ਟਰੰਪ ਨੇ ਵੈਨਜ਼ੁਏਲਾ ਦੇ ਵਿਰੋਧੀ ਨੇਤਾ ਜੁਆਨ ਗੁਇਡੋ ਨਾਲ ਕੀਤੀ ਮੁਲਾਕਾਤ
Thursday, Feb 06, 2020 - 03:40 PM (IST)

ਵਾਸ਼ਿੰਗਟਨ— ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨਜ਼ੁਏਲਾ ਦੇ ਵਿਰੋਧੀ ਨੇਤਾ ਜੁਆਨ ਗੁਇਡੋ ਨਾਲ ਮੁਲਾਕਾਤ ਕੀਤੀ ਹੈ। ਵ੍ਹਾਈਟ ਹਾਊਸ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਬੁੱਧਵਾਰ ਰਾਤ ਟਵਿੱਟਰ 'ਤੇ ਲਿਖਿਆ,''ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ 'ਚ ਗੁਇਡੋ ਦਾ ਸਵਾਗਤ ਕੀਤਾ। ਅਮਰੀਕਾ ਵੈਨਜ਼ੁਏਲਾ 'ਚ ਤਾਨਾਸ਼ਾਹੀ ਖਿਲਾਫ ਖੇਤਰ 'ਚ ਆਪਣੇ ਸਾਥੀਆਂ ਨਾਲ ਲਗਾਤਾਰ ਕੰਮ ਕਰਦਾ ਰਹੇਗਾ ਅਤੇ ਇਕ ਲੋਕਤੰਤਰੀ, ਵਿਸ਼ਾਲ ਭਵਿੱਖ ਸੁਨਿਸ਼ਚਿਤ ਕਰਨ ਲਈ ਵੈਨਜ਼ੁਏਲਾ ਦੇ ਲੋਕਾਂ ਨਾਲ ਖੜ੍ਹਾ ਰਹੇਗਾ।''
ਅਮਰੀਕਾ ਅਗਲੇ 30 ਦਿਨਾਂ ਦੇ ਅੰਦਰ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਸਰਕਾਰ ਖਿਲਾਫ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਵੈਨਜ਼ੁਏਲਾ 'ਚ ਪਿਛਲੇ ਸਾਲ ਉਸ ਸਮੇਂ ਰਾਜਨੀਤਕ ਸੰਕਟ ਦਾ ਦੌਰ ਸ਼ੁਰੂ ਹੋ ਗਿਆ ਜਦ ਰਾਸ਼ਟਰੀ ਅਸੈਂਬਲੀ 'ਚ ਵਿਰੋਧੀ ਨੇਤਾ ਗੁਇਡੋ ਨੇ ਖੁਦ ਨੂੰ ਵੈਨਜ਼ੁਏਲਾ ਦਾ ਅੰਤਰਿਮ ਰਾਸ਼ਟਰਪਤੀ ਘੋਸ਼ਿਤ ਕਰ ਲਿਆ ਸੀ ਤਾਂ ਕਿ ਮਾਦੁਰੋ ਦਾ ਸੱਤਾ ਨੂੰ ਹਟਾਇਆ ਜਾ ਸਕੇ। ਮਾਦੁਰੋ ਨੇ ਕਿਹਾ ਕਿ ਗੁਇਡੋ ਵੈਨਜ਼ੁਏਲਾ 'ਚ ਤਖਤਾਪਲਟ ਕਰਨ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਕਿ ਦੇਸ਼ ਦੇ ਕੁਦਰਤੀ ਸਰੋਤਾਂ 'ਤੇ ਅਮਰੀਕਾ ਦਾ ਕੰਟਰੋਲ ਸਥਾਪਤ ਕੀਤਾ ਜਾ ਸਕੇ।