''ਸਮਝੌਤਾ ਕਰੋ ਜਾਂ ਤਬਾਹੀ ਲਈ ਤਿਆਰ ਰਹੋ''; ਟਰੰਪ ਨੇ ਈਰਾਨ ਨੂੰ ਦੇ''ਤਾ ਅਲਟੀਮੇਟਮ

Thursday, Jan 29, 2026 - 11:41 AM (IST)

''ਸਮਝੌਤਾ ਕਰੋ ਜਾਂ ਤਬਾਹੀ ਲਈ ਤਿਆਰ ਰਹੋ''; ਟਰੰਪ ਨੇ ਈਰਾਨ ਨੂੰ ਦੇ''ਤਾ ਅਲਟੀਮੇਟਮ

ਵਾਸ਼ਿੰਗਟਨ (ਏਜੰਸੀ) : ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਸਿਖਰ 'ਤੇ ਪਹੁੰਚ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਜਾਰੀ ਕੀਤੀ ਹੈ। ਟਰੰਪ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਈਰਾਨ ਨੇ ਜਲਦੀ ਸਮਝੌਤਾ ਨਾ ਕੀਤਾ ਤਾਂ ਉਸ ਨੂੰ ਅਜਿਹੀ ਫੌਜੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ, ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖੀ ਗਈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਸਟਾਰ ਅਲੀਨਾ ਆਮਿਰ ਦੀ ਪ੍ਰਾਈਵੇਟ ਵੀਡੀਓ Leak, ਖੂਬ ਹੋ ਰਹੀ ਵਾਇਰਲ

ਸਮੁੰਦਰ 'ਚ ਅਮਰੀਕੀ ਫੌਜ ਦੀ ਹਲਚਲ, ਭੇਜਿਆ 'ਮੈਸਿਵ ਅਰਮਾਡਾ'

ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਜਾਣਕਾਰੀ ਦਿੱਤੀ ਕਿ ਅਮਰੀਕਾ ਦਾ ਇੱਕ ਵੱਡਾ ਸਮੁੰਦਰੀ ਬੇੜਾ (Massive Armada), ਜਿਸ ਦੀ ਅਗਵਾਈ ਜੰਗੀ ਬੇੜਾ USS Abraham Lincoln ਕਰ ਰਿਹਾ ਹੈ, ਈਰਾਨ ਵੱਲ ਵਧ ਰਿਹਾ ਹੈ। ਟਰੰਪ ਨੇ ਲਿਖਿਆ, "ਉਮੀਦ ਹੈ ਕਿ ਈਰਾਨ ਜਲਦੀ ਗੱਲਬਾਤ ਦੀ ਮੇਜ਼ 'ਤੇ ਆਵੇਗਾ ਅਤੇ ਇੱਕ ਨਿਰਪੱਖ ਸੌਦਾ ਕਰੇਗਾ - ਕੋਈ ਪ੍ਰਮਾਣੂ ਹਥਿਆਰ ਨਹੀਂ!"

ਇਹ ਵੀ ਪੜ੍ਹੋ: ਅਮਰੀਕਾ 'ਚ ਬੱਚੇ ਪੈਦਾ ਕਰਨਾ ਬਣਾਏਗਾ ਲੱਖਪਤੀ ! ਟਰੰਪ ਦੀ ਨਵੀਂ ਸਕੀਮ ਨੇ ਮਾਪਿਆਂ ਦੀ ਕਰਾਈ ਬੱਲੇ-ਬੱਲੇ

"ਪਹਿਲਾਂ ਨਾਲੋਂ ਵੀ ਭਿਆਨਕ ਹੋਵੇਗਾ ਹਮਲਾ"

ਟਰੰਪ ਨੇ ਪੁਰਾਣੇ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਈਰਾਨ ਹੁਣ ਵੀ ਨਾ ਮੰਨਿਆ ਤਾਂ ਅਗਲਾ ਹਮਲਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਘਾਤਕ ਹੋਵੇਗਾ। ਜ਼ਿਕਰਯੋਗ ਹੈ ਕਿ ਜੂਨ 2025 ਵਿੱਚ ਵੀ ਅਮਰੀਕੀ ਫੌਜਾਂ ਨੇ ਇਜ਼ਰਾਈਲ ਨਾਲ ਮਿਲ ਕੇ ਈਰਾਨ ਦੇ ਕਈ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਇਹ ਵੀ ਪੜ੍ਹੋ: ਸਮੁੰਦਰ 'ਚ ਮੌਤ ਦਾ ਤਾਂਡਵ! ਸੈਂਕੜੇ ਮੁਸਾਫਰਾਂ ਨਾਲ ਭਰਿਆ ਜਹਾਜ਼ ਡੁੱਬਿਆ, 18 ਮੌਤਾਂ

ਈਰਾਨ ਦਾ ਪਲਟਵਾਰ: 'ਧਮਕੀਆਂ ਦੇ ਸਾਏ 'ਚ ਗੱਲਬਾਤ ਸੰਭਵ ਨਹੀਂ'

ਦੂਜੇ ਪਾਸੇ, ਈਰਾਨ ਨੇ ਅਮਰੀਕੀ ਧਮਕੀਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਘਚੀ ਨੇ ਕਿਹਾ ਕਿ ਅਮਰੀਕਾ ਦੇ ਦਬਾਅ ਪਾਉਣ ਦੇ ਤਰੀਕੇ ਬੇਅਸਰ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਧਮਕੀਆਂ ਦੇ ਮਾਹੌਲ ਵਿੱਚ ਕੋਈ ਗੱਲਬਾਤ ਨਹੀਂ ਹੋ ਸਕਦੀ। ਈਰਾਨੀ ਅਧਿਕਾਰੀਆਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਕੋਈ ਫੌਜੀ ਕਾਰਵਾਈ ਕੀਤੀ, ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ, ਜਿਸ ਨਾਲ ਖੇਤਰ ਵਿੱਚ ਵੱਡੀ ਜੰਗ ਛਿੜ ਸਕਦੀ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News