ

Sunday, Aug 16, 2026 - 01:01 PM (IST)

ਟਰੰਪ ਤੀਜੀ ਵਾਰ ਬਣਨਗੇ ਰਾਸ਼ਟਰਪਤੀ ! 2028 ਦੀਆਂ ਚੋਣਾਂ ਬਾਰੇ ਦਿੱਤੇ ਵੱਡੇ ਸੰਕੇਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਅਗਲੀਆਂ ਰਾਸ਼ਟਰਪਤੀ ਚੋਣਾਂ 2028 ਵਿੱਚ ਹੋਣਗੀਆਂ। ਇਸ ਦੌਰਾਨ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੀਜੀ ਵਾਰ ਚੋਣ ਲੜਨ ਦੇ ਵੱਡੇ ਸੰਕੇਤ ਦਿੱਤੇ ਹਨ। ਟਰੰਪ ਦੇ ਟਰੂਥ ਸੋਸ਼ਲ ਅਕਾਊਂਟ 'ਤੇ ਕੀਤੀਆਂ ਗਈਆਂ ਹਾਲੀਆ ਪੋਸਟਾਂ ਨੇ ਅਮਰੀਕਾ ਦੇ ਰਾਜਨੀਤਿਕ ਹਲਕਿਆਂ ਵਿੱਚ ਅਟਕਲਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਇੱਕ ਪੋਸਟ ਵਿੱਚ ਟਰੰਪ ਨੇ ਟੋਪੀ ਪਹਿਨੀ ਆਪਣੀ ਫੋਟੋ ਸਾਂਝੀ ਕੀਤੀ ਹੈ ਜਿਸ 'ਤੇ "TRUMP 2028" ਲਿਖਿਆ ਹੋਇਆ ਹੈ ਅਤੇ ਇਸ ਨਾਲ ਕੈਪਸ਼ਨ ਲਿਖਿਆ ਹੈ, "ਅਸੀਂ ਜਿੱਤ ਰਹੇ ਹਾਂ, ਅਸੀਂ ਜਿੱਤਣ ਜਾ ਰਹੇ ਹਾਂ।" 

PunjabKesari

ਪੜ੍ਹੋ ਇਹ ਅਹਿਮ ਖ਼ਬਰ-   ਨਿਊਯਾਰਕ ਟ੍ਰਾਈ-ਸਟੇਟ ਏਰੀਆ 'ਚ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਜਸ਼ਨ ਦੌਰਾਨ ਬਣਿਆ ਗਿਨੀਜ਼ ਵਰਲਡ ਰਿਕਾਰਡ

ਇਸ ਤੋਂ ਇਲਾਵਾ ਇੱਕ ਹੋਰ ਪੋਸਟ ਵਿੱਚ ਟਰੰਪ ਨੇ ਆਪਣੇ ਕਾਰਜਕਾਲ ਦੀ ਤੁਲਨਾ ਜੋਅ ਬਾਈਡੇਨ ਦੇ ਸ਼ਾਸਨ ਨਾਲ ਕੀਤੀ ਹੈ, ਜਿਸ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਾਈਡੇਨ ਦੇ ਸਮੇਂ ਅਮਰੀਕੀ ਨਾਗਰਿਕ ਰੂਸ ਦੀ ਜੇਲ੍ਹ ਵਿੱਚ ਸਨ, ਜਦੋਂ ਕਿ ਟਰੰਪ ਦੇ ਸ਼ਾਸਨਕਾਲ ਦੌਰਾਨ ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਵੀ ਤੀਜੇ ਕਾਰਜਕਾਲ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਅਨੁਸਾਰ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਚੁਣਿਆ ਜਾ ਸਕਦਾ। ਟਰੰਪ 2016 ਅਤੇ 2024 ਵਿੱਚ ਰਾਸ਼ਟਰਪਤੀ ਬਣ ਚੁੱਕੇ ਹਨ। ਅਜਿਹੇ ਵਿੱਚ ਸੰਵਿਧਾਨ ਉਨ੍ਹਾਂ ਨੂੰ ਤੀਜੀ ਵਾਰ ਚੋਣ ਲੜਨ ਤੋਂ ਰੋਕਦਾ ਹੈ, ਪਰ ਉਨ੍ਹਾਂ ਦੇ ਹਾਲੀਆ ਇਰਾਦਿਆਂ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News