''ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣੇ ਬਿਨਾਂ ਹੀ..'', ਟਰੰਪ ਨੇ ਕੈਨੇਡਾ ''ਤੇ ਮੁੜ ਸਾਧਿਆ ਨਿਸ਼ਾਨਾ

Sunday, Aug 23, 2026 - 05:58 PM (IST)

''ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣੇ ਬਿਨਾਂ ਹੀ..'', ਟਰੰਪ ਨੇ ਕੈਨੇਡਾ ''ਤੇ ਮੁੜ ਸਾਧਿਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ 'ਤੇ ਨਿਸ਼ਾਨਾ ਸਾਧਦਿਆਂ ਉਸ ਨੂੰ ਅਮਰੀਕਾ ਦਾ '51ਵਾਂ ਸੂਬਾ' ਬਣਾਉਣ ਦੀ ਗੱਲ ਦੁਹਰਾਈ ਹੈ। ਟਰੰਪ ਨੇ ਦੋਸ਼ ਲਗਾਇਆ ਕਿ ਕੈਨੇਡਾ ਅਮਰੀਕੀ ਸੂਬਾ ਬਣੇ ਬਿਨਾਂ ਹੀ ਉਸ ਦੇ ਸਾਰੇ ਆਰਥਿਕ ਫਾਇਦੇ ਚੁੱਕਣਾ ਚਾਹੁੰਦਾ ਹੈ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਪੋਸਟ ਸ਼ੇਅਰ ਕਰ ਲਿਖਿਆ ਕਿ ਕੈਨੇਡਾ ਇੱਕ ਅਮਰੀਕੀ ਸੂਬੇ ਵਰਗੇ ਫਾਇਦੇ ਤਾਂ ਚਾਹੁੰਦਾ ਹੈ, ਪਰ ਅਸਲ ਵਿੱਚ ਅਮਰੀਕਾ 'ਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਉਨ੍ਹਾਂ ਦੋਸ਼ ਲਗਾਇਆ ਕਿ ਕੈਨੇਡਾ ਨੇ ਕਈ ਸਾਲਾਂ ਤੋਂ ਅਮਰੀਕੀ ਕਿਸਾਨਾਂ 'ਤੇ ਭਾਰੀ ਟੈਰਿਫ ਲਗਾਏ ਹਨ।

ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਅਮਰੀਕਾ ਨੇ ਲਗਭਗ 20 ਅਰਬ ਦੇ ਕੈਨੇਡਾਈ ਉਤਪਾਦਾਂ 'ਤੇ 50 ਫ਼ੀਸਦੀ ਨਵਾਂ ਟੈਰਿਫ ਲਾਗੂ ਕਰ ਦਿੱਤਾ ਹੈ। ਇਸ 'ਚ ਹਾਕੀ ਸਟਿੱਕਾਂ, ਸੀਮੈਂਟ, ਕੱਪੜੇ ਅਤੇ ਫਰਨੀਚਰ ਵਰਗੀਆਂ ਵਸਤੂਆਂ ਸ਼ਾਮਲ ਹਨ।


author

Harpreet SIngh

Content Editor

Related News