ਹੁਣ ਯੂਰਪ ਤੋਂ ਬਦਲਾ ਲੈਣਗੇ ਟਰੰਪ, EU 'ਤੇ ਟੈਰਿਫ ਲਗਾਉਣ ਦੀ ਤਿਆਰੀ
Monday, Feb 03, 2025 - 11:50 AM (IST)
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਹੁੰ ਚੁੱਕਣ ਤੋਂ ਬਾਅਦ ਹੁਣ ਟੈਰਿਫ ਨੀਤੀ ਨੂੰ ਅੱਗੇ ਵਧਾ ਰਹੇ ਹਨ। ਹਾਲ ਹੀ ਵਿਚ ਟਰੰਪ ਨੇ ਕੈਨੇਡਾ, ਮੈਕਸੀਕੋ ਅਤੇ ਚੀਨ 'ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਨਾਲ ਵਪਾਰ ਯੁੱਧ ਛਿੜ ਗਿਆ ਹੈ। ਟਰੰਪ ਨੇ ਹੁਣ ਯੂਰਪੀਅਨ ਯੂਨੀਅਨ (ਈਯੂ) 'ਤੇ ਵੀ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਯੂਰਪੀਅਨ ਯੂਨੀਅਨ (ਈ.ਯੂ) ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਸਮਾਨ 'ਤੇ ਜਲਦੀ ਹੀ ਟੈਰਿਫ ਲਗਾਏ ਜਾਣਗੇ। ਅਜਿਹੀ ਸਥਿਤੀ ਵਿੱਚ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਪਾਰ ਦੇ ਖੇਤਰ ਵਿੱਚ ਇਹ ਤਣਾਅ ਹੋਰ ਵਧਣ ਵਾਲਾ ਹੈ।
ਤੁਹਾਨੂੰ ਦੱਸ ਦੇਈਏ ਕਿ 2018 ਵਿੱਚ ਰਾਸ਼ਟਰਪਤੀ ਹੁੰਦਿਆਂ ਟਰੰਪ ਨੇ ਯੂਰਪੀਅਨ ਯੂਨੀਅਨ ਤੋਂ ਆਯਾਤ ਕੀਤੇ ਜਾਣ ਵਾਲੇ ਐਲੂਮੀਨੀਅਮ ਸਟੀਲ 'ਤੇ ਟੈਰਿਫ ਲਗਾਇਆ ਸੀ। ਇਸ ਤੋਂ ਬਾਅਦ, ਯੂਰਪੀ ਸੰਘ ਨੇ ਵਿਸਕੀ ਅਤੇ ਮੋਟਰਸਾਈਕਲਾਂ ਸਮੇਤ ਅਮਰੀਕੀ ਉਤਪਾਦਾਂ 'ਤੇ ਵੀ ਟੈਰਿਫ ਲਗਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ ਚੀਨ, ਕੈਨੇਡਾ ਅਤੇ ਮੈਕਸੀਕੋ ਸਮੇਤ ਗੁਆਂਢੀ ਦੇਸ਼ਾਂ 'ਤੇ 25-25 ਪ੍ਰਤੀਸ਼ਤ ਟੈਰਿਫ ਲਗਾਇਆ ਸੀ।
ਹਾਲ ਹੀ ਵਿਚ ਕੈਨੇਡਾ ਅਤੇ ਮੈਕਸੀਕੋ ਨੇ ਵੀ ਟਰੰਪ ਦੇ ਇਸ ਫੈਸਲੇ 'ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਲਈ ਚੀਨ ਨੇ ਵਿਸ਼ਵ ਸਿਹਤ ਸੰਗਠਨ ਵਿੱਚ ਇਸ ਵਿਰੁੱਧ ਕੇਸ ਦਾਇਰ ਕਰਨ ਲਈ ਕਿਹਾ। ਕੈਨੇਡਾ ਨੇ 155 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ 'ਤੇ 25 ਪ੍ਰਤੀਸ਼ਤ ਟੈਰਿਫ ਲਗਾ ਕੇ ਅਮਰੀਕੀ ਟੈਰਿਫ ਦਾ ਜਵਾਬ ਦਿੱਤਾ ਹੈ। ਇਹ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ। ਉੱਧਰ ਯੂਰਪੀਅਨ ਯੂਨੀਅਨ ਨੇ ਵੀ ਬੀਤੇ ਦਿਨ (2 ਫਰਵਰੀ, 2025) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡਾ, ਮੈਕਸੀਕੋ ਅਤੇ ਚੀਨ 'ਤੇ ਭਾਰੀ ਟੈਰਿਫ ਲਗਾਉਣ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜੇਕਰ ਨਿਸ਼ਾਨਾ ਬਣਾਇਆ ਗਿਆ ਤਾਂ 27 ਦੇਸ਼ਾਂ ਦਾ ਸਮੂਹ "ਸਖ਼ਤੀ ਨਾਲ" ਜਵਾਬੀ ਹਮਲਾ ਕਰੇਗਾ।
ਮੈਕਸੀਕੋ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਦਾ ਜਵਾਬ ਟੈਰਿਫ ਲਗਾ ਕੇ ਦਿੱਤਾ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਕਿਹਾ ਕਿ ਅਮਰੀਕਾ ਵੱਲੋਂ ਮੈਕਸੀਕਨ ਉਤਪਾਦਾਂ 'ਤੇ ਟੈਰਿਫ ਲਗਾਏ ਜਾਣ ਤੋਂ ਬਾਅਦ, ਉਸਨੇ ਆਪਣੇ ਅਰਥਚਾਰੇ ਮੰਤਰੀ ਨੂੰ ਮੈਕਸੀਕੋ ਦੇ ਹਿੱਤਾਂ ਦੀ ਰੱਖਿਆ ਲਈ ਟੈਰਿਫ ਲਗਾਉਣ ਦਾ ਆਦੇਸ਼ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਉੱਤਰੀ ਕੋਰੀਆ ਨੇ ‘rogue state’ ਕਹਿਣ 'ਤੇ ਅਮਰੀਕਾ ਨੂੰ ਦਿੱਤੀ ਚਿਤਾਵਨੀ
ਪਨਾਮ ਵਿਵਾਦ ਵਿੱਚ ਚੀਨ ਨੂੰ ਝਟਕਾ
ਡੋਨਾਲਡ ਟਰੰਪ ਦੇ ਭਾਰੀ ਦਬਾਅ ਵਿਚਕਾਰ ਪਨਾਮਾ ਨੇ ਹੁਣ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਪਨਾਮਾ ਨਹਿਰ 'ਤੇ ਟਰੰਪ ਦੇ ਦਬਾਅ ਵਿਚਕਾਰ ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨ ਦੇ ਅਭਿਲਾਸ਼ੀ ਬੈਲਟ ਐਂਡ ਰੋਡ (ਬੀ.ਆਰ.ਆਈ) ਯੋਜਨਾ ਨੂੰ ਨਵਿਆਉਣਾ ਨਹੀਂ ਕਰੇਗਾ। ਪਨਾਮਾ ਨੂੰ 2017 ਵਿੱਚ ਚੀਨ ਦੀ ਇਸ ਯੋਜਨਾ ਨਾਲ ਜੋੜਿਆ ਗਿਆ ਸੀ। ਪਰ ਹੁਣ ਪਨਾਮਾ ਦੇ ਰਾਸ਼ਟਰਪਤੀ ਦੇ ਇਸ ਐਲਾਨ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਪਨਾਮਾ ਜਲਦੀ ਹੀ ਚੀਨ ਦੀ ਇਸ ਯੋਜਨਾ ਤੋਂ ਬਾਹਰ ਨਿਕਲਣ ਵਾਲਾ ਹੈ।
ਰਾਸ਼ਟਰਪਤੀ ਮੁਲੀਨੋ ਨੇ ਕਿਹਾ ਕਿ ਪਨਾਮਾ ਹੁਣ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਸਮੇਤ ਨਵੇਂ ਨਿਵੇਸ਼ਾਂ 'ਤੇ ਅਮਰੀਕਾ ਨਾਲ ਮਿਲ ਕੇ ਕੰਮ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।