ਰੈਸੀਪ੍ਰੋਕਲ ਟੈਰਿਫ਼ ਨੂੰ ਲੈ ਕੇ ਨਰਮ ਹੋਈ ਟਰੰਪ ਸਰਕਾਰ, ਗੱਲਬਾਤ ਰਾਹੀਂ ਹੱਲ ਕੱਢਣ ਨੂੰ ਹੋਈ ਤਿਆਰ
Friday, Apr 04, 2025 - 10:29 AM (IST)

ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੈਸੀਪ੍ਰੋਕਲ ਟੈਰਿਫ਼ ਲਗਾਏ ਜਾਣ ਦੇ ਐਲਾਨ ਨਾਲ ਦੁਨੀਆ ਭਰ ਦੇ ਦੇਸ਼ਾਂ 'ਚ ਹਾਹਾਕਾਰ ਮਚ ਗਈ ਹੈ। ਇਹ ਟੈਰਿਫ਼ ਸਭ ਤੋਂ ਵੱਧ ਵੀਅਤਨਾਮ (46 ਫ਼ੀਸਦੀ), ਤਾਈਵਾਨ (32 ਫ਼ੀਸਦੀ) ਤੇ ਚੀਨ (34 ਫ਼ੀਸਦੀ) ਜਿਹੇ ਦੇਸ਼ਾਂ 'ਤੇ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਟਰੰਪ ਨੇ ਭਾਰਤ 'ਤੇ ਵੀ 26 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ।
ਹੁਣ ਜਦੋਂ ਤਕਰੀਬਨ ਸਾਰੇ ਦੇਸ਼ ਇਸ ਟੈਰਿਫ਼ ਦੀ ਅਲੋਚਨਾ ਕਰ ਰਹੇ ਹਨ, ਤਾਂ ਟਰੰਪ ਨੇ ਇਸ ਮਾਮਲੇ 'ਚ ਨਰਮੀ ਦਿਖਾਉਂਦੇ ਹੋਏ ਕਿਹਾ ਹੈ ਕਿ ਉਹ ਹੁਣ ਬਾਕੀ ਦੇਸ਼ਾਂ ਨਾਲ ਟੈਰਿਫ਼ ਬਾਰੇ ਗੱਲਬਾਤ ਕਰਨ ਲਈ ਤਿਆਰ ਹਨ, ਜਦਕਿ ਵਾਈਟ ਹਾਊਸ ਅਧਿਕਾਰੀਆਂ ਨੇ ਕਿਹਾ ਸੀ ਕਿ ਇਨ੍ਹਾਂ ਟੈਰਿਫ਼ਾਂ 'ਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ।
ਇਹ ਵੀ ਪੜ੍ਹੋ- ਨੌਜਵਾਨ ਨੇ ਆਪਣੇ ਹੱਥੀਂ ਖ਼ਤਮ ਕਰ ਦਿੱਤੀ ਆਪਣੀ ਦੁਨੀਆ, ਪਹਿਲਾਂ ਮਾਰੀ ਘਰਵਾਲੀ, ਫ਼ਿਰ ਆਪੇ...
ਜ਼ਿਕਰਯੋਗ ਹੈ ਕਿ ਟਰੰਪ ਦੇ ਟੈਰਿਫ਼ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੀਆਂ ਸ਼ੇਅਰ ਮਾਰਕੀਟਸ ਢਹਿ-ਢੇਰੀ ਹੋ ਗਈਆਂ ਸਨ। ਇੱਥੋਂ ਤੱਕ ਕਿ ਪੂਰੀ ਦੁਨੀਆ 'ਤੇ ਟੈਰਿਫ਼ ਲਗਾਉਣ ਵਾਲੇ ਅਮਰੀਕਾ ਦੇ ਡਾਓ ਜੋਨਸ, ਨੈਸਡੈਕ ਤੇ ਐੱਸ.ਐਂਡ.ਪੀ. 'ਚ ਵੀ ਗਿਰਾਵਟ ਦਰਜ ਕੀਤੀ ਗਈ ਸੀ, ਜਿਸ ਕਾਰਨ ਅਮਰੀਕਾ ਸਰਕਾਰ ਨੇ ਗੱਲਬਾਤ ਰਾਹੀਂ ਇਸ ਟੈਰਿਫ਼ ਬਾਰੇ ਕੋਈ ਹੱਲ ਕੱਢਣ ਦਾ ਤਰੀਕਾ ਅਪਣਾਉਣ ਦਾ ਫ਼ੈਸਲਾ ਕੀਤਾ ਹੈ।
ਜੇਕਰ ਅਮਰੀਕਾ ਦੇ ਰਾਸ਼ਟਰਪਤੀ ਗੱਲਬਾਤ ਰਾਹੀਂ ਕੋਈ ਵਿਚਕਾਰਲਾ ਰਸਤਾ ਕੱਢਣ ਲਈ ਤਿਆਰ ਹਨ, ਤਾਂ ਹੋ ਸਕਦਾ ਹੈ ਕਿ ਭਾਰਤ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਇਸ 'ਚ ਰਾਹਤ ਮਿਲ ਜਾਵੇਗੀ, ਕਿਉਂਕਿ ਭਾਰਤੀ ਪ੍ਰਧਾਨ ਮੰਤਰੀ ਟਰੰਪ ਦੇ ਚੰਗੇ ਦੋਸਤ ਹਨ ਤੇ ਟਰੰਪ ਬਾਕੀ ਦੇਸ਼ਾਂ ਨਾਲ ਵੀ ਆਪਣੇ ਸਬੰਧ ਖ਼ਰਾਬ ਨਹੀਂ ਕਰਨਾ ਚਾਹੁਣਗੇ।
ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਟਰੰਪ ਦੇ ਟੈਰਿਫ਼ ਨੂੰ ਲੈ ਕੇ ਕੱਸਿਆ ਤੰਜ, ਕਿਹਾ- 'ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e