ਡੋਨਾਲਡ ਟਰੰਪ ਨੇ ਸੀਨ ਡਫੀ ਨੂੰ ਟਰਾਂਸਪੋਰਟ ਮੰਤਰੀ ਦੇ ਅਹੁਦੇ ਲਈ ਕੀਤਾ ਨਾਮਜ਼ਦ

Tuesday, Nov 19, 2024 - 12:58 PM (IST)

ਡੋਨਾਲਡ ਟਰੰਪ ਨੇ ਸੀਨ ਡਫੀ ਨੂੰ ਟਰਾਂਸਪੋਰਟ ਮੰਤਰੀ ਦੇ ਅਹੁਦੇ ਲਈ ਕੀਤਾ ਨਾਮਜ਼ਦ

ਪਾਮ ਬੀਚ  (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਵਿਸਕਾਨਸਿਨ ਦੇ ਸਾਬਕਾ ਸੰਸਦ ਮੈਂਬਰ ਸੀਨ ਡਫੀ ਨੂੰ ਟਰਾਂਸਪੋਰਟ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ। ਡਫੀ ਇੱਕ ਸਾਬਕਾ ਰਿਐਲਿਟੀ ਟੀਵੀ ਸਟਾਰ ਹਨ, ਜੋ ਕੇਬਲ ਨਿਊਜ਼ 'ਤੇ ਟਰੰਪ ਦੇ ਸਭ ਤੋਂ ਪ੍ਰਮੁੱਖ ਸਮਰਥਕਾਂ ਵਿੱਚੋਂ ਇੱਕ ਹਨ। ਲਗਭਗ 9 ਸਾਲਾਂ ਤੱਕ ਪ੍ਰਤੀਨਿਧੀ ਸਦਨ ਵਿੱਚ ਸੇਵਾਵਾਂ ਦੇ ਚੁੱਕੇ ਡਫੀ ਵਿੱਤੀ ਸੇਵਾ ਕਮੇਟੀ ਦੇ ਮੈਂਬਰ ਅਤੇ ਬੀਮਾ ਅਤੇ ਰਿਹਾਇਸ਼ ਸਬੰਧੀ ਉਪ-ਕਮੇਟੀ ਦੇ ਚੇਅਰਮੈਨ ਵੀ ਰਹੇ ਹਨ।

ਇਹ ਵੀ ਪੜ੍ਹੋ: ਡੇਟ 'ਤੇ ਜਾਣ 'ਤੇ ਮਿਲੇਗਾ ਬੋਨਸ, ਕਰਮਚਾਰੀਆਂ ਲਈ ਇਸ ਕੰਪਨੀ ਨੇ ਬਣਾਈ ਖਾਸ ਯੋਜਨਾ

ਹੁਣ ਉਹ 'ਫਾਕਸ ਬਿਜ਼ਨੈੱਸ' 'ਤੇ ਇਕ ਪ੍ਰੋਗਰਾਮ 'ਬਾਟਮ ਲਾਈਨ' ਦਾ ਸਹਿ-ਐਂਕਰ ਹਨ। ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਹਰਾਇਆ ਸੀ। ਟਰੰਪ ਨੇ ਡਫੀ ਨੂੰ ਟਰਾਂਸਪੋਰਟ ਮੰਤਰੀ ਨਾਮਜ਼ਦ ਕੀਤੇ ਜਾਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਡਫੀ ਦਾ ਵਿਆਹ ਫੌਕਸ ਨਿਊਜ਼ ਦੀ ਇਕ ਪੇਸ਼ਕਾਰ ਨਾਲ ਹੋਇਆ ਹੈ। ਉਨ੍ਹਾਂ ਨੇ ਡਫੀ ਨੂੰ "ਇੱਕ ਸ਼ਾਨਦਾਰ ਔਰਤ ਅਤੇ ਫੌਕਸ ਨਿਊਜ਼ ਦੀ ਸਟਾਰ ਰੇਚਲ ਕੈਂਪਸ-ਡਫੀ ਦਾ ਪਤੀ" ਕਿਹਾ ਕੇ ਸੰਬੋਧਨ ਕੀਤਾ।

ਇਹ ਵੀ ਪੜ੍ਹੋ: ਟਰੰਪ ਦੀ 'ਪਸੰਦੀਦਾ ਕੈਬਨਿਟ' ਤੋਂ Tension 'ਚ ਪਾਕਿ, ਭਾਰਤੀ ਮੂਲ ਦੀ ਤੁਲਸੀ ਸਣੇ ਇਨ੍ਹਾਂ ਨੇਤਾਵਾਂ ਨੇ ਉਡਾਈ ਨੀਂਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News