ਸਰਜਰੀ ਤੋਂ ਬਾਅਦ ਘਰ ਪਰਤੀ ਮੇਲਾਨੀਆ, ਖੁਸ਼ੀ ਦੇ ਮਾਰੇ ਟਰੰਪ ਨੇ ਕਰ ''ਤਾ ਗਲਤ ਟਵੀਟ

Sunday, May 20, 2018 - 02:32 AM (IST)

ਸਰਜਰੀ ਤੋਂ ਬਾਅਦ ਘਰ ਪਰਤੀ ਮੇਲਾਨੀਆ, ਖੁਸ਼ੀ ਦੇ ਮਾਰੇ ਟਰੰਪ ਨੇ ਕਰ ''ਤਾ ਗਲਤ ਟਵੀਟ

ਵਾਸ਼ਿੰਗਟਨ— ਅਮਰੀਕੀ ਫਸਟ ਲੇਡੀ ਮੇਲਾਨੀਆ ਟਰੰਪ ਕਿਡਨੀ ਸਰਜਰੀ ਤੋਂ ਬਾਅਦ ਵਾਈਟ ਹਾਊਸ ਪਰਤ ਚੁੱਕੀ ਹੈ ਤੇ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ 'ਚ ਬਹੁਤ ਸੁਧਾਰ ਹੈ। ਆਪਣੇ ਟਵੀਟਾਂ ਦੇ ਕਾਰਨ ਅਕਸਰ ਸੁਰਖੀਆਂ 'ਚ ਰਹਿਣ ਵਾਲੇ ਟਰੰਪ ਇਸ ਵਾਰ ਫਿਰ ਆਪਣੇ ਟਵੀਟ 'ਚ ਮੇਲਾਨੀਆ ਦਾ ਨਾਂ ਗਲਤ ਲਿਖ ਬੈਠੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਵੀਟ ਡਿਲੀਟ ਕਰਨਾ ਪਿਆ। ਟਰੰਪ ਨੇ ਆਪਣੇ ਟਵੀਟ 'ਚ ਮੇਲਾਨੀਆ ਦੀ ਥਾਂ ਮੇਲਾਨੀ ਲਿੱਖ ਦਿੱਤਾ। ਇਸ ਤੋਂ ਬਾਅਦ ਟਰੰਪ ਨੇ ਗਲਤ ਸਪੈਲਿੰਗ ਵਾਲੇ ਟਵੀਟ ਨੂੰ ਡਿਲੀਟ ਕਰਕੇ ਤੁਰੰਤ ਦੂਜਾ ਟਵੀਟ ਕੀਤਾ, ਜਿਸ 'ਚ ਮੇਲਾਨੀਆ ਦਾ ਸਪੈਲਿੰਗ ਸਹੀ ਕੀਤੇ ਹੋਏ ਸਨ।

PunjabKesari
ਮੇਲਾਨੀਆ ਟਰੰਪ ਆਪਣੀ ਕਿਡਨੀ ਦੀ ਸਫਲ ਸਰਜਰੀ ਤੋਂ ਬਾਅਦ ਸ਼ਨੀਵਾਰ ਸਵੇਰੇ ਵਾਈਟ ਹਾਊਸ ਪਰਤੀ ਹੈ। ਮੇਲਾਨੀਆ ਦੀ ਸੋਮਵਾਰ ਨੂੰ ਬੇਥੇਸਡਾ ਦੇ ਵਾਲਟਰ ਰੀਡ ਨੈਸ਼ਨਲ ਮਿਲਟ੍ਰੀ ਮੈਡੀਕਲ ਸੈਂਟਰ 'ਚ ਸਰਜਰੀ ਹੋਈ ਸੀ। ਮੇਲਾਨੀਆ ਦੇ ਘਰ ਆਉਣ ਦੀ ਖੁਸ਼ੀ 'ਚ ਟਵੀਟ ਕਰਦੇ ਹੋਏ ਲਿਖਿਆ ਕਿ ਵਾਈਟ ਹਾਊਸ 'ਚ ਸਾਡੀ ਫਸਟ ਲੇਡੀ ਨੂੰ ਫਿਰ ਤੋਂ ਹਾਸਲ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ। ਮੇਲਾਨੀਆ ਅਸਲ 'ਚ ਬਹੁਤ ਚੰਗਾ ਮਹਿਸੂਸ ਕਰ ਰਹੀ ਹੈ। ਤੁਹਾਡੇ ਸਾਰਿਆਂ ਦਾ ਪ੍ਰਾਰਥਨਾਵਾਂ ਤੇ ਸ਼ੁਭਕਾਮਨਾਵਾਂ ਲਈ ਧੰਨਵਾਦ।
ਮੇਲਾਨੀਆ ਵਾਸ਼ਿੰਗਟਨ ਡੀਸੀ ਦੇ ਨੇੜੇ ਵਾਲਟਰ ਰੀਡ ਨੈਸ਼ਨਲ ਮਿਲਟ੍ਰੀ ਸੈਂਟਰ 'ਚ ਰਹਿ ਰਹੀ ਸੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਕਈ ਵਾਰ ਫਸਟ ਲੇਡੀ ਨੂੰ ਮਿਲਣ ਲਈ ਗਏ ਸਨ।


Related News